Now, it could become illegal to do so.

ਸੜਕ 'ਤੇ ਮੋਬਾਈਲ ਇਸਤੇਮਾਲ ਕਰਨ ਵਾਲਿਆਂ ਲਈ ਵੱਡਾ ਐਲਾਨ

ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਸੜਕ 'ਤੇ ਚੱਲਦੇ ਸਮੇਂ ਮੋਬਾਈਲ ਇਸਤੇਮਾਲ ਕਰਨ ਵਾਲਿਆਂ 'ਤੇ ਜੁਰਮਾਨਾ ਲੱਗ ਸਕਦਾ ਹੈ। ਨਿਊਯਾਰਕ ਅਸੈਂਬਲੀ 'ਚ ਹਾਲ ਹੀ 'ਚ ਇਸ ਨਾਲ ਜੁੜਿਆ ਕਿ ਬਿਲ ਪੇਸ਼ ਕੀਤਾ ਗਿਆ...

ਵਾਸ਼ਿੰਗਟਨ— ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਸੜਕ 'ਤੇ ਚੱਲਦੇ ਸਮੇਂ ਮੋਬਾਈਲ ਇਸਤੇਮਾਲ ਕਰਨ ਵਾਲਿਆਂ 'ਤੇ ਜੁਰਮਾਨਾ ਲੱਗ ਸਕਦਾ ਹੈ। ਨਿਊਯਾਰਕ ਅਸੈਂਬਲੀ 'ਚ ਹਾਲ ਹੀ 'ਚ ਇਸ ਨਾਲ ਜੁੜਿਆ ਕਿ ਬਿਲ ਪੇਸ਼ ਕੀਤਾ ਗਿਆ ਹੈ। ਜੇਕਰ ਇਹ ਪਾਸ ਹੋਇਆ ਤਾਂ ਕਾਨੂੰਨ ਤੋੜਣ ਵਾਲਿਆਂ ਨੂੰ 25 ਡਾਲਰ ਤੋਂ ਲੈ ਕੇ 250 ਡਾਲਰ ਤੱਕ ਚੁਕਾਉਣਾ ਪੈ ਸਕਦਾ ਹੈ। ਬਿੱਲ ਨੂੰ ਪਿਛਲੇ ਸਾਲ ਅਸੈਂਬਲੀ ਦੇ ਮੈਂਬਰ ਫੇਲਿਕਸ ਓਰਟੀਜ਼ ਨੇ ਪੇਸ਼ ਕੀਤਾ ਸੀ। ਇਸ ਬਿੱਲ 'ਚ ਹੀ ਜੁਰਮਾਨੇ ਦੀ ਰਕਮ ਵੀ ਤੈਅ ਕੀਤੀ ਗਈ। ਇਸ ਸਾਲ ਰਾਜ ਦੇ ਸੰਸਦ ਜਾਨ ਲਿਉ ਨੇ ਇਕ ਵਾਰ ਫਿਰ ਬਿੱਲ ਨੂੰ ਅੱਗੇ ਵਧਾਇਆ ਹੈ। ਲਿਉ ਮੁਤਾਬਕ ਨੌਜਵਾਨਾਂ 'ਚ ਚੱਲਦੇ ਸਮੇਂ ਮੋਬਾਈਲ ਇਸਤੇਮਾਲ ਕਰਨ ਦਾ ਵੱਖਰਾ ਟ੍ਰੈਂਡ ਬਣ ਰਿਹਾ ਹੈ। ਖਾਸ ਕਰਕੇ ਸੜਕ ਪਾਰ ਕਰਦੇ ਸਮੇਂ ਇਹ ਆਦਤ ਚਿੰਤਾਜਨਕ ਪੱਧਰ 'ਤੇ ਹੈ। ਅਸੀਂ ਨਿਊਯਾਰਕ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜ਼ਰੂਰੀ ਹੋਣ 'ਤੇ ਮੋਬਾਈਨ ਇਸਤੇਮਾਲ ਕਰਦੇ ਸਮੇਂ 5 ਸੈਕੰਡ ਰੁੱਕਣ। ਕਾਹਲੀ 'ਚ ਦੁਰਘਟਨਾ ਵਾਪਰ ਸਕਦੀ ਹੈ।

ਸਾਊਦੀ ਅਰਬ ਦੇ ਹਵਾਈ ਅੱਡੇ ਅਤੇ ਸੈਨਿਕ ਟਿਕਾਣੇ 'ਤੇ ਯਮਨ ਦੇ ਹੂਤੀ ਵਿਦਰੋਹੀਆਂ ਨੇ ਬੰਬ ਲੱਦੇ ਡਰੋਨ ਨਾਲ ਕੀਤਾ ਹਮਲਾ

ਪਿਛਲੇ ਸਾਲ ਸੜਕ ਹਾਸਦੇ 'ਚ 6000 ਤੋਂ ਵੱਧ ਪੈਦਲ ਯਾਤਰੀਆਂ ਦੀ ਮੌਤ
2019 'ਚ ਜਾਰੀ ਹੋਈ ਗਵਰਨਰਸ ਹਾਈਵੇ ਸੇਫਟੀ ਐਸੋਸੀਏਸ਼ਨ ਦੀ ਰਿਪੋਰਟ ਮੁਤਾਬਕ 2018 'ਚ ਅਮਰੀਕਾ 'ਚ ਲਗਭਗ 6200 ਪੈਦਲ ਯਾਤਰੀ ਸੜਕ ਹਾਦਸਿਆਂ 'ਚ ਮਾਰੇ ਗਏ। ਇਹ ਤਿੰਨ ਦਹਾਕਿਆਂ 'ਚ ਸਭ ਤੋਂ ਜ਼ਿਆਦਾ ਸੰਖਿਆ ਸੀ। ਰਿਪੋਰਟ 'ਚ ਇਸ ਦੀ ਵੱਡੀ ਵਜ੍ਹਾ ਰਾਹ ਚੱਲਦੇ ਨੌਜਵਾਨਾਂ 'ਚ ਸਮਾਰਟਫੋਨ ਦਾ ਵੱਧਦਾ ਪ੍ਰਯੋਦ ਦੱਸਿਆ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਲਿਉ ਨੇ ਕਿਹਾ ਕਿ ਕਦੇ-ਕਦੇ ਇਕ ਕਾਨੂੰਨ ਲੋਕਾਂ ਨੂੰ ਰੋਜ਼ਾਨਾ ਦੀਆਂ ਚੀਜ਼ਾਂ ਸਿਖਾ ਸਕਦਾ ਹੈ, ਜੋ ਆਮ ਲੋਕਾਂ ਨੂੰ ਯਾਦ ਨਹੀਂ ਰਹਿੰਦੀ। ਹੋਨਾਲੁਲੁ ਇਸ ਤੋਂ ਪਹਿਲਾਂ 2017 'ਚ ਅਜਿਹਾ ਹੀ ਇਕ ਕਾਨੂੰਨ ਪਾਸ ਵੀ ਕਰ ਚੁੱਕਾ ਹੈ, ਜਿਸ ਨਾਲ ਸੜਕ ਦੁਰਘਟਨਾਵਾਂ 'ਚ ਮੌਤਾਂ 'ਚ ਕਮੀ ਆਈ ਸੀ।

Get the latest update about News In Punjabi, check out more about International News, Mobile Use In New York, New York News & State Assembly Bill

Like us on Facebook or follow us on Twitter for more updates.