ਭਤੀਜੇ ਨਾਲ ਮਿਸ ਪੂਜਾ ਨੇ ਬਣਾਈ ਦਿਲਚਸਪ ਵੀਡੀਓ, ਲੋਕਾਂ ਨੂੰ ਖੂਬ ਆ ਰਹੀ ਪਸੰਦ

ਮਸ਼ਹੂਰ ਪੰਜਾਬੀ ਗਾਇਕਾ-ਅਦਾਕਾਰਾ ਅਤੇ ਮਾਡਲ ਮਿਸ ਪੂਜਾ ਹਾਲ ਹੀ 'ਚ ਆਪਣੀ ਵੀਡੀਓ ਨੂੰ ਲੈ ਕੇ ਚਰਚਾ 'ਚ ਆ ਗਈ ਹੈ। ਦਰਅਸਲ ਮਿਸ ਪੂਜਾ ਨੇ ਆਪਣੇ ਭਤੀਜੇ...

ਜਲੰਧਰ— ਮਸ਼ਹੂਰ ਪੰਜਾਬੀ ਗਾਇਕਾ-ਅਦਾਕਾਰਾ ਅਤੇ ਮਾਡਲ ਮਿਸ ਪੂਜਾ ਹਾਲ ਹੀ 'ਚ ਆਪਣੀ ਵੀਡੀਓ ਨੂੰ ਲੈ ਕੇ ਚਰਚਾ 'ਚ ਆ ਗਈ ਹੈ। ਦਰਅਸਲ ਮਿਸ ਪੂਜਾ ਨੇ ਆਪਣੇ ਭਤੀਜੇ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਮਿਸ ਪੂਜਾ ਆਪਣੇ ਭਤੀਜੇ ਨਾਲ ਨਾਲ ਟਿੱਕ-ਟੌਕ ਵੀਡੀਓ ਬਣਾ ਰਹੀ ਹੈ ਅਤੇ ਉਹ ਵੀ ਆਪਣੇ ਹੀ ਇਕ ਪੁਰਾਣੇ ਗੀਤ 'ਤੇ। ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਤੇ ਉਨ੍ਹਾਂ ਦੇ ਪ੍ਰਸ਼ੰਸਕ ਕੁਮੈਂਟ ਕਰ ਰਹੇ ਹਨ। ਮਿਸ ਪੂਜਾ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਆਪਣੇ ਚਾਹੁਣ ਵਾਲਿਆਂ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।

'ਝੋਨਾ ਲਾਉਣਾ ਈ ਛੱਡ ਦੇਣਾ' ਨਾਲ ਮਕਬੂਲ ਹੋਈ ਗਾਇਕਾ ਮਿਸ ਪੂਜਾ ਨੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਐਕਟਿਵ ਹੈ। ਉਨ੍ਹਾਂ ਨੇ ਆਪਣੇ ਸੰਗੀਤਕ ਕਰੀਅਰ 'ਚ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ ਅਤੇ ਉਨ੍ਹਾਂ ਨੇ ਪੰਜਾਬ ਦੇ ਲਗਭਗ ਹਰ ਗਾਇਕ ਨਾਲ ਗੀਤ ਗਾਏ ਹਨ। ਉਨ੍ਹਾਂ ਦਾ ਅਸਲ ਨਾਂ ਗੁਰਿੰਦਰ ਕੌਰ ਹੈ। ਮਿਸ ਪੂਜਾ ਨੂੰ ਮਿਊਜ਼ਿਕ ਦਾ ਸ਼ੌਂਕ ਬਚਪਨ ਤੋਂ ਹੀ ਸੀ ਅਤੇ ਉਹ ਆਪਣੇ ਸਕੂਲ ਅਤੇ ਕਾਲਜ 'ਚ ਅਕਸਰ ਪਰਫਾਰਮ ਕਰਦੀ ਰਹਿੰਦੀ ਸੀ।

Get the latest update about True Scoop News, check out more about Miss Pooja, News In Punjabi, Video Video & Instagram Video

Like us on Facebook or follow us on Twitter for more updates.