ਅਦਿਤੀ ਸਿੰਘ ਅਤੇ ਅੰਗਦ ਸੈਨੀ ਦੀ ਸਾਹਣੇ ਆਈ ਮੰਗਣੀ ਦੀ ਪਹਿਲੀ ਤਸਵੀਰ

ਉੱਤਰ-ਪ੍ਰਦੇਸ਼ 'ਚ ਰਾਇਬਰੇਲੀ ਤੋਂ ਕਾਂਗਰਸ ਵਿਧਾਇਕ ਅਦਿਤੀ ਸਿੰਘ ਦਾ ਵਿਆਹ ਪੰਜਾਬ ਦੇ ਕਾਂਗਰਸ ਵਿਧਾਇਕ ਅੰਗਰ ...

ਨਵੀਂ ਦਿੱਲੀ — ਉੱਤਰ-ਪ੍ਰਦੇਸ਼ 'ਚ ਰਾਇਬਰੇਲੀ ਤੋਂ ਕਾਂਗਰਸ ਵਿਧਾਇਕ ਅਦਿਤੀ ਸਿੰਘ ਦਾ ਵਿਆਹ ਪੰਜਾਬ ਦੇ ਕਾਂਗਰਸ ਵਿਧਾਇਕ ਅੰਗਰ ਸੈਨੀ ਨਾਲ ਤਹਿ ਹੋ ਗਈ ਹੈ। ਅਦਿਤੀ ਦਿੱਲੀ 'ਚ 21 ਨਵੰਬਰ ਨੂੰ ਅੰਗਦ ਸੈਨੀ ਦੀ ਦੁਲਹਨ ਬਣੇਗੀ। ਅਦਿਤੀ ਸਿੰਘ ਨੇ ਕਿਹਾ ਹੈ ਕਿ ਇਹ ਵਿਆਹ ਉਨ੍ਹਾਂ ਦੇ ਪਿਤਾ ਸਵਰਗੀ ਅਖਿਲੇਸ਼ ਸਿੰਘ ਨੇ ਤਹਿ ਕੀਤਾ ਸੀ। ਇਸ ਵਿਚਕਾਰ ਅਦਿਤੀ ਸਿੰਘ ਦੀ ਮੰਗਣੀ ਦੀ ਤਸਵੀਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਦਿਤੀ ਅਤੇ ਅੰਗਦ ਦੀ ਮੰਗਣੀ ਪਿਛਲੇ ਸਾਲ ਦਿਸੰਬਰ 'ਚ ਹੋਈ। ਤਸਵੀਰ 'ਚ ਅਖਿਲੇਸ਼ ਸਿੰਘ ਅੰਗਦ ਦਾ ਸਵਾਗਤ ਕਰਦੇ ਦਿਖਾਈ ਦੇ ਰਹੇ ਹਨ।

ਜਾਣਕਾਰੀ ਅਨੁਸਾਰ ਵਿਆਹ ਦੇ ਪ੍ਰੋਗਰਾਮ ਨਵੀਂ ਦਿੱਲੀ ਵਿਖੇ ਹੋਣਗੇ। ਵਿਆਹ ਤੋਂ ਦੋ ਦਿਨ ਬਾਅਦ 23 ਨਵੰਬਰ ਨੂੰ ਰਿਸੈਪਸ਼ਨ ਰੱਖੀ ਗਈ ਹੈ। ਇਨ੍ਹੀਂ ਦਿਨੀਂ ਅਦਿਤੀ ਅਤੇ ਅੰਗਦ ਦੇ ਵਿਆਹ ਦੇ ਕਾਰਡ ਵੰਡੇ ਜਾ ਰਹੇ ਹਨ। ਅਦਿਤੀ ਸਿੰਘ ਦਾ ਪੰਜਾਬ ਦੇ ਕਾਂਗਰਸੀ ਵਿਧਾਇਕ ਅੰਗਦ ਸੈਣੀ ਨਾਲ ਰਿਸ਼ਤਾ ਤਹਿ ਹੋਇਆ ਹੈ। ਅੰਗਦ ਅਤੇ ਅਦਿਤੀ 2017 ਵਿੱਚ ਵਿਧਾਇਕ ਬਣੇ ਸਨ ਅਤੇ ਦੋਵੇਂ ਰਾਜਨੀਤਿਕ ਪਰਿਵਾਰਾਂ ਵਿੱਚੋਂ ਆਉਂਦੇ ਹਨ।ਤੁਹਾਨੂੰ ਦੱਸ ਦੇਈਏ ਕਿ ਅਦਿਤੀ ਦੀ ਤਰ੍ਹਾਂ ਅੰਗਦ ਨੂੰ ਵੀ ਪਹਿਲੀ ਵਾਰ 2017 ਵਿੱਚ ਪੰਜਾਬ ਵਿਧਾਨ ਸਭਾ ਲਈ ਚੁਣਿਆ ਗਿਆ ਸੀ। ਉਹ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਤੋਂ ਵਿਧਾਇਕ ਹਨ।ਅਦਿਤੀ ਦੇ ਪਿਤਾ ਅਖਿਲੇਸ਼ ਸਿੰਘ ਪੰਜ ਵਾਰ ਰਾਏਬਰੇਲੀ ਤੋਂ ਵਿਧਾਇਕ ਬਣੇ ਸਨ।

ਪਾਰਲੀਮੈਂਟ 'ਚ ਹੰਸਰਾਜ ਨੇ ਉਠਾਇਆ ਪ੍ਰਦੂਸ਼ਣ ਦਾ ਮੁੱਦਾ

 

Get the latest update about Rae Bareli, check out more about National News, first picture, Congress MLA Aditi Singh & True Scoop News

Like us on Facebook or follow us on Twitter for more updates.