IVF ਇਲਾਜ ਦੇ ਨਾਮ ਤੇ ਲੱਖਾਂ ਦਾ ਸਕੈਮ, ਮਹਿਲਾ ਦੀ ਮੌਤ ਤੋਂ ਬਾਅਦ 10ਵੀਂ ਪਾਸ ਫਰਜ਼ੀ ਡਾਕਟਰ ਜੋੜੇ ਦਾ ਹੋਇਆ ਪਰਦਾਫਾਸ਼

ਕਰਨਾਟਕ ਪੁਲਿਸ ਨੇ ਇਕ ਧੋਖੇਬਾਜ਼ ਡਾਕਟਰ ਜੋੜੇ ਦਾ ਪਰਦਾਫਾਸ਼ ਕੀਤਾ ਹੈ ਜੋਕਿ ਲੋਕਾਂ ਤੋਂ ਆਈ ਵੀ ਐਫ ਦੇ ਨਾਮ ਤੇ ਲੱਖਾਂ ਦੀ ਠੱਗੀ ਕਰਦੇ ਸਨ। ਮੰਗਲਵਾਰ ਨੂੰ ਤੁਮਾਕੁਰੂ ਪੁਲਿਸ ਵਲੋਂ ਜ਼ਿਲ੍ਹੇ ਵਿੱਚ ਆਈਵੀਐਫ ਇਲਾਜ ਕਰਵਾਉਣ ਵਾਲੀ ਇੱਕ ਔਰਤ ਦੀ ਮੌਤ ਤੋਂ ਬਾਅਦ...

ਕਰਨਾਟਕ ਪੁਲਿਸ ਨੇ ਇਕ ਧੋਖੇਬਾਜ਼ ਡਾਕਟਰ ਜੋੜੇ ਦਾ ਪਰਦਾਫਾਸ਼ ਕੀਤਾ ਹੈ ਜੋਕਿ ਲੋਕਾਂ ਤੋਂ ਆਈਵੀਐਫ ਦੇ ਨਾਮ ਤੇ ਲੱਖਾਂ ਦੀ ਠੱਗੀ ਕਰਦੇ ਸਨ। ਮੰਗਲਵਾਰ ਨੂੰ ਤੁਮਾਕੁਰੂ ਪੁਲਿਸ ਵਲੋਂ ਜ਼ਿਲ੍ਹੇ ਵਿੱਚ ਆਈਵੀਐਫ ਇਲਾਜ ਕਰਵਾਉਣ ਵਾਲੀ ਇੱਕ ਔਰਤ ਦੀ ਮੌਤ ਤੋਂ ਬਾਅਦ ਇੱਕ ਫਰਜ਼ੀ ਡਾਕਟਰ ਜੋੜੇਦਾ ਖੁਲਾਸਾ ਹੋਇਆ ਜਿਨ੍ਹਾਂ ਨੂੰ ਬਾਅਦ 'ਚ ਗ੍ਰਿਫਤਾਰ ਕੀਤਾ ਗਿਆ ਸੀ। ਮੁਜ਼ਰਮ ਡਾਕਟਰ ਜੋੜੇ ਨੇ ਬਾਅਦ 'ਚ ਇਸ ਦਾ ਖੁਲਾਸਾ ਕੀਤਾ ਕਿ ਉਹ ਇਸ ਤਰ੍ਹਾਂ ਨਾਲ ਕਈ ਹੋਰ ਲੋਕਾਂ ਨੂੰ ਆਪਣੇ ਚੰਗੁਲ 'ਚ ਫਸਾ ਚੁਕੇ ਹਨ।  

ਮੁਜ਼ਰਮ ਦੀ ਪਛਾਣ ਵਾਣੀ ਅਤੇ ਮੰਜੂਨਾਥ ਵਜੋਂ ਹੋਈ ਹੈ। ਇਨ੍ਹਾਂ ਦੋਨਾਂ ਨੇ ਡਾਕਟਰ ਹੋਣ ਦਾ ਦਾਅਵਾ ਕੀਤਾ ਅਤੇ ਸੈਂਕੜੇ ਬੇਔਲਾਦ ਜੋੜਿਆਂ ਦਾ ਇਲਾਜ ਕਰਕੇ ਉਨ੍ਹਾਂ ਤੋਂ ਲੱਖਾਂ ਰੁਪਏ ਵਸੂਲੇ।ਪਰ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਜੋੜੇ ਕੋਲ ਸਿਰਫ SSLC (ਕਲਾਸ 10) ਸਰਟੀਫਿਕੇਟ ਹਨ ਅਤੇ ਉਨ੍ਹਾਂ ਕੋਲ ਮੈਡੀਕਲ ਡਿਗਰੀ ਨਹੀਂ ਹੈ।


