ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਤੋਂ ਅਮਰੀਕਾ ਤੱਕ ਦਾ ਸਫਰ ਇੰਝ ਤੈਅ ਕਰਦੇ ਨੇ ਭਾਰਤੀ ਨਾਗਰਿਕ

ਵੀਰਵਾਰ ਨੂੰ ਮੈਕਸੀਕੋ ਨੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 311 ਪ੍ਰਵਾਸੀਆਂ ਨੂੰ ਵਾਪਸ ਭੇਜਿਆ ਗਿਆ। ਅਮਰੀਕਾ 'ਚ ਬਿਹਤਰ ਰੋਜ਼ਗਾਰ ਮੌਕੇ ਦੀ ਉਮੀਦ 'ਚ ਮੈਕਸੀਕੋ ਪਹੁੰਚੇ ਇਨ੍ਹਾਂ ਪ੍ਰਵਾਸੀਆਂ ਨੇ ਏਜੰਟਸ ਨੂੰ 20...

ਨਵੀਂ ਦਿੱਲੀ— ਵੀਰਵਾਰ ਨੂੰ ਮੈਕਸੀਕੋ ਨੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 311 ਪ੍ਰਵਾਸੀਆਂ ਨੂੰ ਵਾਪਸ ਭੇਜਿਆ ਗਿਆ। ਅਮਰੀਕਾ 'ਚ ਬਿਹਤਰ ਰੋਜ਼ਗਾਰ ਮੌਕੇ ਦੀ ਉਮੀਦ 'ਚ ਮੈਕਸੀਕੋ ਪਹੁੰਚੇ ਇਨ੍ਹਾਂ ਪ੍ਰਵਾਸੀਆਂ ਨੇ ਏਜੰਟਸ ਨੂੰ 20 ਤੋਂ 30 ਲੱਖ ਰੁਪਏ ਤੱਕ ਦਿੱਤੇ ਸਨ। ਇਸ ਤੋਂ ਪਹਿਲਾਂ ਵੀ ਕਈ ਵਾਰ ਹਜ਼ਾਰਾਂ ਪ੍ਰਵਾਸੀਆਂ ਨੇ ਅਜਿਹਾ ਕੀਤਾ ਹੈ। ਗੈਰ-ਪ੍ਰਵਾਸੀ ਕਿਸ ਰਸਤੇ ਤੋਂ ਅਮਰੀਕਾ ਜਾਂਦੇ ਹਨ ਅਤੇ ਕਿਵੇਂ ਪਹੁੰਚਦੇ ਹਨ ਸਮਝੋ ਇਸ ਖ਼ਬਰ ਰਾਹੀਂ—

ਮੈਕਸੀਕੋ ਤੋਂ ਡਿਪੋਰਟ ਹੋਏ ਭਾਰਤੀਆਂ ਨੇ ਖੋਲ੍ਹੀ ਜਾਅਲੀ ਟ੍ਰੈਵਲ ਏਜੰਟਾਂ ਦੀ ਪੋਲ

ਭਾਰਤ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਣ ਦਾ ਇਹ ਹੈ ਰਾਹ
ਭਾਰਤ-ਦੁਬਈ
ਦੁਬਈ-ਰੂਸ
ਰੂਸ-ਇਕਵਾਡੋਰ
ਇਕਵਾਡੋਰ-ਗਵਾਟੇਮਾਲਾ
ਗਵਾਟੇਮਾਲਾ-ਮੈਕਸੀਕੋ
ਮੈਕਸੀਕੋ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਦੀ ਸਰਹੱਦ 'ਚ ਪ੍ਰਵੇਸ਼

2014 'ਚ ਮਨਪ੍ਰੀਤ ਸਿੰਘ ਦੀ ਕਹਾਣੀ ਯਾਦ ਆਈ
311 ਭਾਰਤੀਆਂ ਨੂੰ ਮੈਕਸੀਕੋ ਤੋਂ ਵਾਪਸ ਭਾਰਤ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਮਨਪ੍ਰੀਤ ਸਿੰਘ ਦੀ 2014 ਦੀ ਕਹਾਣੀ ਫਿਰ ਤੋਂ ਯਾਦ ਆ ਗਈ। ਮਨਪ੍ਰੀਤ ਦੇ ਪਰਿਵਾਰ ਨੇ 26 ਲੱਖ ਦਾ ਲੋਨ ਲੈ ਕੇ ਉਸ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦਾ ਇੰਤਜ਼ਾਮ ਕੀਤਾ ਸੀ।

ਲੱਖਾਂ ਖਰਚਣ ਤੋਂ ਬਾਅਦ ਵੀ ਹੋਏ ਡਿਪੋਰਟ, ਜਾਣੋ ਮੈਕਸਿਕੋ ਤੋਂ ਅਮਰੀਕਾ ਦਾਖਲ ਹੋਏ ਇਨ੍ਹਾਂ ਭਾਰਤੀਆਂ ਦੀ ਕਹਾਣੀ


