ਜਲੰਧਰ ਬਾਦਸ਼ਾਹਪੁਰ 'ਚ ਚੋਰਾਂ ਦੇ ਬੁਲੰਦ ਹੋਂਸਲੇ, ਕੋਠੀ 'ਚੋ ਲੱਖਾਂ ਰੁਪਏ ਲੁੱਟ ਹੋਏ ਫ਼ਰਾਰ

ਬੀਤੀ ਦੇਰ ਰਾਤ ਚੋਰਾਂ ਵੱਲੋਂ ਇਕ ਘਰ ਦੀ ਰਸੋਈ ਦੀ ਬਾਰੀ ਤੋਡ਼ ਕੇ ਅੰਦਰ ਵੜ ਗਏ ਅਤੇ ਅਲਮਾਰੀ ਵਿੱਚੋਂ ਉਪਜਿਆ ਸੋਨਾ ਲੈ ਕੇ ਰਫੂਚੱਕਰ ਹੋ ਗਏ। ਜਦੋਂ ਸਵੇਰੇ ਘਰ ਦੇ ਉੱਠੇ ਤਾਂ ਉਨ੍ਹਾਂ ਨੇ ਮੈਂ ਦੇਖਿਆ ਕਿ ਅਲਮਾਰੀ ਖੁੱਲ੍ਹੀ ਹੋਈ ਸੀ ਅਤੇ ਉਸ ਵਿਚੋਂ ਸਾਰਾ ਸੋਨਾ ਗੈਪ ਹੋਇਆ ਪਿਆ ਸੀ...

ਜਲੰਧਰ ਵਿਖੇ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਅਤੇ ਆਏ ਦਿਨ ਹੀ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਰਹੇ ਹਨ ਅਤੇ ਕਥਾਨਕ ਤੇ ਪੁਲੀਸ ਇਨ੍ਹਾਂ ਨੂੰ ਨੱਥ ਪਾਉਣ ਵਿੱਚ ਵੀ ਨਾਕਾਮ ਸਾਬਿਤ ਹੋ ਰਹੀ ਹੈ ਇਕ ਹੋਰ ਮਾਮਲਾ ਜਲੰਧਰ ਦੇ ਬਾਦਸ਼ਾਹਪੁਰ ਪਿੰਡ ਵਿਖੇ ਦੇਖਣ ਨੂੰ ਮਿਲਿਆ।

ਜਿੱਥੇ ਕਿ ਬੀਤੀ ਦੇਰ ਰਾਤ ਚੋਰਾਂ ਵੱਲੋਂ ਇਕ ਘਰ ਦੀ ਰਸੋਈ ਦੀ ਬਾਰੀ ਤੋਡ਼ ਕੇ ਅੰਦਰ ਵੜ ਗਏ ਅਤੇ ਅਲਮਾਰੀ ਵਿੱਚੋਂ ਉਪਜਿਆ ਸੋਨਾ ਲੈ ਕੇ ਰਫੂਚੱਕਰ ਹੋ ਗਏ। ਜਦੋਂ ਸਵੇਰੇ ਘਰ ਦੇ ਉੱਠੇ ਤਾਂ ਉਨ੍ਹਾਂ ਨੇ ਮੈਂ ਦੇਖਿਆ ਕਿ ਅਲਮਾਰੀ ਖੁੱਲ੍ਹੀ ਹੋਈ ਸੀ ਅਤੇ ਉਸ ਵਿਚੋਂ ਸਾਰਾ ਸੋਨਾ ਗੈਪ ਹੋਇਆ ਪਿਆ ਸੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਅਮਨਦੀਪ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਰਾਤ ਨੂੰ ਖੜਕਾ ਤਾਂ ਹੋਇਆ ਸੀ ਲੇਕਿਨ ਉਹ ਉੱਠ ਕੇ ਦੁਬਾਰਾ ਸੌਂ ਗਏ ਅਤੇ ਜਦੋਂ ਸਵੇਰੇ ਉਨ੍ਹਾਂ ਦੀ ਅੱਖ ਖੁੱਲ੍ਹੀ ਤਾਂ ਉਨ੍ਹਾਂ ਨੇ ਦੇਖਿਆ ਕਿ ਅਲਮਾਰੀ ਖੁੱਲ੍ਹੀ ਹੋਈ ਅਤੇ ਉਸ ਵਿੱਚੋਂ ਪਿਆ ਸੋਨਾ ਚੋਰੀ ਹੋ ਚੁੱਕਾ ਹੈ ਜੇਕਰ ਹਿਸਾਬ ਲਗਾਇਆ ਜਾਵੇ ਤਾਂ ਉਨ੍ਹਾਂ ਦੇ ਘਰੋਂ ਦੱਸ ਤੋਂ ਪੰਦਰਾਂ ਲੱਖ ਰੁਪਏ ਦੀ ਚੋਰੀ ਹੋ ਗਈ ਹੈ। 

ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦੀ ਸ਼ਿਕਾਇਤ ਆਪਣੇ ਸੰਬੰਧੀ ਥਾਣਾ ਲਾਂਬੜਾ ਵਿਖੇ ਦਰਜ ਕਰਾਈ ਹੈ ਮੌਕੇ ਤੇ ਹੀ ਥਾਣਾ ਲਾਂਬੜਾ ਦੇ ਦੋ ਪੁਲੀਸ ਅਧਿਕਾਰੀ ਆਏ ਅਤੇ ਉਨ੍ਹਾਂ ਨੇ ਸਾਰਾ ਜਾਇਜ਼ਾ ਲੈ ਲਿਆ ਹੈ ਅਤੇ ਪੁਲੀਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਮੌਕੇ ਤੇ ਪੁੱਜ ਕੇ ਜਾਂਚ ਪੜਤਾਲ ਕਰ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਗਿ੍ਫ਼ਤਾਰ ਕਰ ਦਿਤਾ ਜਾਵੇਗਾ।

Get the latest update about jalandhar, check out more about 15 lakh loot in Badshahpur, truescooppunjabi, jalandhar news & punjab news

Like us on Facebook or follow us on Twitter for more updates.