ਮੱਲੀਕਾਰਜੁਨ ਆਪਣੀ ਪਤਨੀ ਮਮਤਾ (34) ਦੀ ਮੌਤ ਤੋਂ ਬਾਅਦ ਨੋਨਾਵਿਨਾਕੇਰੇ ਪੁਲਿਸ ਕੋਲਪਹੁੰਚਿਆ ਸੀ ਤੇ ਉਸ ਨੇ ਇਨ੍ਹਾਂ ਡਾਕਟਰਾਂ ਦੇ ਖਿਲਾਫ ਸ਼ਿਕਾਰਿਤ ਦਰਜ਼ ਕਾਰਵਾਈ ਸੀ। ਮਲਿਕਾਰਜੁਨ ਅਤੇ ਮਮਤਾ ਦੇ ਵਿਆਹ ਦੇ 15 ਸਾਲ ਬਾਅਦ ਵੀ ਬੱਚੇ ਨਹੀਂ ਸਨ। ਉਨ੍ਹਾਂ ਇਸ ਸਬੰਧੀ ਕਈ ਹਸਪਤਾਲਾਂ ਦਾ ਦੌਰਾ ਕੀਤਾ। ਅੰਤ ਉਹ ਇਸ ਦੋਸ਼ੀ ਡਾਕਟਰ ਜੋੜੇ ਕੋਲ ਆਏ ਅਤੇ ਉਨ੍ਹਾਂ ਨੂੰ ਵਾਅਦਾ ਕੀਤਾ ਕਿ ਉਨ੍ਹਾਂ ਦਾ ਇਲਾਜ ਉਨ੍ਹਾਂ ਨੂੰ ਗਰਭਵਤੀ ਹੋਣ ਵਿਚ ਜ਼ਰੂਰ ਮਦਦ ਕਰੇਗਾ। ਉਨ੍ਹਾਂ ਨੇ ਮੱਲਿਕਾਰਜੁਨ ਅਤੇ ਮਮਥਾ ਤੋਂ 4 ਲੱਖ ਰੁਪਏ ਲਏ ਅਤੇ ਗੈਰ-ਵਿਗਿਆਨਕ ਢੰਗ ਨਾਲ IVF ਇਲਾਜ ਕਰਵਾਇਆ।

ਇਲਾਜ ਤੋਂ ਬਾਅਦ ਜਦੋਂ ਮਮਤਾ ਨੂੰ ਕਈ ਬੀਮਾਰੀਆਂ ਹੋਣ ਲੱਗੀਆਂ ਤਾਂ ਫਰਜ਼ੀ ਡਾਕਟਰਾਂ ਨੇ ਪਤੀ-ਪਤਨੀ ਨੂੰ ਕਿਹਾ ਕਿ ਗਰਭ 'ਚ ਭਰੂਣ ਵਿਕਸਿਤ ਹੋਣ ਤੋਂ ਬਾਅਦ ਇਹ ਬਦਲਾਅ ਹਨ। ਦੋਸ਼ੀ ਡਾਕਟਰ ਜੋੜੇ ਤੋਂ ਹਰ ਪੇਚੀਦਗੀ ਦੇ ਨਾਲ ਹੋਰ ਪੈਸੇ ਲੈ ਲੈਂਦੇ ਸਨ। ਹਾਲਾਂਕਿ, ਮਮਤਾ ਪੇਟ ਵਿੱਚ ਦਰਦ ਤੋਂ ਪੀੜਤ ਹੋਣ ਤੋਂ ਬਾਅਦ ਚੈੱਕ-ਅੱਪ ਲਈ ਦੂਜੇ ਹਸਪਤਾਲ ਗਈ, ਸਿਰਫ ਇਹ ਪਤਾ ਲਗਾਉਣ ਲਈ ਕਿ ਉਹ ਗਰਭਵਤੀ ਨਹੀਂ ਹੈ। ਨਕਲੀ IVF ਇਲਾਜ ਦੇ ਨਤੀਜੇ ਵਜੋਂ ਉਸਨੇ ਗੁਰਦੇ, ਦਿਲ, ਦਿਮਾਗ ਅਤੇ ਬੱਚੇਦਾਨੀ ਦੀਆਂ ਜਟਿਲਤਾਵਾਂ ਵਿਕਸਿਤ ਕੀਤੀਆਂ। ਹਾਲਾਂਕਿ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਪਰ ਮਮਤਾ ਦੀ 23 ਅਪ੍ਰੈਲ ਨੂੰ ਮੌਤ ਹੋ ਗਈ ਸੀ।

 




Get the latest update about IVF SCAM, check out more about TRUE SCOOP PUNJABI, NATIONAL NEWS, FAKE DOCTORS & KARNATAKA POLICE

Like us on Facebook or follow us on Twitter for more updates.