ਯੂਪੀ 'ਚ ਨਾਬਾਲਗ ਨੇ PUBG ਲਈ ਕੀਤਾ ਮਾਂ ਦਾ ਕਤਲ, 3 ਦਿਨ ਤੱਕ ਲਾਸ਼ ਕੋਲ ਰਿਹਾ, ਫਿਰ ਫੌਜੀ ਪਿਤਾ ਨੂੰ ਕੀਤੀ ਵੀਡੀਓ ਕਾਲ

ਲਖਨਊ 'ਚ ਇਕ ਦਰਦਨਾਕ ਘਟਨਾ ਵਾਪਰੀ ਹੈ ਜਿਥੇ ਕਿ PUBG ਖੇਡਣ ਤੋਂ ਮਨਾ ਕਰਨ ਤੇ ਇਕ 16 ਸਾਲਾਂ ਨਾਬਾਲਗ ਨੇ ਆਪਣੀ ਮਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।ਇਸ ਤੋਂ ਬਾਅਦ ਉਹ ਮਾਂ ਦੀ ਲਾਸ਼ ਕੋਲ ਤਿੰਨ ਦਿਨ ਤੱਕ ਘਰ 'ਚ ਹੀ ਰਿਹਾ। ਉਸ ਨੇ ਆਪਣੀ 10 ਸਾਲ ਦੀ ਭੈਣ ਨੂੰ ਵੀ ਧਮਕਾਇਆ ਘਰੋਂ ਬਾਹਰ ਨਹੀਂ ਜਾਣ ਦਿੱਤਾ...

ਲਖਨਊ 'ਚ ਇਕ ਦਰਦਨਾਕ ਘਟਨਾ ਵਾਪਰੀ ਹੈ ਜਿਥੇ ਕਿ PUBG ਖੇਡਣ ਤੋਂ ਮਨਾ ਕਰਨ ਤੇ ਇਕ 16 ਸਾਲਾਂ ਨਾਬਾਲਗ ਨੇ ਆਪਣੀ ਮਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।ਇਸ ਤੋਂ ਬਾਅਦ ਉਹ ਮਾਂ ਦੀ ਲਾਸ਼ ਕੋਲ ਤਿੰਨ ਦਿਨ ਤੱਕ ਘਰ 'ਚ ਹੀ ਰਿਹਾ। ਉਸ ਨੇ ਆਪਣੀ 10 ਸਾਲ ਦੀ ਭੈਣ ਨੂੰ ਵੀ ਧਮਕਾਇਆ ਘਰੋਂ ਬਾਹਰ ਨਹੀਂ ਜਾਣ ਦਿੱਤਾ।ਇਸ ਤੋਂ ਬਾਅਦ ਜਦੋਂ ਲਾਸ਼ ਦੇ ਸੜਨ ਕਾਰਨ ਬਦਬੂ ਫੈਲ ਗਈ ਉਸ ਨੇ ਆਪਣੇ ਫੋਜ 'ਚ ਅਧਿਕਾਰੀ ਪਿਤਾ ਨੂੰ ਖੁਦ ਵੀਡੀਓ ਕਾਲ ਰਹੀ ਕਤਲ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਮੰਗਲਵਾਰ ਰਾਤ ਪਿਤਾ ਦੀ ਸੂਚਨਾ 'ਤੇ ਪੁਲਿਸ ਨੇ ਲਾਸ਼ ਨੂੰ ਘਰੋਂ ਬਾਹਰ ਕੱਢਿਆ।

ਜਾਣਕਾਰੀ ਮੁਤਾਬਿਕ ਨਾਬਾਲਕ ਕਤਲ ਦਾ ਪਿਤਾ ਨਵੀਨ ਕੁਮਾਰ ਸਿੰਘ ਫੌਜ ਵਿੱਚ ਇੱਕ ਜੂਨੀਅਰ ਕਮਿਸ਼ਨਡ ਅਫਸਰ ਹਨ। ਲਖਨਊ ਦੇ ਪੀਜੀਆਈ ਇਲਾਕੇ ਦੀ ਯਮੁਨਾਪੁਰਮ ਕਲੋਨੀ ਵਿੱਚ ਉਸ ਦਾ ਘਰ ਹੈ। ਇੱਥੇ ਉਸ ਦੀ ਪਤਨੀ ਸਾਧਨਾ (40 ਸਾਲ) ਆਪਣੇ 16 ਸਾਲ ਦੇ ਬੇਟੇ ਅਤੇ 10 ਸਾਲ ਦੀ ਬੇਟੀ ਨਾਲ ਰਹਿੰਦੀ ਸੀ। ਬੇਟੇ ਨੇ ਮੰਗਲਵਾਰ ਰਾਤ ਆਪਣੇ ਪਿਤਾ ਨਵੀਨ ਨੂੰ ਵੀਡੀਓ ਕਾਲ ਕੀਤੀ ਅਤੇ ਦੱਸਿਆ ਕਿ ਉਸ ਨੇ ਮਾਂ ਦਾ ਕਤਲ ਕੀਤਾ ਹੈ। ਉਸ ਨੇ ਪਿਤਾ ਨੂੰ ਲਾਸ਼ ਵੀ ਦਿਖਾਈ। ਨਵੀਨ ਨੇ ਇਕ ਰਿਸ਼ਤੇਦਾਰ ਨੂੰ ਬੁਲਾ ਕੇ ਤੁਰੰਤ ਉਸ ਦੇ ਘਰ ਭੇਜ ਦਿੱਤਾ। ਜਦੋਂ ਪੁਲਿਸ ਪਹੁੰਚੀ ਤਾਂ ਘਰ ਦੇ ਅੰਦਰ ਦਾ ਹਾਲ ਦੇਖ ਕੇ ਦੰਗ ਰਹਿ ਗਏ।


