ਸਰਕਾਰ ਨੇ ਸ਼ੁਰੂ ਕੀਤਾ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਪ੍ਰਚਾਰ, ਮਾਈਸਰਖਾਨਾ ਮੇਲੇ ਵਿਖੇ ਐਮ.ਐਲ.ਏ. ਵੱਲੋਂ ਪ੍ਰਦਰਸ਼ਨੀ ਦੌਰਾਨ ਦਾਖਲਾ ਮੁਹਿੰਮ ਦਾ ਆਗਾਜ਼

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਦੂਰ-ਅੰਦੇਸ਼ੀ ਸੋਚ 'ਤੇ ਕੰਮ ਕਰਦਿਆਂ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਅਤੇ ਸਕੱਤਰ ਸਕੂਲ ਸਿੱਖਿਆ...

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਦੂਰ-ਅੰਦੇਸ਼ੀ ਸੋਚ 'ਤੇ ਕੰਮ ਕਰਦਿਆਂ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਅਤੇ ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਮਾਈਸਰਖਾਨਾ  ਦ ਮੇਲੇ ਵਿਚ ਸਰਕਾਰੀ ਸਕੂਲ ਚ ਡੈਖੇ ਲਈ ਲੋਕਾਂ ਚ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।   
ਸ਼ਿਵ ਪਾਲ ਗੋਇਲ ਸਟੇਟ ਕੋਆਰਡੀਨੇਟਰ ਇਨਰੋਲਮੈਂਟ ਬੂਸਟਰ ਟੀਮ ਪੰਜਾਬ ਕਮ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਠਿੰਡਾ, ਮੇਵਾ ਸਿੰਘ ਸਿੱਧੂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ, ਇਕਬਾਲ ਸਿੰਘ ਬੁੱਟਰ ਜ਼ਿਲ੍ਹਾ ਨੋਡਲ ਅਫਸਰ ਕਮ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਭੁਪਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੀ ਰਹਿਨੁਮਾਈ ਹੇਠ ਮਾਲਵਾ ਪੱਟੀ ਦੇ ਪ੍ਰਸਿੱਧ ਮਾਈਸਰਖ਼ਾਨਾ ਮੇਲੇ ਤੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਪ੍ਰਚਾਰ ਸੰਬੰਧੀ ਪ੍ਰਦਰਸ਼ਨੀ ਦੌਰਾਨ ਭਰਵਾਂ ਹੁੰਗਾਰਾ ਮਿਲਿਆ। 

ਮਾਈਸਰਖ਼ਾਨਾ ਪ੍ਰਾਚੀਨ ਇਤਿਹਾਸਕ ਧਰਤੀ ਤੇ 7 ਅਪ੍ਰੈਲ ਨੂੰ ਮਾਤਾ ਦੁਰਗਾ ਦੇਵੀ ਦੇ ਮੇਲੇ ਦੌਰਾਨ ਪੰਜਾਬ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਦਰਸਾਉਂਦੀਆਂ ਝਲਕੀਆਂ ਦਾ ਆਨੰਦ ਮਾਣਿਆ। ਇਸ ਮੇਲੇ ਵਿੱਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪੱਬਾਂ ਭਾਰ ਹੋ ਕੇ ਪੂਰੇ ਯਤਨ ਕੀਤੇ ਗਏ। ਮੇਲੇ 'ਚ ਉਚੇਚੇ ਤੌਰ ਤੇ ਪੁੱਜੇ ਸ਼ਿਵ ਪਾਲ ਗੋਇਲ ਸਟੇਟ ਕੋਆਰਡੀਨੇਟਰ ਇਨਰੋਲਮੈਂਟ ਬੂਸਟਰ ਟੀਮ ਪੰਜਾਬ ਕਮ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਠਿੰਡਾ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਹੇਠ ਅਤੇ ਸਕੂਲ ਸਿੱਖਿਆ ਸਕੱਤਰ ਸ੍ਰੀ ਅਜੋਏ ਸ਼ਰਮਾ ਦੀ ਅਗਵਾਈ ਵਿੱਚ ਮਾਈਸਰਖਾਨਾ ਮੰਦਰ ਦੁਰਗਾ ਮਾਤਾ ਦੀ ਪ੍ਰਾਚੀਨ ਇਤਿਹਾਸਕ ਧਰਤੀ ਉੱਪਰ ਪੰਜਾਬ ਦੇ ਸਰਕਾਰੀ ਸਮਾਰਟ ਸਕੂਲਾਂ ਸੰਬੰਧੀ ਪ੍ਰਦਰਸ਼ਨੀ ਲਗਾਈ ਗਈ। ਮੇਲੇ ਦੌਰਾਨ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਸਿੱਖਿਆ ਵਿਭਾਗ ਪੰਜਾਬ ਦੀ ਵਿੱਦਿਅਕ ਪ੍ਰਦਰਸ਼ਨੀ ਸਟਾਲ ਤੇ ਆ ਕੇ ਨਵੇਂ ਵਿੱਦਿਅਕ ਵਰੇ 2022-23 ਦਾ ਪੋਸਟਰ ਕੀਤਾ ਗਿਆ ਅਤੇ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਸੰਬੰਧੀ ਮੁਹਿੰਮ ਦਾ ਆਗਾਜ਼ ਕਰਦਿਆਂ ਲੋਕਾਂ ਨੂੰ ਸਰਕਾਰੀ ਸਕੂਲਾਂ ਚ ਦਾਖਲੇ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਖੁਦ ਵੀ ਸਰਕਾਰੀ ਸਕੂਲ ਵਿੱਚ ਪੜ੍ਹੇ ਹਨ ਅਤੇ ਹੁਣ ਵੀ ਉਨ੍ਹਾਂ ਦੇ ਬੱਚੇ ਵੀ ਸਰਕਾਰੀ ਸਕੂਲ ਵਿੱਚ ਪੜ੍ਹ ਰਹੇ ਹਨ। ਉਨ੍ਹਾਂ ਮੇਲੇ ਵਿੱਚ ਪਹੁੰਚੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਕੇ ਵੱਧ ਤੋਂ ਵੱਧ ਸਰਕਾਰੀ ਸਹੂਲਤਾਂ ਦਾ ਲਾਭ ਉਠਾਓ।

