ਦਫਤਰਾਂ ਤੇ Workplaces ਲਈ ਸਿਹਤ ਵਿਭਾਗ ਦੀਆਂ ਨਵੀਂਆਂ ਹਦਾਇਤਾਂ ਜਾਰੀ, ਜਾਨਣਾ ਬੇਹੱਦ ਜ਼ਰੂਰੀ

ਕੇਂਦਰੀ ਸਿਹਤ ਮੰਤਰਾਲੇ ਨੇ ਦਫ਼ਤਰਾਂ ਤੇ ਕੰਮਕਾਜ ਵਾਲੇ ਸਥਾਨਾਂ ਉੱਤੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਐਸਓ...

ਕੇਂਦਰੀ ਸਿਹਤ ਮੰਤਰਾਲੇ ਨੇ ਦਫ਼ਤਰਾਂ ਤੇ ਕੰਮਕਾਜ ਵਾਲੇ ਸਥਾਨਾਂ ਉੱਤੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਐਸਓਪੀ (SOP Standard Operating Procedures) ਜਾਰੀ ਕੀਤੀਆਂ ਹਨ। ਇਸ ਅਧੀਨ ਹੁਣ ਜੇ ਕੰਮਕਾਜ ਵਾਲੇ ਸਥਾਨਾਂ ਵਿੱਚ ਕੋਈ ਕੋਵਿਡ ਪੌਜ਼ੇਟਿਵ ਪਾਇਆ ਜਾਂਦਾ ਹੈ, ਤਾਂ ਉਸ ਖੇਤਰ ਨੂੰ ਕੀਟਾਣੂਮੁਕਤ ਕਰ ਕੇ ਉੱਥੇ ਮੁੜ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਲਈ ਸਮੁੱਚੀ ਇਮਾਰਤ ਨੂੰ ਬੰਦ ਜਾਂ ਸੀਲ ਕਰਨ ਦੀ ਲੋੜ ਨਹੀਂ ਹੋਵੇਗੀ।

ਲਾਈਵ ਮਿੰਟ ਮੁਤਾਬਕ ਕੀਟਾਣੂ ਮੁਕਤ ਕਰਨ ਦੀ ਪ੍ਰਕ੍ਰਿਆ ਸਿਰਫ਼ ਉਸੇ ਥਾਂ ਹੋਵੇਗੀ, ਜਿੱਥੇ ਮਰੀਜ਼ ਪਿਛਲੇ 48 ਘੰਟਿਆਂ ਦੌਰਾਨ ਮੌਜੂਦ ਰਿਹਾ ਹੋਵੇਗਾ। ਜੇ ਅਜਿਹੀ ਕਿਸੇ ਥਾਂ ਉੱਤੇ ਵੱਡੀ ਗਿਣਤੀ ਵਿਚ ਕੋਰੋਨਾ ਮਰੀਜ਼ ਮਿਲਦੇ ਹਨ ਤਾਂ ਉਸ ਸਾਰੇ ਬਲਾਕ ਜਾਂ ਇਮਾਰਤ ਨੂੰ ਡਿਸਇਨਫ਼ੈਕਟ ਕਰਨਾ ਹੋਵੇਗਾ।

ਨਵੀਂ ਹਦਾਇਤਾਂ ਮੁਤਾਬਕ ਕੰਟੇਨਮੈਂਟ ਜ਼ੋਨ ਵਿਚ ਮੈਡੀਕਲ ਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਦਫ਼ਤਰ ਬੰਦ ਰਹਿਣਗੇ। ਅਜਿਹੇ ਜ਼ੋਨ ਤੋਂ ਬਾਹਰ ਵੀ ਬਹੁਤੇ ਲੋਕਾਂ ਦੇ ਇਕ ਥਾਂ ਉੱਤੇ ਇਕੱਠੇ ਹੋਣ ਉੱਤੇ ਰੋਕ ਰਹੇਗੀ। ਕੰਟੇਨਮੈਂਟ ਜ਼ੋਨ ’ਚ ਰਹਿੰਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਰੋਜ਼ਗਾਰ ਦਾਤਿਆਂ ਨੂੰ ‘ਵਰਕ ਫ਼੍ਰੌਮ ਹੋਮ’ ਦੀ ਇਜਾਜ਼ਤ ਦੇਣੀ ਹੋਵੇਗੀ। ਕਿਸੇ ਵਰਕ ਪਲੇਸ ਵਿੱਚ ਦਾਖ਼ਲ ਹੋਣ ਸਮੇਂ ਹੱਥਾਂ ਦੀ ਸਫ਼ਾਈ ਤੇ ਥਰਮਲ ਸਕ੍ਰੀਨਿੰਗ ਜ਼ਰੂਰੀ ਹੋਵੇਗੀ। ਇਸ ਤੋਂ ਇਲਾਵਾ ਏਅਰ ਕੰਡੀਸ਼ਨਰ ਦਾ ਤਾਪਮਾਨ 24 ਤੋਂ 30 ਡਿਗਰੀ ਸੈਲਸੀਅਸ ਰੱਖਣਾ ਹੋਵੇਗਾ ਤੇ ਨਮੀ 40 ਤੋਂ 70 ਹੋਣੀ ਚਾਹੀਦੀ ਹੈ। ਲਿਫ਼ਟ ਵਿੱਚ ਸਮਾਜਕ ਦੂਰੀ ਰੱਖਣੀ ਹੋਵੇਗੀ। ਮੀਟਿੰਗਾਂ ਨੂੰ ਹਰ ਸੰਭਵ ਹੱਦ ਤੱਕ ਵਰਚੁਅਲ ਰੱਖਣਾ ਹੋਵੇਗਾ।

ਸਿਰਫ਼ ਉਨ੍ਹਾਂ ਹੀ ਵਿਅਕਤੀਆਂ ਨੂੰ ਦਫ਼ਤਰਾਂ ਤੇ ਕੰਮਕਾਜੀ ਸਥਾਨਾਂ ਅੰਦਰ ਜਾਣ ਦੀ ਪ੍ਰਵਾਨਗੀ ਮਿਲੇਗੀ, ਜਿਨ੍ਹਾਂ ਵਿੱਚ ਕੋਰੋਨਾ ਵਰਗੇ ਕੋਈ ਲੱਛਣ ਮੌਜੂਦ ਨਹੀਂ ਹੋਣਗੇ। ਸਮਾਜਕ ਦੂਰੀ ਦਾ ਖ਼ਿਆਲ ਰੱਖਣਾ ਹੋਵੇਗਾ। ਫ਼ੇਸ ਕਵਰ ਜਾਂ ਮਾਸਕ ਵਰਤਣਾ ਜ਼ਰੂਰੀ ਹੋਵੇਗਾ। ਲਗਾਤਾਰ ਹੱਥ ਵੀ ਧੋਣੇ ਹੋਣਗੇ। ਇਸ ਤੋਂ ਇਲਾਵਾ ਅਜੇ ਬਾਇਓਮੈਟ੍ਰਿਕ ਨੂੰ ਵੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਅਜੇ ਸਿਰਫ ਰਜਿਸਟਰ ਉੱਤੇ ਹਾਜ਼ਰੀ ਨੂੰ ਹੀ ਹਾਮੀ ਦਿੱਤੀ ਗਈ ਹੈ।

Get the latest update about offices, check out more about caution, containment, new covid 19 guideline & MHA

Like us on Facebook or follow us on Twitter for more updates.