ਪਾਸਪੋਰਟ ਬਣਵਾਉਣ ਵਾਲਿਆਂ ਲਈ ਖੁਸ਼ਖਬਰੀ! ਲਾਂਚ ਹੋਇਆ DigiLocker, ਹੁਣ ਨਹੀਂ ਪਵੇਗੀ ਅਸਲੀ ਦਸਤਾਵੇਜ਼ ਲਿਜਾਣ ਦੀ ਲੋੜ

ਵਿਦੇਸ਼ ਮੰਤਰਾਲਾ (Ministry of External Affairs) ਦੇ ਸ਼ੁੱਕਰਵਾਰ ਨੂੰ ਪਾਸਪੋਰਟ ਸੇਵਾ ਪ੍ਰੋਗਰਾਮ (Passport Seva Programme) ਲਈ ਡਿਜੀਲਾ...

ਵਿਦੇਸ਼ ਮੰਤਰਾਲਾ (Ministry of External Affairs) ਦੇ ਸ਼ੁੱਕਰਵਾਰ ਨੂੰ ਪਾਸਪੋਰਟ ਸੇਵਾ ਪ੍ਰੋਗਰਾਮ (Passport Seva Programme) ਲਈ ਡਿਜੀਲਾਕਰ (DigiLocker) ਮੰਚ ਦਾ ਉਦਘਾਟਨ ਕੀਤਾ ਹੈ। ਡਿਜੀ ਲਾਕਰ ਪਲੇਟਫਾਰਮ ਦਾ ਉਦਘਾਟਨ ਕਰਦੇ ਹੋਏ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ (Union minister V Muraleedharan) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਨਾਲ ਨਾਗਰਿਕਾਂ ਨੂੰ ਕਾਫ਼ੀ ਮਦਦ ਮਿਲੇਗੀ। ਨਾਲ ਹੀ ਕਿਹਾ ਕਿ ਹੁਣ ਨਾਗਿਰਕਾਂ ਨੂੰ ਪਾਸਪੋਰਟ ਲਈ ਓਰੀਜਨਲ ਦਸਤਾਵੇਜ਼ਾਂ ਨੂੰ ਲੈ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ।

ਇਸ ਪ੍ਰਗਰਾਮ ਵਿਚ ਬੋਲਦੇ ਹੋਏ,  ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਪਾਸਪੋਰਟ ਸੇਵਾ ਪ੍ਰੋਗਰਾਮ ਦੇਸ਼ ਵਿਚ ਪਾਸਪੋਰਟ ਸੇਵਾਵਾਂ ਦੀ ਵੰਡ ਦੀ ਦਿਸ਼ਾ ਵਿਚ ਬਹੁਤ ਵੱਡੀ ਤਬਦੀਲੀ ਲਿਆਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਛੇ ਸਾਲਾਂ ਵਿਚ ਇਸ ਖੇਤਰ ਵਿਚ ਇਕ ਵੱਡੀ ਤਬਦੀਲੀ ਹੋਈ ਹੈ। 2017 ਵਿਚ ਪਹਿਲੀ ਵਾਰ ਬਿਨੈਕਾਰਾਂ ਦਾ ਅੰਕੜਾ 10 ਲੱਖ ਪਾਰੀ ਹੋਇਆ। ਮੈਨੂੰ ਦੱਸਿਆ ਗਿਆ ਹੈ ਕਿ ਪਾਸਪੋਰਟ ਸੇਵਾ ਪਰਿਯੋਜਨਾ ਰਾਹੀਂ ਸੱਤ ਕਰੋੜ ਤੋਂ ਜ਼ਿਆਦਾ ਪਾਸਪੋਰਟ ਜਾਰੀ ਕੀਤੇ ਗਏ ਹਨ।

ਮੁਰਲੀਧਰਨ ਨੇ ਕਿਹਾ ਕਿ ਅਸੀਂ ਨਾਗਰਿਕਾਂ ਲਈ ਸੇਵਾ ਵੰਡ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕਈ ਮਹੱਤਵਪੂਰਣ ਕਦਮ ਚੁੱਕੇ ਹਨ, ਨਾ ਸਿਰਫ ਪਾਸਪੋਰਟ ਨਿਯਮਾਂ ਨੂੰ ਸਰਲ ਬਣਾਉਣ ਦਾ ਕੰਮ ਕੀਤਾ ਗਿਆ ਹੈ, ਸਗੋਂ ਅਸੀਂ ਨਾਗਰਿਕਾਂ ਦੇ ਘਰ ਤੱਕ ਪਾਸਪੋਰਟ ਸੇਵਾ ਲੈ ਜਾਣ ਦਾ ਕੰਮ ਕੀਤਾ ਹੈ। ਮੁੱਖ ਡਾਕਘਰਾਂ ਵਿਚ ਪਾਸਪੋਰਟ ਸੇਵਾ ਕੇਂਦਰ ਸ਼ੁਰੂ ਕਰਨਾ ਇਸ ਦਿਸ਼ਾ ਵਿਚ ਇਕ ਕਦਮ ਸੀ, ਉਨ੍ਹਾਂ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ 426 ਡਾਕਖ਼ਾਨਾ ਪਾਸਪੋਰਟ ਸੇਵਾ ਕੇਂਦਰ (ਪੀ.ਓ.ਪੀ.ਐਸ.ਕੇ.) ਚਾਲੂ ਹੋ ਚੁੱਕੇ ਹਨ ਅਤੇ ਕਈ ਹੋਰ ਛੇਤੀ ਸ਼ੁਰੂ ਹੋ ਜਾਣਗੇ।

ਮੰਤਰੀ ਨੇ ਕਿਹਾ ਕਿ 36 ਪਾਸਪੋਰਟ ਦਫਤਰਾਂ ਅਤੇ 93 ਮੌਜੂਦਾ ਪਾਸਪੋਰਟ ਸੇਵਾ ਕੇਂਦਰਾਂ ਵਿਚ ਜੋੜੇ ਜਾਣ ਉੱਤੇ ਦੇਸ਼ ਵਿਚ ਕੁੱਲ 555 ਪਾਸਪੋਰਟ ਦਫ਼ਤਰ ਜਨਤਾ ਲਈ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਨਾਗਰਿਕ-ਕੇਂਦਰਿਤ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਅਤੇ ਕਾਗਜ ਰਹਿਤ ਮੋਡ ਵਿਚ ਪਾਸਪੋਰਟ ਸੇਵਾ ਦੇ ਅਨੁਭਵ ਨੂੰ ਵਧਾਉਣ ਲਈ ਅਸੀਂ ਹੁਣ ਸਰਕਾਰ ਦੇ DigiLocker ਪਲੇਟਫਾਰਮ ਨੂੰ ਸਫਲਤਾਪੂਰਵਕ ਲਾਂਚ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਨਾਗਰਿਕਾਂ ਲਈ ਸੁਰੱਖਿਆ ਵਧਾਉਣ ਲਈ ਈ-ਪਾਸਪੋਰਟ ਬਣਾਉਣ ਦੀ ਦਿਸ਼ਾ ਵਿਚ ਵੀ ਕੰਮ ਕਰ ਰਹੇ ਹਾਂ।

Get the latest update about Digi locker, check out more about inaugurate, MEA, programme & passport Seva

Like us on Facebook or follow us on Twitter for more updates.