ਮੇਲੇ ਦੌਰਾਨ ਸਿੱਧੂ ਸਾਬ ਦੇ ਗੀਤ "ਸਰਕਾਰੀ ਸਕੂਲ" ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ ਅਤੇ ਹਰ ਕੋਈ "ਚਲੋ ਚਲੋ ਸਰਕਾਰੀ ਸਕੂਲ" ਗੁਣਗੁਣਾ ਰਿਹਾ ਸੀ। ਇਸ ਗੀਤ ਰਾਹੀਂ ਵੱਖ ਵੱਖ ਸਮਾਰਟ ਸਰਕਾਰੀ ਸਕੂਲਾਂ ਦੀਆਂ ਵੀਡੀਓ ਲੋਕਾਂ ਨੂੰ ਸਰਕਾਰੀ ਸਕੂਲਾਂ ਵੱਲ ਆਕਰਸ਼ਿਤ ਕਰ ਰਹੀਆਂ ਸਨ ਅਤੇ ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਸਹੂਲਤਾਂ ਤੋਂ ਜਾਣੂੰ ਕਰਵਾ ਰਹੀਆਂ ਸਨ।
ਮੇਵਾ ਸਿੰਘ ਸਿੱਧੂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਇਕਬਾਲ ਸਿੰਘ ਬੁੱਟਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਭੁਪਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਕਿਹਾ ਕਿ ਮੇਲੇ ਦੇ ਪ੍ਰਬੰਧਾਂ ਨੂੰ ਸਫਲ ਬਣਾਉਣ ਲਈ ਸਿੱਖਿਆ  ਵਿਭਾਗ ਵੱਲੋਂ ਵੱਡੇ ਪੱਧਰ ਦਾਖਲਾ ਮੁਹਿੰਮ ਦੇ ਪ੍ਰਚਾਰ ਲਈ ਪ੍ਰਬੰਧ ਕੀਤੇ ਗਏ।
 ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ ਅਤੇ ਬਲਵੀਰ ਸਿੰਘ ਕਮਾਂਡੋ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਟੈਂਟ ਲਗਾ ਕੇ ਲਗਾਈ ਪੋਸਟ ਦੌਰਾਨ ਸਰਕਾਰੀ ਸਕੂਲਾਂ ਦੀ ਸਿੱਖਿਆ ਕਾਰਗੁਜ਼ਾਰੀ ਤੇ ਸ਼ਾਨਦਾਰ ਪ੍ਰਦਰਸ਼ਨੀ, ਨੁੱਕੜ ਨਾਟਕ, ਵਿੱਦਿਅਕ ਜਾਗੋ, ਐਲ.ਸੀ.ਡੀ. ਅਤੇ ਪ੍ਰੋਜੈਕਟਰਾ ਰਾਹੀਂ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। 
 
