ਸਵਾਲਾਂ ਦੇ ਘੇਰੇ 'ਚ ਪੰਜਾਬ ਸਰਕਾਰ, PTC ਚੈਨਲ ਜਿਨਸੀ ਸ਼ੋਸ਼ਣ ਮਾਮਲੇ 'ਚ ਐਮਡੀ ਤੋਂ ਬਾਅਦ ਹਾਈ ਕੋਰਟ ਪਹੁੰਚਿਆ ਦੂਜਾ ਦੋਸ਼ੀ

ਪੀਟੀਸੀ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਰਾਇਣ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਇਕ ਹੋਰ ਦੋਸ਼ੀ ਦੀ ਜਮਾਨਤ ਪਟੀਸ਼ਨ ਸ਼ੈਸ਼ਨ ਕੋਰਟ ਮੁਹਾਲੀ ਨੇ ਰੱਦ ਕਰ ਦਿਤੀ ਹੈ ਜਿਸ ਤੋਂ ਬਾਅਦ ਉਸ ਦੋਸ਼ੀ ਨੇ ਹਾਈ ਕੋਰਟ...

ਚੰਡੀਗੜ੍ਹ : ਪੀਟੀਸੀ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਰਾਇਣ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਇਕ ਹੋਰ ਦੋਸ਼ੀ ਦੀ ਜਮਾਨਤ ਪਟੀਸ਼ਨ ਸ਼ੈਸ਼ਨ ਕੋਰਟ ਮੁਹਾਲੀ ਨੇ ਰੱਦ ਕਰ ਦਿਤੀ ਹੈ ਜਿਸ ਤੋਂ ਬਾਅਦ ਉਸ ਦੋਸ਼ੀ ਨੇ ਹਾਈ ਕੋਰਟ ਦਾ ਦਰਵਾਜ਼ਾ ਖਟ ਖਟਾਇਆ ਹੈ। ਐਮਡੀ ਰਬਿੰਦਰ ਨਰਾਇਣ ਤੋਂ ਇਲਾਵਾ ਇਸ ਮਾਮਲੇ ਵਿੱਚ ਭਗੌੜਾ ਸਹਾਇਕ ਨਿਰਦੇਸ਼ਕ ਨੈਨਸੀ ਘੁੰਮਣ ਨੇ ਜ਼ਮਾਨਤ ਦੀ ਅਰਜ਼ੀ ਸੈਸ਼ਨ ਕੋਰਟ ਮੁਹਾਲੀ ਰੱਦ ਹੋਣ ਤੋਂ ਬਾਅਦ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਹੁਣ ਇਸ ਮਾਮਲੇ 'ਚ ਪੰਜਾਬ ਸਰਕਾਰ ਸਵਾਲ ਦੇ ਘੇਰੇ ਚ ਆ ਗਈ ਹੈ  ਪੰਜਾਬ ਸਰਕਾਰ ਵਲੋਂ ਇਸ ਮਾਮਲੇ ਚ ਕਿਸੇ ਰਹਿ ਦਾ ਵੀ ਕੋਈ ਅਗਾਂਹ ਵਾਦੁ ਐਕਸ਼ਨ ਨਹੀਂ ਲਿਆ ਗਿਆ ਹੈ।  


ਦਸ ਦਈਏ ਕਿ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਵਾਰੰਟ ਅਫਸਰ ਨਿਯੁਕਤ ਕਰਨ ਦੇ ਹੁਕਮ ਦਿੱਤੇ ਸਨ। ਐਮਡੀ ਰਬਿੰਦਰ ਨਾਰਾਇਣ ਤੋਂ ਇਲਾਵਾ ਮਿਸ ਪੀਟੀਸੀ ਮੁਕਾਬਲੇ ਦੀ ਸਹਾਇਕ ਨਿਰਦੇਸ਼ਕ ਨਿਹਾਰਿਕਾ ਜੈਨ, ਜੇਡੀ ਰੈਜ਼ੀਡੈਂਸੀ ਦੇ ਐਮਡੀ ਭੁਪਿੰਦਰ ਸਿੰਘ ਅਤੇ 25 ਤੋਂ ਵੱਧ ਲੋਕਾਂ ਨੂੰ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਸੀ। ਮੁਹਾਲੀ ਪੁਲੀਸ ਨੇ ਮਾਮਲੇ ਵਿੱਚ ਐਸਆਈਟੀ ਬਣਾ ਕੇ ਮੁਲਜ਼ਮਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਪੀੜਤਾ ਦੇ ਬਿਆਨ 5 ਅਪ੍ਰੈਲ ਨੂੰ ਦਰਜ ਕੀਤੇ ਗਏ ਸਨ।

ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ 2 ਮਈ ਨੂੰ ਜਵਾਬ ਦੇਣਾ ਹੈ। ਨਰਾਇਣ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ ਮਾਡਲ ਨੂੰ ਜ਼ਬਰਦਸਤੀ ਬੰਦੀ ਬਣਾ ਕੇ ਰੱਖਣਾ, ਛੇੜਛਾੜ, ਅਪਰਾਧਿਕ ਸਾਜ਼ਿਸ਼ ਰਚਣ ਆਦਿ ਧਾਰਾਵਾਂ ਤਹਿਤ ਨਰਾਇਣ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦਾ ਦੋ ਦਿਨ ਦਾ ਰਿਮਾਂਡ ਵੀ ਲਿਆ ਗਿਆ।


Get the latest update about PTC MD RABINDRA NARAYAN ARRESTED, check out more about MD RABINDRA NARAYAN, NANCY GHUMAN, MISS PTC PUNJABI 2022 & PUNJAB NEWS

Like us on Facebook or follow us on Twitter for more updates.