ਇਸ ਬਿਊਟੀ ਕਵੀਨ ਦੀ ਕਦੇ ਦੁਨੀਆ ਸੀ ਦੀਵਾਨੀ, ਹੁਣ ਲੱਗਾ ਖਤਰਨਾਕ ਗੈਂਗ 'ਚ ਸ਼ਾਮਿਲ ਹੋਣ ਦਾ ਇਲਜ਼ਾਮ

ਮੈਕਸੀਕੋ ਦੀ ਇਕ ਬਿਊਟੀ ਕਵੀਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। 25 ਸਾਲ ਦੀ ਇਸ ਮਹਿਲਾ ਉੱਤੇ...

ਮੈਕਸੀਕੋ ਦੀ ਇਕ ਬਿਊਟੀ ਕਵੀਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। 25 ਸਾਲ ਦੀ ਇਸ ਮਹਿਲਾ ਉੱਤੇ ਇਲਜ਼ਾਮ ਹੈ ਕਿ ਉਹ ਇਕ ਖਤਰਨਾਕ ਕ੍ਰਿਮੀਨਲ ਗੈਂਗ ਦਾ ਹਿੱਸਾ ਹੈ। ਮੈਕਸੀਕੋ ਪੁਲਸ ਨੇ ਇਸ ਮਾਮਲੇ ਵਿਚ ਅੱਠ ਲੋਕਾਂ ਨੂੰ ਅਰੈਸਟ ਕੀਤਾ ਹੈ, ਜਿਨ੍ਹਾਂ ਵਿਚ ਲਾਰਾ ਮੋਜਿਕਾ ਰੋਮੇਰੋ ਦਾ ਨਾਮ ਵੀ ਸ਼ਾਮਲ ਹੈ। ਰਿਪੋਰਟਾਂ ਅਨੁਸਾਰ ਜੇਕਰ ਉਨ੍ਹਾਂ ਉੱਤੇ ਇਲਜ਼ਾਮ ਸਾਬਤ ਹੁੰਦਾ ਹੈ ਤਾਂ ਉਨ੍ਹਾਂ ਨੂੰ 50 ਸਾਲਾਂ ਦੀ ਸਜ਼ਾ ਹੋ ਸਕਦੀ ਹੈ। 

ਜਾਣਕਾਰੀ ਮੁਤਾਬਕ 25 ਸਾਲ ਦੀ ਰੋਮੇਰੋ ਇਕ ਅਜਿਹੀ ਕ੍ਰਿਮੀਨਲ ਗੈਂਗ ਨਾਲ ਸਬੰਧ ਰੱਖਦੀ ਹੈ ਜੋ ਓਏਕਸਾਕਾ ਅਤੇ ਵੇਰਾਕਰੂਜ਼ ਜਿਹੇ ਸ਼ਹਿਰਾਂ ਵਿਚ ਕਿਡਨੈਪਿੰਗ ਲਈ ਜ਼ਿੰਮੇਦਾਰ ਰਹੀ ਹੈ। ਵੇਰਾਕਰੂਜ਼ ਦੇ ਸਟੇਟ ਅਟਾਰਨੀ ਨੇ ਕੰਫਰਮ ਕਰਦੇ ਹੋਏ ਕਿਹਾ ਕਿ ਇਨ੍ਹਾਂ ਲੋਕਾਂ ਨੂੰ 11 ਫਰਵਰੀ ਨੂੰ ਸ਼ਹਿਰ ਵਿਚ ਇਕ ਘਰੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਸਾਰੇ ਅੱਠ ਦੋਸ਼ੀਆਂ ਨੂੰ ਅਗਲੇ ਦੋ ਮਹੀਨਿਆਂ ਲਈ ਕਸਟਡੀ ਵਿਚ ਰੱਖਿਆ ਜਾਵੇਗਾ। ਉਥੇ ਹੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਿਜਨੈੱਸ ਗ੍ਰੈਜੂਏਟ ਰੋਮੇਰੋ ਨੂੰ ਇੰਗਲਿਸ਼ ਦੀ ਚੰਗੀ ਜਾਣੂ ਹੈ ਅਤੇ ਉਹ ਬ੍ਰੈਸਟ ਕੈਂਸਰ ਤੇ ਲਿਊਕੇਮਿਆ ਵਰਗੀਆਂ ਬੀਮਾਰੀਆਂ ਖਿਲਾਫ ਜਾਗਰੂਕਤਾ ਫੈਲਾਉਣ ਲਈ ਜਾਣੀ ਜਾਂਦੀ ਹੈ।