ਇਸ ਮੌਕੇ ਪ੍ਰਿੰਸੀਪਲ ਭੀਮ ਸੈਨ ਸ਼ੇਖਪੁਰਾ, ਇੰਚਾਰਜ ਪ੍ਰਿੰਸੀਪਲ ਅਮਰਜੀਤ ਕੌਰ, ਨਿਰਭੈ ਸਿੰਘ ਭੁੱਲਰ ਸਮਾਰਟ ਕੋਆਰਡੀਨੇਟਰ, ਜਤਿੰਦਰ ਸ਼ਰਮਾ ਜ਼ਿਲ੍ਹਾ ਸਹਾਇਕ ਸਮਾਰਟ ਕੋਆਰਡੀਨੇਟਰ, ਬੀ ਐਮ ਸਾਇੰਸ ਅੰਕਿਤ, ਸੈਂਟਰ ਹੈੱਡ ਟੀਚਰ ਗੁਰਜਿੰਦਰ ਸ਼ਰਮਾ, ਸੈਂਟਰ ਹੈੱਡ ਮਨਜੀਤ ਸਿੰਘ, ਹੈੱਡ ਟੀਚਰ ਸੱਤਪਾਲ ਕੌਰ, ਜਸਵਿੰਦਰ ਚਹਿਲ, ਗੁਰਮੀਤ ਸਿੰਘ ਡੀ.ਐਮ., ਮਨਦੀਪ ਸਿੰਘ ਨੋਡਲ ਪ੍ਰਾਇਮਰੀ ਪ੍ਰੀਖਿਆਵਾਂ, ਕੁਲਦੀਪ ਸਿੰਘ, ਕਰਮਜੀਤ ਸਿੰਘ, ਰੇਨੂੰ ਬਾਲਾ, ਗੁਰਵਿੰਦਰ ਕੌਰ, ਸਾਰਿਕਾ ਗੋਇਲ, ਨੇਹਾ ਰਾਣੀ, ਹਰਕੰਵਲ ਕੌਰ,ਕ੍ਰਿਸ਼ਨ ਸਿੰਘ, ਰਾਜੀਵ ਕੁਮਾਰ, ਸੰਦੀਪ ਕੁਮਾਰ, ਗੁਰਪ੍ਰੀਤ ਸਿੰਘ ਡੀ.ਪੀ. ਸਮੇਤ ਅਨੇਕਾਂ ਅਧਿਆਪਕਾਂ ਵੱਲੋਂ ਸਿੱਖਿਆ ਅਧਿਕਾਰੀਆਂ ਦੀ ਅਗਵਾਈ 'ਚ ਵਿੱਦਿਅਕ ਪੋਸਟ ਲਗਾਇਆ ਗਿਆ। ਮੇਲੇ ਦੌਰਾਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੀਆਂ ਸ਼ਾਨਦਾਰ ਪ੍ਰਦਰਸ਼ਨੀਆਂ ਲਈ ਪੰਚਾਇਤ ਮੈਂਬਰ ਬਲਜਿੰਦਰ ਸਿੰਘ ਮਾਈਸਰਖਾਨਾ, ਚੇਅਰਮੈਨ ਭੋਲਾ ਸਿੰਘ, ਰਣਜੀਤ ਸਿੰਘ ਮਠਾੜੂ, ਰੇਸ਼ਮ ਸਿੰਘ ਕਿਸ਼ਨਪੁਰਾ, ਸਵਰਨ ਸਿੰਘ ਮਾਈਸਰਖਾਨਾ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਮਾਈਸਰਖਾਨਾ, ਪਾਲਾ ਸਿੰਘ ਮਾਈਸਰਖਾਨਾ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ। ਸਿੱਖਿਆ ਵਿਭਾਗ ਵੱਲੋਂ ਦਾਖਲਿਆਂ ਅਤੇ ਸਿੱਖਿਆ ਦੇ ਪ੍ਰਚਾਰ ਲਈ ਨੇੜਲੇ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਡਿਊਟੀਆਂ ਨਿਭਾਈਆਂ ਗਈਆਂ ਅਤੇ ਸਿੱਖਿਆ ਦੇ ਪ੍ਰਚਾਰ ਲਈ ਸਿੱਖਿਆ ਵਿਭਾਗ ਵੱਲੋਂ ਨਵੇਂ ਦਾਖਲਿਆਂ ਨੂੰ ਪ੍ਰਫੁੱਲਤ ਕਰਨ ਲਈ ਮਾਈਸਰਖਾਨਾ ਦੇ ਚਾਰ ਚੁਫੇਰੇ ਦਾਖਲਿਆਂ ਸੰਬੰਧੀ ਫਲੈਕਸ ਲਗਾਕੇ ਸਿੱਖਿਆ ਦੇ ਪ੍ਰਚਾਰ ਲਈ ਪੈਂਫਲਿਟ ਵੰਡੇ ਗਏ।

Get the latest update about MEET HAYAR, check out more about PSEB, BHAGWANT MANN & PUNJAB SCHOOL EDUCATION BOARD

Like us on Facebook or follow us on Twitter for more updates.