ਜਾਣਕਾਰੀ ਦੇਂਦਿਆਂ ਏਡੀਸੀਪੀ ਕਾਸ਼ਿਮ ਅਬਦੀ ਨੇ ਦੱਸਿਆ ਕਿ ਨਾਬਾਲਗ ਮੋਬਾਈਲ 'ਤੇ ਗੇਮ ਖੇਡਣ ਦਾ ਆਦੀ ਸੀ ਪਰ ਉਸ ਦੀ ਮਾਂ ਸਾਧਨਾ ਉਸ ਨੂੰ ਗੇਮ ਖੇਡਣ ਤੋਂ ਰੋਕਦੀ ਸੀ। ਸ਼ਨੀਵਾਰ ਰਾਤ ਨੂੰ ਵੀ ਉਸ ਨੇ ਆਪਣੇ ਬੇਟੇ ਨੂੰ ਗੇਮ ਖੇਡਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬੇਟੇ ਨੂੰ ਗੁੱਸਾ ਆ ਗਿਆ। ਰਾਤ ਕਰੀਬ 2 ਵਜੇ ਜਦੋਂ ਸਾਧਨਾ ਗੂੜ੍ਹੀ ਨੀਂਦ 'ਚ ਸੀ ਤਾਂ ਉਸ ਨੇ ਅਲਮਾਰੀ 'ਚੋਂ ਆਪਣੇ ਪਿਤਾ ਦੀ ਪਿਸਤੌਲ ਕੱਢ ਕੇ ਮਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ 10 ਸਾਲਾਂ ਭੈਣ ਨੂੰ ਧਮਕੀਆਂ ਦੇ ਕੇ ਉਸੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਪੁਲਿਸ ਦਾ ਦਾਅਵਾ ਹੈ ਕਿ ਨਾਬਾਲਗ ਨੇ ਭੈਣ ਦੇ ਸਾਹਮਣੇ ਮਾਂ ਨੂੰ ਗੋਲੀ ਮਾਰ ਦਿੱਤੀ ਸੀ ਜਿਸ ਕਾਰਨ ਉਹ ਅਜਿਹੀ ਦਹਿਸ਼ਤ 'ਚ ਆ ਗਈ ਕਿ ਆਪਣੇ ਭਰਾ ਦੇ ਕਹਿਣ 'ਤੇ ਉਹ ਆਪਣੀ ਮਾਂ ਦੀ ਲਾਸ਼ ਕੋਲ ਹੀ ਸੌਂ ਗਈ।

ਪੁਲਿਸ ਨੇ ਜਾਣਕਾਰੀ ਦੇਂਦੀਆਂ ਦਸਿਆ ਕਿ ਪਹਿਲਾਂ ਤਾਂ ਨਾਬਾਲਗ ਨੇ ਪੁਲਿਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਇਲੈਕਟ੍ਰੀਸ਼ਨ ਘਰ ਆਇਆ ਹੋਇਆ ਸੀ। ਉਸ ਨੇ ਮਾਂ ਦਾ ਕਤਲ ਕੀਤਾ ਹੈ ਪਰ ਡੂੰਘਾਈ ਨਾਲ ਪੁੱਛਗਿੱਛ ਤੋਂ ਬਾਅਦ ਸਾਰੀ ਕਹਾਣੀ ਸਾਹਮਣੇ ਆਈ। ਬੇਟੇ ਨੇ ਕਤਲ ਦੀ ਗੱਲ ਕਬੂਲੀ। ਪੁਲਿਸ ਨੂੰ ਸਾਧਨਾ ਦੀ ਲਾਸ਼ ਨੇੜਿਓਂ ਨਵੀਨ ਦਾ ਲਾਇਸੈਂਸੀ ਪਿਸਤੌਲ ਮਿਲਿਆ ਹੈ। ਪਿਸਤੌਲ ਦਾ ਮੈਗਜ਼ੀਨ ਬਿਲਕੁਲ ਖਾਲੀ ਸੀ।

Get the latest update about MURDER FOR PUBG, check out more about NATIONAL NEWS, POLICE, PUBG & MINOR MURDER HIS MOTHER

Like us on Facebook or follow us on Twitter for more updates.