ਆਵਾਰਾ ਪਸ਼ੂ ਅੱਗੇ ਆਉਣ ਨਾਲ ਫ਼ੌਜੀ ਐਂਬੂਲੈਂਸ ਦੀ ਹੋਈ ਭਿਆਨਕ ਟੱਕਰ, 3 ਜਵਾਨਾਂ ਦੀ ਮੌਤ, 2 ਜ਼ਖਮੀ

ਅਬੋਹਰ ਰੋਡ ਤੋਂ ਬਠਿੰਡਾ ਲਿਜਾ ਰਹੇ ਇੱਕ ਫ਼ੌਜੀ ਐਂਬੂਲੈਂਸ ਅਤੇ ਟਰਾਲੇ ...

ਚੰਡੀਗੜ੍ਹ — ਅਬੋਹਰ ਰੋਡ ਤੋਂ ਬਠਿੰਡਾ ਲਿਜਾ ਰਹੇ ਇੱਕ ਫ਼ੌਜੀ ਐਂਬੂਲੈਂਸ ਅਤੇ ਟਰਾਲੇ ਦੀ ਟੱਕਰ ਹੋ ਗਈ। ਦੱਸ ਦੱਈਏ ਕਿ ਇਸ ਹਾਦਸੇ 'ਚ 3 ਫ਼ੌਜੀ ਜਵਾਨਾਂ ਦੀ ਮੌਤ ਹੋ ਗਈ ਅਤੇ 2 ਫ਼ੌਜੀ ਜਵਾਨ ਜ਼ਖ਼ਮੀ ਹੋ ਗਏ।
ਦੱਸ ਦੱਈਏ ਕਿ ਫ਼ੌਜੀ ਜਵਾਨ ਆਪਣੇ ਇੱਕ ਬਿਮਾਰ ਸਾਥੀ ਨੂੰ ਐਂਬੂਲੈਂਸ ਰਾਹੀਂ ਅਬੋਹਰ ਤੋਂ ਬਠਿੰਡਾ ਲਿਜਾ ਰਹੇ ਸਨ। ਜਦੋਂ ਅਬੋਹਰ ਰੋਡ ਸਥਿਤ ਰਿਲਾਇੰਸ ਪੰਪ ਨੇੜੇ ਐਂਬੂਲੈਂਸ ਅੱਗੇ ਆਵਾਰਾ ਪਸ਼ੂ ਆ ਜਾਣ ਕਾਰਨ ਐਂਬੂਲੈਂਸ ਨੇ ਕੱਟ ਮਾਰਿਆ ਤਾਂ ਸਾਹਮਣੇ ਆਉਂਦੇ ਟਰਾਲੇ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ 3 ਫ਼ੌਜੀ ਜਵਾਨਾਂ ਨੇ ਮੌਕੇ ਉੱਤੇ ਦਮ ਤੋੜ ਦਿੱਤਾ ਜਦਕਿ ਦੋ ਗੰਭੀਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ। 

ਸਮਾਜ-ਪਰਿਵਾਰ ਦੀ ਪਰਵਾਹ ਕੀਤੇ ਬਿਨਾਂ 8 ਸਾਲਾਂ ਤੋਂ 2 ਕੁੜੀਆਂ ਰਹਿ ਰਹੀਆਂ ਸਨ ਲਿਵ-ਇਨ 'ਚ, ਹੁਣ ਆਇਆ ਨਵਾਂ ਮੋੜ

Get the latest update about News In Punjabi, check out more about True Scoop News, Stray cattle, Punjab News & Abohar Road Bathinda Road Accident Military Ambulance Collides

Like us on Facebook or follow us on Twitter for more updates.