ਰੋਮੇਰੋ ਨੇ ਸਾਲ 2015 ਵਿਚ ਮਿਸ ਅਰਥ ਓਏਕਸਾਕਾ ਵੀ ਜਿੱਤੀਆ ਸੀ। ਉਹ ਪਿਛਲੇ ਸਾਲ ਇੰਟਰਨੈਸ਼ਨਲ ਕਵੀਨ ਆਫ ਕਾਫ਼ੀ ਵਿਚ ਰਨਰਅਪ ਰਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਲ 2019 ਵਿਚ ਮਿਸ ਮੈਕਸੀਕੋ ਕੰਪਟੀਸ਼ਨ ਵਿਚ ਵੀ ਹਿੱਸਾ ਲਿਆ ਸੀ ਤੇ ਉਹ ਇਸ ਮੁਕਾਬਲੇ ਵਿਚ ਥਰਡ ਰਨਰ-ਅਪ ਆਈ ਸੀ। ਰੋਮੇਰੋ ਅਕਸਰ ਆਪਣੇ ਬਿਆਨਾਂ ਦੇ ਚਲਦੇ ਵੀ ਸੁਰਖੀਆਂ ਵਿਚ ਰਹਿੰਦੀ ਹੈ ਅਤੇ ਉਹ ਔਰਤਾਂ ਦੇ ਸਮਰਥਨ ਵਿਚ ਕਈ ਬਿਆਨ ਦੇ ਚੁੱਕੀ ਹੈ।

ਧਿਆਨ ਯੋਗ ਹੈ ਕਿ ਉਹ ਆਪਣੇ ਇਕ ਇੰਟਰਵਿਊ ਦੇ ਦੌਰਾਨ ਦੱਸ ਚੁੱਕੀ ਹੈ ਕਿ ਉਹ ਸਿਰਫ ਇਕ ਖੂਬਸੂਰਤ ਚਿਹਰਾ ਹੀ ਨਹੀਂ ਹੈ ਤੇ ਗੁੱਡਲੁਕਿੰਗ ਹੋਣ ਤੋਂ ਇਲਾਵਾ ਵੀ ਉਨ੍ਹਾਂ ਦੀ ਪਰਸਨੈਲਿਟੀ ਦੇ ਕਈ ਨਿਯਮ ਹੈ। ਜਨਵਰੀ 2019 ਵਿਚ ਰੋਮੇਰੋ ਨੇ ਕਿਹਾ ਸੀ ਕਿ ਹੁਣ ਸਮਾਂ ਆ ਗਿਆ ਹੈ ਕਿ ਔਰਤਾਂ ਖਿਲਾਫ ਹਿੰਸਾ ਨੂੰ ਖਤਮ ਕਰਣ ਦੀ ਜ਼ਰੂਰਤ ਹੈ। ਅਸੀ ਸ਼ਾਂਤੀ ਨਾਲ ਨਹੀਂ ਬੈਠ ਸਕਦੇ ਹਾਂ। ਸਾਨੂੰ ਔਰਤਾਂ ਦੇ ਖਿਲਾਫ ਹਿੰਸਾ ਨੂੰ ਕਈ ਕੈਂਪੇਨਾਂ ਅਤੇ ਐਜੂਕੇਸ਼ਨ ਦੇ ਸਹਾਰੇ ਖਤਮ ਕਰਨਾ ਹੋਵੇਗਾ। ਪੁਰਸ਼ਾਂ ਨੂੰ ਵੀ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਔਰਤਾਂ ਦੇ ਖਿਲਾਫ ਹਿੰਸਾ ਇਕ ਸੰਵੇਦਨਸ਼ੀਲ ਮੁੱਦਾ ਹੈ।

Get the latest update about kidnapping gang, check out more about jail, detained, beauty queen & Mexico

Like us on Facebook or follow us on Twitter for more updates.