ਅਜਿਹੀ ਰਹੀ ਸੀ ਮਨਪ੍ਰੀਤ ਦੀ ਯਾਤਰਾ ਪਰ ਫੜਿਆ ਗਿਆ
ਮਨਪ੍ਰੀਤ ਭਾਰਤ ਤੋਂ ਦੁਬਈ ਪਹੁੰਚਿਆ ਅਤੇ ਉੱਥੋਂ ਉਹ ਰੂਸ ਗਿਆ। ਰੂਸ ਤੋਂ ਉਹ ਇਕਵਾਡੋਰ ਪਹੁੰਚਿਆ ਅਤੇ ਉੱਥੇ ਉਸ ਨੇ 2 ਮਹੀਨੇ ਬਿਤਾਏ। ਇਕਵਾਡੋਰ ਤੋਂ ਮਨਪ੍ਰੀਤ ਅਤੇ ਗਰੁੱਪ ਗਵਾਟੇਮਾਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਜੰਗਲ 'ਚ ਪੂਰੀ ਰਾਤ ਬਿਤਾਈ। ਉਸ ਗਰੁੱਪ 'ਚੋਂ ਕੁਝ ਲੋਕ ਮੈਕਸੀਕੋ ਪਹੁੰਚ ਗਏ ਅਤੇ ਉਥੋਂ ਅਮਰੀਕਾ ਲਈ ਗੱਡੀ ਤੋਂ ਰਵਾਨਾ ਹੋਏ। ਪੈਟਰੋਲਿੰਗ ਦੌਰਾਨ ਯੂ.ਐੱਸ ਬਾਰਡਰ ਸੁਰੱਖਿਆ ਫੋਰਸ ਦੀ ਨਜ਼ਰ 'ਚ ਨਾ ਆਉਣ, ਇਸ ਲਈ ਗਰੁੱਪ ਵੰਡ ਗਿਆ ਅਤੇ ਪੈਦਲ ਹੀ ਅੱਗੇ ਵਧਿਆ। ਮੈਕਸੀਕੋ 'ਚ ਵੰਡੇ ਹੋਏ ਗਰੁੱਪ 'ਚੋਂ ਮਨਪ੍ਰੀਤ ਨੇ 2 ਮਹੀਨੇ ਇਕ ਪੁਲਸ ਮੈਨ ਦੇ ਘਰ 'ਚ ਬਿਤਾਈ। ਘਰ ਬਾਹਰੋਂ ਲਾਕ ਸੀ, ਇਸ ਕਾਰਨ ਕਿਸੇ ਨੂੰ ਉਨ੍ਹਾਂ 'ਤੇ ਸ਼ੱਕ ਨਹੀਂ ਹੋਇਆ। ਇਸ ਸਵੇਰ ਉਨ੍ਹਾਂ ਨੂੰ ਟੈਕਸਸ ਲਈ ਲਿਜਾਇਆ ਗਿਆ ਪਰ ਮਨਪ੍ਰੀਤ ਫੜਿਆ ਗਿਆ ਅਤੇ ਆਖਿਰਕਾਰ 9 ਮਹੀਨੇ ਬਾਅਦ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ।

ਗੈਰ-ਕਾਨੂੰਨੀ ਪ੍ਰਵੇਸ਼ ਦੇ ਵਿਸ਼ਵ 'ਚ ਇਹ 4 ਰਸਤੇ ਲੋਕਪ੍ਰਿਯ
ਪੂਰਬੀ-ਭੂ-ਮੱਧਸਾਗਰ ਦਾ ਰਾਹ
ਇਹ ਉਹ ਪੈਸੇਜ ਹੈ, ਜਿਸ ਨੂੰ ਲੰਬੇ ਸਮੇਂ ਤੋਂ ਪ੍ਰਯੋਗ ਕੀਤਾ ਜਾਂਦਾ ਰਿਹਾ ਹੈ। ਤੁਰਕੀ ਦੇ ਰਸਤੇ ਯੁਰੋਪੀਅਨ ਯੂਨੀਅਨ ਪਹੁੰਚ ਜਾਂਦਾ ਹੈ। 2011 'ਚ ਸੀਰੀਆ ਯੁੱਧ ਤੋਂ ਬਾਅਦ ਤੋਂ ਇਹ ਰਸਤਾ ਅਤੇ ਭੀੜ-ਭਾੜ ਵਾਲਾ ਹੋ ਗਿਆ।

