ਮਿਥੁਨ ਚੱਕਰਵਰਤੀ ਦੀ ਨੂੰਹ ਦੀ ਅਜਿਹੀ ਸੈਂਸੇਸ਼ਨਲ VIDEO ਦੇਖ ਤੁਹਾਡੇ ਵੀ ਮੂੰਹੋ ਨਿਕਲੇਗਾ 'Kya baat, kya baat, kya baat'

ਸੋਸ਼ਲ ਮੀਡੀਆ 'ਤੇ ਅੱਜਲ੍ਹ ਮਿਥੁਨ ਚੱਕਰਵਰਤੀ ਦੀ ਨੂੰਹ ਮਦਾਲਸਾ ਸ਼ਰਮਾ ਦੀ ਇਕ ਸੈਂਸੇਸ਼ਨ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨੂੰ ਖੂਬ...

ਮੁੰਬਈ— ਸੋਸ਼ਲ ਮੀਡੀਆ 'ਤੇ ਅੱਜਲ੍ਹ ਮਿਥੁਨ ਚੱਕਰਵਰਤੀ ਦੀ ਨੂੰਹ ਮਦਾਲਸਾ ਸ਼ਰਮਾ ਦੀ ਇਕ ਸੈਂਸੇਸ਼ਨ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨੂੰ ਖੂਬ ਪਸੰਦ ਆਉਂਦੀਆਂ ਹਨ। ਮਦਾਲਾਸਾ ਸ਼ਰਮਾ ਦੀ ਇਕ ਵੀਡੀਓ ਅੱਜਕਲ੍ਹ ਖੂਬ ਵਾਇਰਲ ਹੋ ਰਹੀ ਹੈ। ਵੀਡੀਓ 'ਚ ਅਭਿਨੇਤਰੀ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੀ ਫਿਲਮ 'ਕੁਰਬਾਨ' ਦੇ ਗੀਤ 'ਸ਼ੁੱਕਰ ਅਲਾਹ' 'ਤੇ ਬਿਹਤਰੀਨ ਅੰਦਾਜ਼ ਦਿਖਾ ਰਹੀ ਹੈ। ਇਸ ਵੀਡੀਓ ਨੂੰ ਫੈਨਜ਼ ਖੂਬ ਪਸੰਦ ਕਰ ਰਹੇ ਹਨ।

ਦੱਸ ਦੇਈਏ ਕਿ ਮਦਾਲਾਸਾ ਸ਼ਰਮਾ ਨੇ ਮਿਥੁਨ ਚੱਕਰਵਰਤੀ ਦੇ ਬੇਟੇ ਮਿਮੋਹ ਚੱਕਰਵਰਤੀ ਨਾਲ ਵਿਆਹ ਕੀਤਾ ਹੈ। ਮਦਾਲਸਾ ਕਾਫੀ ਮਸ਼ਹੂਰ ਅਭਿਨੇਤਰੀ ਹੈ। ਉਹ ਤੇਲੁਗੂ ਫਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਹੈ। ਮਦਾਲਸਾ ਸ਼ਰਮਾ ਅੱਜਕਲ੍ਹ ਮਸ਼ਹੂਰ ਟੀਵੀ ਸ਼ੋਅ 'ਅਨੁਪਮਾ' 'ਚ ਕਾਵਿਯ ਝਵੇਰੀ ਦਾ ਰੋਲ ਨਿਭਾ ਰਹੀ ਹੈ। 13 ਜੁਲਾਈ ਤੋਂ ਆਨ ਏਅਰ ਹੋਏ ਇਸ ਸ਼ੋਅ 'ਚ ਮਦਾਲਸਾ ਦੇ ਰੋਲ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮਦਾਲਸਾ ਸ਼ਰਮਾ ਮਸ਼ਹੂਰ ਅਭਿਨੇਤਰੀ ਸ਼ੀਲਾ ਸ਼ਰਮਾ ਅਤੇ ਨਿਰਮਾਤਾ-ਨਿਰਦੇਸ਼ਕ ਸੁਭਾਸ਼ ਸ਼ਰਮਾ ਦੀ ਬੇਟੀ ਹੈ। ਸ਼ੀਲਾ ਨੇ 90 ਦੇ ਦਹਾਕੇ ਦੀ ਮਹਾਭਾਰਤ 'ਚ ਦੇਵਕੀ ਦਾ ਰੋਲ ਨਿਭਾਇਆ ਸੀ। ਮਦਾਲਸਾ ਸ਼ਰਮਾ ਅਤੇ ਮਿਮੋਹ ਚੱਕਰਵਰਤੀ ਦਾ ਵਿਆਹ ਸਾਲ 2018 ਦੇ ਜੁਲਾਈ ਮਹੀਨੇ 'ਚ ਹੋਇਆ ਸੀ।

Get the latest update about MADALSA SHARMA, check out more about SHUKHRAN ALLAH, INSTAGRAM, TRENDING VIDEO & TRUE SCOOP PUNJABI

Like us on Facebook or follow us on Twitter for more updates.