ਫਗਵਾੜਾ ਵਿਖੇ ਲਗਾਤਾਰ ਜਾਰੀ ਚੋਰੀ ਦੇ ਸਿਲਸਿਲੇ, ਮਾਡਲ ਟਾਊਨ 'ਚੋਂ ਲੱਖਾਂ ਦੀ ਚੋਰੀ

ਕਪੂਰਥਲਾ- ਫਗਵਾੜਾ ਦੇ ਮਾਡਲ ਟਾਊਨ ਵਿਖੇ ਚੋਰ ਇੱਕ ਘਰ ‘ਚੋਂ ਲੱਖਾਂ ਰੁਪਏ ਦੀ ਨਗਦੀ, ਗਹਿਣਿਆਂ

ਕਪੂਰਥਲਾ- ਫਗਵਾੜਾ ਦੇ ਮਾਡਲ ਟਾਊਨ ਵਿਖੇ ਚੋਰ ਇੱਕ ਘਰ ‘ਚੋਂ ਲੱਖਾਂ ਰੁਪਏ ਦੀ ਨਗਦੀ, ਗਹਿਣਿਆਂ ਅਤੇ ਹੋਰ ਸਮਾਨ ਉੱਪਰ ਹੱਥਸਾਫ ਕਰਕੇ ਚੱਲਦੇ ਬਣੇ। ਘਰ ਦੇ ਮਾਲਿਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਦਿੱਲੀ ਏਅਰਪੋਰਟ ਛੱਡਣ ਗਏ ਹੋਏ ਸਨ ਤੇ ਸਵੇਰੇ ਜਦੋਂ ਵਾਪਿਸ ਆਏ ਤਾਂ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਨੇ ਦੱਸਿਆ ਕਿ ਚੋਰ ਛੱਤ ਉੱਪਰੋ ਦੀ ਘਰ ਅੰਦਰ ਦਾਖਲ ਹੋ ਕੇ ਲੱਖਾਂ ਰੁਪਏ ਦਾ ਸੋਨਾ, ਵੀਡੀਓ ਕੈਮਰਾ, 2 ਲੱਖ ਦੇ ਕਰੀਬ ਭਾਰਤੀ ਕਰੰਸੀ, 1 ਲੱਖ ਦੀ ਵਿਦੇਸ਼ੀ ਕਰੰਸੀ ਤੋਂ ਇਲਾਵਾ ਹੋਰ ਸਮਾਨ ਚੋਰੀ ਕਰਕੇ ਰਫੂਚੱਕਰ ਹੋ ਚੁੱਕੇ ਸਨ। 

ਚੋਰੀ ਦੀ ਇਸ ਵਾਰਦਾਤ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਓਧਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਘਰ ਦੇ ਮਾਲਿਕ ਅਨੁਸਾਰ ਚੋਰੀ ਕਾਰਨ ਉਨ੍ਹਾਂ ਦਾ 12 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੈ ਤੇ ਪੁਲਿਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਫਗਵਾੜਾ ਅਤੇ ਆਸ-ਪਾਸ ਦੇ ਇਲਾਕੇ 'ਚ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਜਿੱਥੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੀਆਂ ਹਨ ਉੱਥੇ ਹੀ ਇਹ ਵਾਰਦਾਤਾਂ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਸਾਰਿਆਂ ਸਾਹਮਣੇ ਉਜਾਗਰ ਕਰ ਰਹੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਵਰਦਾਤ ਨੂੰ ਟਰੇਸ ਕਰ ਪਾਉਂਦੀ ਹੈ ਜਾਂ ਬਾਕੀ ਦੀਆਂ ਵਾਰਦਾਤਾਂ ਵਾਂਗ ਇਹ ਵਾਰਦਾਤ ਵੀ ਤਫਤੀਸ਼ ਤੱਕ ਹੀ ਸੀਮਤ ਰਹਿ ਜਾਵੇਗੀ।

Get the latest update about Punjabi News, check out more about Latest news & Truescoop news

Like us on Facebook or follow us on Twitter for more updates.