ਹਰਿਮੰਦਰ ਸਾਹਿਬ ਪਹੁੰਚੀ ਮੰਤਰੀ ਅਨਮੋਲ ਗਗਨ ਮਾਨ, ਕਿਹਾ- ਪੰਜਾਬ 'ਚ ਟੂਰਿਜ਼ਮ ਨੂੰ ਵਧਾਉਣ ਲਈ ਚੁੱਕੇ ਜਾਣਗੇ ਕਦਮ

ਪੰਜਾਬ ਕੈਬਿਨਟ ਵਿਚ ਨਵੇ ਬਣੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅੱਜ ਟੂਰਿਜ਼ਮ ਮੰਤਰੀ ਵਜੋਂ ਮਿਲੀ ਜਿੰਮੇਵਾਰੀ ਦੇ ਸ਼ੁਕਰਾਨੇ ਵਜੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ...

ਅੰਮ੍ਰਿਤਸਰ:- ਪੰਜਾਬ ਕੈਬਿਨਟ ਵਿਚ ਨਵੇ ਬਣੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅੱਜ ਟੂਰਿਜ਼ਮ ਮੰਤਰੀ ਵਜੋਂ ਮਿਲੀ ਜਿੰਮੇਵਾਰੀ ਦੇ ਸ਼ੁਕਰਾਨੇ ਵਜੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ। ਜਿਥੇ ਉਹਨਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉਥੇ ਹੀ ਰਸ ਬੀਣੀ ਬਾਣੀ ਦਾ ਆਨੰਦ ਮਾਣਿਆ। ਇਸ ਮੌਕੇ ਉਹਨਾ ਵਿਸ਼ਵ ਭਰ ਦੀ ਆਸਥਾ ਦੇ ਕੈਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਟੁਰਿਜਮ ਦੇ ਖੇਤਰ ਵਿੱਚ ਹੋਰ ਪ੍ਰਫੁੱਲਿਤ ਕਰਨ ਦੀ ਗਲ ਕਹਿ।

ਇਸ ਮੌਕੇ ਗੱਲਬਾਤ ਕਰਦਿਆਂ ਉਹਨਾ ਕਿਹਾ ਕਿ ਸਾਨੂੰ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਪੰਜਾਬ ਦੀ ਜਨਤਾ ਨੇ ਜੋ ਮਾਣ ਬਖਸਿਆ ਹੈ। ਉਸ ਦੇ ਸ਼ੁਕਰਾਨੇ ਵਜੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਾਂ। ਵਿਸ਼ਵ ਭਰ ਦੀ ਆਸਥਾ ਦੇ ਕੈਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਟੁਰਿਜਮ ਦੇ ਖੇਤਰ ਵਿੱਚ ਹੋਰ ਪ੍ਰਫੁੱਲਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਤਾ ਜੌ ਲੌਕ ਜਿਆਦਾ ਤੌ ਜਿਆਦਾ ਇਥੇ ਰੁਕਣ ਅਤੇ ਇਸਦਾ ਆਨੰਦ ਮਾਨਣ।

ਹੈਰੀਟੇਜ ਸਟਰੀਟ ਵਿਖੇ ਨਜਾਇਜ਼ ਕਬਜਿਆ ਕਾਰਨ ਦੇਸ਼ਾ ਵਿਦੇਸ਼ਾਂ ਤੋਂ ਆਈਆਂ ਸੰਗਤਾ ਨੂੰ ਆ ਰਹੀਆ ਮੁਸ਼ਕਿਲਾਂ ਸੰਬਧੀ ਉਹਨਾ ਕਿਹਾ ਕਿ ਉਹਨਾ ਵਲੌ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ਦਾ ਜਾਇਜਾ ਲਿਆ ਹੈ ਜਲਦ ਹੀ ਬਣਦਾ ਐਕਸ਼ਨ ਲਿਆ ਜਾਵੇਗਾ ਅਤੇ ਜੋ ਵੀ ਕੰਮ ਅਧੁਰੇ ਹਨ ਉਹਨਾ ਦਾ ਹਲ ਕਢਿਆ ਜਾਵੇਗਾ।

Get the latest update about HARMANDIR SAHIB, check out more about ANMOL GAGAN MANN, TOURISM MINISTER ANMOL GAGAN MANN & PUNJAB NEWS

Like us on Facebook or follow us on Twitter for more updates.