ਬਾਲੀਵੁੱਡ ਛੱਡ ਪੋਕਰ ਖੇਡ ਦੀ ਐਕਸਪਰਟ ਬਣੀ ਇਹ ਅਦਾਕਾਰਾ 

ਬਾਲੀਵੁੱਡ ਅਦਾਕਾਰਾ ਮਨੀਸ਼ਾ ਲਾਂਬਾ ਅੱਜ ਕੱਲ ਆਪਣੀ ਐਕਟਿੰਗ ਨੂੰ ਛੱਡ ਕਿਸੇ ਹੋਰ...

ਮੁੰਬਈ:- ਬਾਲੀਵੁੱਡ ਅਦਾਕਾਰਾ ਮਨੀਸ਼ਾ ਲਾਂਬਾ ਅੱਜ ਕੱਲ ਆਪਣੀ ਐਕਟਿੰਗ ਨੂੰ ਛੱਡ ਕਿਸੇ ਹੋਰ ਕੰਮ 'ਚ ਆਪਣਾ ਕਰੀਅਰ ਬਣਾ ਰਹੀ ਹੈ। ਦਰਅਸਲ ਮਨੀਸ਼ਾ ਅੱਜ ਕੱਲ ਪ੍ਰੋਫੈਸ਼ਨਲ ਪੋਕਰ ਖਿਡਾਰੀ ਬਣ ਚੁਕੀ ਹੈ, ਜਿਸ ਦੀ ਜਾਣਕਾਰੀ ਮਨੀਸ਼ਾ ਨੇ ਕੁਝ ਦਿਨ ਪਹਿਲਾ ਹੀ ਇਕ ਇੰਟਰਵਿਊ 'ਚ ਦਿਤੀ ਸੀ। 

ਮਨੀਸ਼ਾ ਨੂੰ 2017 'ਚ ਭੂਮੀ ਫਿਲਮ 'ਚ ਦੇਖਿਆ ਗਿਆ ਸੀ। ਉਸ ਤੋਂ ਬਾਅਦ ਮਨੀਸ਼ਾ ਨੇ ਆਪਣੇ ਫ਼ਿਲਮੀ ਕਰੀਅਰ ਨੂੰ ਲਗਾਮ ਲਗਾ ਦਿਤੀ। ਹਾਲਾਂਕਿ ਮਨੀਸ਼ਾ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਦਿਲਚਪਸ ਕਿਰਦਾਰ ਮਿਲਣਗੇ ਤਨ ਹੁਕ ਬਾਲੀਵੁੱਡ 'ਚ ਵਾਪਸੀ ਜਰੂਰ ਕਰੇਗੀ। ਮਨੀਸ਼ਾ ਨੇ ਦਸਿਆ ਕਿ ਉਸ ਨੂੰ ਵੈਬ ਤੇ ਟੀਵੀ ਤੋਂ ਵੀ ਕਈ ਆਫਰ ਆ ਰਹੇ ਹਨ ਪਰ ਉਹ ਹਜੇ ਉਸ ਭੂਮਿਕਾ ਦਾ ਇੰਤਜ਼ਾਰ ਕਰ ਰਹੀ ਹੈ ਜੋ ਕਿ ਅਲਗ ਹੋਵੇ ਤੇ ਲੋਕਾਂ ਨੂੰ ਹੈਰਾਨ ਕਰ ਦਵੇ।

ਫੈਸ਼ਨ ਸ਼ੋਅ ਦੌਰਾਨ ਮਲਾਇਕਾ ਦੀ ਹੌਟ ਫਿੱਗਰ ਨੇ ਲੁੱਟੀ ਮਹਿਫਲ, ਦੇਖੋ ਤਸਵੀਰਾਂ

ਦਸ ਦਈਏ ਕਿ, ਮਨੀਸ਼ਾ ਨੇ ਹਾਲਹੀ 'ਚ ਪੋਕਰ ਦੀ ਵਿਸ਼ਵ ਸੀਰੀਜ਼ 'ਚ ਹਿੰਸਾ ਲਿਆ ਸੀ, ਜਿਸ 'ਚ ਉਸ ਦਾ 1130 ਖਿਡਾਰੀਆਂ ਵਿਚੋਂ 64 ਸਥਾਨ ਸੀ। ਇਸ ਨੂੰ ਮਨੀਸ਼ਾ ਨੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਸੀ।

Get the latest update about News In Punjabi, check out more about Online Punjabi News, Bollywood News, True Scoop Punjabi & Minissha Lamba

Like us on Facebook or follow us on Twitter for more updates.