ਮੈਕਸੀਕੋ ਵਿਚ 'ਮਾਂ ਬੋਲੀ' ਬੋਲਣ ਦੀ ਮਿਲੀ ਸਜ਼ਾ, ਨਸਲਵਾਦੀਆਂ ਨੇ ਅਲਕੋਹਲ ਛਿੜਕ ਵਿਦਿਆਰਥੀ ਨੂੰ ਜਿੰਦਾ ਸਾੜਿਆ

ਮੈਕਸੀਕੋ ਦੇ ਇੱਕ ਸਕੂਲ ਵਿੱਚ 14 ਸਾਲ ਦੇ ਵਿਦਿਆਰਥੀ ਨੂੰ ਉਸ ਦੇ ਹੀ ਦੋ ਸਾਥੀਆਂ ਨੇ ਕਲਾਸਰੂਮ ਵਿੱਚ ਜਿੰਦਾ ਜਲਾਇਆ। ਦੋਵਾਂ ਵਿਦਿਆਰਥੀਆਂ ਨੇ ਉਸ ਵਿਦਿਆਰਥੀ ਨੂੰ ਇਸ ਲਈ ਜਿੰਦਾ ਸਾੜ ਦਿੱਤਾ, ਕਿਉਂਕਿ ਉਹ ਆਪਣੀ ਮਾਤ੍ਰ ਭਾਸ਼ਾ ਵਿੱਚ ਉਨ੍ਹਾਂ ਤੋਂ ਗੱਲ ਕਰ ਰਿਹਾ ਸੀ...

ਮੈਕਸੀਕੋ ਦੇ ਇੱਕ ਸਕੂਲ ਵਿੱਚ 14 ਸਾਲ ਦੇ ਵਿਦਿਆਰਥੀ ਨੂੰ ਉਸ ਦੇ ਹੀ ਦੋ ਸਾਥੀਆਂ ਨੇ ਕਲਾਸਰੂਮ ਵਿੱਚ ਜਿੰਦਾ ਜਲਾਇਆ। ਦੋਵਾਂ ਵਿਦਿਆਰਥੀਆਂ ਨੇ ਉਸ ਵਿਦਿਆਰਥੀ ਨੂੰ ਇਸ ਲਈ ਜਿੰਦਾ ਸਾੜ ਦਿੱਤਾ, ਕਿਉਂਕਿ ਉਹ ਆਪਣੀ ਮਾਤ੍ਰ ਭਾਸ਼ਾ ਵਿੱਚ ਉਨ੍ਹਾਂ ਤੋਂ ਗੱਲ ਕਰ ਰਿਹਾ ਸੀ।

ਅਧਿਕਾਰੀਆਂ ਮੁਤਾਬਕ ਇਹ ਘਟਨਾ ਜੂਨ 'ਚ ਵਾਪਰੀ ਸੀ ਅਤੇ ਬੁਰੀ ਤਰ੍ਹਾਂ ਨਾਲ ਝੁਲਸੇ ਵਿਦਿਆਰਥੀ ਜੁਆਨ ਜਾਮੋਰਾਨੋ ਨੂੰ ਹੁਣ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜ਼ਮੋਰਾਨੋ ਦੇ ਪਰਿਵਾਰ ਨੇ ਦੱਸਿਆ ਕਿ ਜਦੋਂ ਉਹ ਕਲਾਸ ਰੂਮ 'ਚ ਆਪਣੀ ਸੀਟ 'ਤੇ ਬੈਠਾ ਤਾਂ ਉਸ ਦੀ ਪੈਂਟ ਗਿੱਲੀ ਸੀ। ਦਰਅਸਲ ਦੋ ਵਿਦਿਆਰਥੀਆਂ ਨੇ ਉਸ ਦੀ ਸੀਟ 'ਤੇ ਸ਼ਰਾਬ ਡੋਲ੍ਹ ਦਿੱਤੀ ਸੀ। ਜ਼ਾਮੋਰਾਨੋ ਜਿਵੇਂ ਹੀ ਆਪਣੀ ਸੀਟ ਤੋਂ ਉੱਠਿਆ ਤਾਂ ਦੋਵਾਂ ਵਿਦਿਆਰਥੀਆਂ ਨੇ ਉਸ ਨੂੰ ਅੱਗ ਲਾ ਦਿੱਤੀ।

ਜ਼ਮੋਰਾਨੋ ਦੇ ਮਾਤਾ-ਪਿਤਾ ਨੇ ਕਿਹਾ ਕਿ ਸਾਡਾ ਬੇਟਾ ਕਈ ਹਫ਼ਤਿਆਂ ਤੋਂ ਸਕੂਲ ਵਿੱਚ ਨਸਲੀ ਟਿੱਪਣੀਆਂ ਦਾ ਸਾਹਮਣਾ ਕਰ ਰਿਹਾ ਸੀ। ਸਕੂਲ ਦੇ ਅਧਿਆਪਕ ਵੀ ਉਸ ਨੂੰ ਪ੍ਰੇਸ਼ਾਨ ਕਰਦੇ ਸਨ। ਹੁਣ ਪਰਿਵਾਰ ਨੇ ਸਕੂਲ ਪ੍ਰਬੰਧਕਾਂ ਅਤੇ ਜਾਮਰਾਨੋ ਨੂੰ ਅੱਗ ਲਾਉਣ ਵਾਲੇ ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਜਾਮੋਰਾਨੋ ਓਟੋਮੀ ਭਾਈਚਾਰੇ ਤੋਂ ਹੈ। ਮੈਕਸੀਕੋ ਵਿਚ ਇਨ੍ਹਾਂ ਦੀ ਗਿਣਤੀ 3.5 ਲੱਖ ਹੈ।ਮੈਕਸੀਕੋ ਵਿੱਚ ਓਟੋਮੀ ਵਾਂਗ ਹੋਰ ਵੀ ਬਹੁਤ ਸਾਰੇ ਭਾਈਚਾਰੇ ਹਨ। ਜ਼ਮੋਰਾਨੋ ਦੇ ਪਰਿਵਾਰ ਨੇ ਕਿਹਾ ਕਿ ਅਸੀਂ ਓਟੋਮੀ ਬੋਲਦੇ ਹਾਂ। ਜ਼ਮੋਰਾਨੋ ਇਸ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਨਹੀਂ ਕਰਦਾ, ਕਿਉਂਕਿ ਇਹ ਉਸ ਨੂੰ ਨਸਲੀ ਟਿੱਪਣੀਆਂ, ਸ਼ੋਸ਼ਣ ਅਤੇ ਧੱਕੇਸ਼ਾਹੀ ਦਾ ਸ਼ਿਕਾਰ ਬਣਾਉਂਦਾ ਹੈ।

Get the latest update about mexico, check out more about world news, mexico news & Racists

Like us on Facebook or follow us on Twitter for more updates.