ਭੂ-ਮੱਧ ਸਾਗਰ ਰੂਟ
90% ਲੋਕ ਜੋ ਯੁਰਪ ਦੇ ਰਸਤੇ ਤੋਂ ਪਹੁੰਚਦੇ ਹਨ, ਇਸੇ ਰੂਟ ਦਾ ਪ੍ਰਯੋਗ ਕਰਦੇ ਹਨ। 10 ਅਫਰੀਕੀ ਅਤੇ ਏਸ਼ੀਆਈ ਦੇਸ਼ ਸੀਰੀਆ, ਇਰੀਟ੍ਰਿਆ, ਅਫਗਾਨਿਸਤਾਨ,  ਨਾਈਜ਼ੀਰੀਆ, ਪਾਕਿਸਤਾਨ, ਇਰਾਕ, ਸੋਮਾਲੀਆ, ਸੂਡਾਨ ਅਤੇ ਬਾਂਗਲਾਦੇਸ਼ ਤੋਂ ਸ਼ਰਨਾਰਥੀ ਇਸ ਰੂਟ ਦਾ ਪ੍ਰਯੋਗ ਕਰਦੇ ਹਨ।

ਸੈਂਟਰਲ ਅਮਰੀਕਨ ਰੂਟ
ਯੂਐੱਸ ਬਾਰਡਰ ਪਹੁੰਚਣ ਲਈ ਇਸ ਰਸਤੇ ਦਾ ਕਾਫੀ ਪ੍ਰਯੋਗ ਕੀਤਾ ਜਾਂਦਾ ਹੈ। ਖ਼ਾਸ ਤੌਰ 'ਤੇ ਸਮਗਲਿੰਗ ਅਤੇ ਡਰੱਗਸ ਸਰਕਲ 'ਚ ਇਹ ਰਸਤਾ ਪ੍ਰਯੋਗ ਹੁੰਦਾ ਹੈ।

ਸਾਊਥ-ਈਸਟ ਏਸ਼ੀਅਨ ਰੂਟ
ਸ਼ਹਰਨਾਰਥੀਆਂ 'ਤੇ ਕੁਝ ਦੇਸ਼ਾਂ ਦੀ ਸਖ਼ਤ ਨੀਤੀ, ਮਾਈਗ੍ਰੇਸ਼ਨ ਪਾਲਿਸੀ 'ਚ ਬਦਲਾਅ ਅਤੇ ਦੂਜੇ ਕਾਰਨਾਂ ਨਾਲ ਸਾਊਥ ਈਸਟ ਏਸ਼ੀਆ ਹੁਣ ਸ਼ਰਨਾਰਥੀਆਂ ਲਈ ਬਹੁਤ ਖਤਰਨਾਕ ਜਗ੍ਹਾ ਬਣਦੀ ਜਾ ਰਹੀ ਹੈ।

ਸ਼ਰਨਾਰਥੀ ਅਤੇ ਗੈਰ-ਕਾਨੂੰਨੀ ਪ੍ਰਵਾਸੀ ਨੂੰ ਲੈ ਕੇ ਮਤਭੇਦ
ਸ਼ਰਨਾਰਥੀ ਅਤੇ ਗੈਰ ਪ੍ਰਵਾਸੀ ਵਿਚਕਾਰ ਇਕ ਸਪੱਸ਼ਟ ਰੇਖਾ ਰਹੀ ਹੈ। ਸ਼ਰਨਾਰਥੀਆਂ ਦੀ ਸ਼੍ਰੇਣੀ ਵੱਖਰੀ ਹੁੰਦੀ ਹੈ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵੱਖਰੀ। ਹਾਲਾਂਕਿ ਹਕੀਕਤ ਇਹ ਹੈ ਕਿ ਸ਼ਰਨਾਰਥੀ ਦਰਜਾ ਪਾਉਣ ਤੋਂ ਪਹਿਲਾਂ ਵਧੇਰੇ ਮਾਮਲਿਆਂ 'ਚ ਗੈਰ-ਕਾਨੂੰਨੀ ਤਰੀਕੇ ਨਾਲ ਹੀ ਅੰਤਰ-ਰਾਸ਼ਟਰੀ ਸਰਹੱਦ ਪਾਰ ਕੀਤੀ ਜਾਂਦੀ ਹੈ। ਕੁਝ ਲੋਕਾਂ ਦਾ ਆਪਣਾ ਘਰ ਯੁੱਧ, ਸੰਘਰਸ਼, ਮਨੁੱਖੀ-ਕੁਦਰਤੀ ਆਫਤ, ਆਰਥਿਕ ਸੰਕਟ ਦੇ ਕਾਰਨ ਦੇਸ਼ ਛੱਡਣਾ ਪੈਂਦਾ ਹੈ। ਇਨ੍ਹਾਂ ਨੂੰ 1951 ਦੇ ਰੀਫਿਊਜੀ ਕਨਵੈਂਸ਼ਨ ਦੇ ਤਹਿਤ ਸ਼ਰਨਾਰਥੀ ਦਾ ਦਰਜਾ ਨਹੀਂ ਮਿਲਦਾ।

Get the latest update about National Immigration Institute, check out more about US For Higher Education, Jobs In US, Study Abroad & Career In US

Like us on Facebook or follow us on Twitter for more updates.