ਫ਼ਰੀਦਕੋਟ ਦੀ ਜੇਲ੍ਹ ਸੁਰਖੀਆਂ 'ਚ, ਕੈਦੀ ਨੇ ਲਾਈਵ ਹੋ ਕੇ ਜੇਲ੍ਹ ਵਿਭਾਗ ਦੀ ਸ਼ਰੇਆਮ ਖੋਲ੍ਹੀ ਪੋਲ

ਹਾਲ ਹੀ ਫ਼ਰੀਦਕੋਟ ਦੀ ਜੇਲ੍ਹ ਸੁਰਖੀਆਂ 'ਚ ਆ ਗਈ ਹੈ, ਜਿਸ 'ਚ ਕੈਦੀ ਵਲੋਂ ਵਾਇਰਲ ਹੋਈ ਇਕ ਵੀਡੀਓ 'ਚ...

ਫ਼ਰੀਦਕੋਟ— ਹਾਲ ਹੀ ਫ਼ਰੀਦਕੋਟ ਦੀ ਜੇਲ੍ਹ ਸੁਰਖੀਆਂ 'ਚ ਆ ਗਈ ਹੈ, ਜਿਸ 'ਚ ਕੈਦੀ ਵਲੋਂ ਵਾਇਰਲ ਹੋਈ ਇਕ ਵੀਡੀਓ 'ਚ ਜੇਲ੍ਹ ਵਿਭਾਗ ਦੀ ਸ਼ਰੇਆਮ ਪੋਲ ਖੋਲ੍ਹੀ ਗਈ ਹੈ। ਮਾਡਰਨ ਜ਼ੇਲ੍ਹ ਫ਼ਰੀਦਕੋਟ ਤੋਂ ਨਸ਼ਾ ਤਸਕਰੀ ਦੇ ਕੇਸ 'ਚ ਬੰਦ ਇਕ ਕੈਦੀ ਦੀ ਵੀਡੀਓ ਵਾਇਰਲ ਹੋਈ ਹੈ। ਕੈਦੀ ਨੇ ਵੀਡੀਓ ਬਣਾਉਂਦੇ ਹੋਏ ਜੇਲ੍ਹ ਮੈਨੇਜਮੈਂਟ 'ਤੇ ਉਸ ਦੀ ਪਤਨੀ ਤੋਂ ਫਿਰੌਤੀ ਦੀ ਮੰਗ ਕਰਨ, ਤਸੀਹੇ ਦੇਣ ਅਤੇ ਹਜ਼ਾਰਾਂ ਰੁਪਏ ਫਿਰੌਤੀ ਮੰਗਣ ਦੇ ਇਲਜ਼ਾਮ ਲਗਾਏ ਹਨ। ਵੀਡੀਓ 'ਚ ਕੈਦੀ ਨੇ ਜੇਲ੍ਹ ਅਧਿਕਾਰੀਆਂ ਨਾਲ ਮਿਲੀਭੁਗਤ 'ਚ ਤਿੰਨ ਸਧਾਰਣ ਫੋਨ, ਸਮਾਰਟ ਫੋਨ, ਬਲਿਊਟੁੱਥ ਹੈੱਡਫੋਨ ਅਤੇ ਚਾਰਜਰ ਦਿਖਾ ਕੇ ਬੈਰਕਾਂ 'ਚ ਕੀਤੇ ਜਾ ਰਹੇ ਇਸ ਕੰਮ ਦਾ ਸਬੂਤ ਦਿੱਤਾ ਹੈ।

ਇੱਧਰ ਮਾਂ ਨੇ ਛੱਡਿਆ ਮਾਸੂਮ ਦਾ ਹੱਥ, ਓਧਰ ਮੌਤ ਨੇ ਲਾਇਆ ਗਲੇ!!

ਕੈਦੀ ਨੇ ਦੋਸ਼ ਲਾਇਆ ਹੈ ਕਿ ਇੱਥੇ ਸਹੂਲਤਾਂ ਲਈ ਰੇਟ ਤੈਅ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਫ਼ਰੀਦਕੋਟ ਜੇਲ੍ਹ ਮੈਨੇਜਮੈਂਟ ਨੇ ਕੈਦੀ ਵਿਸ਼ਾਲ ਕੁਮਾਰ ਤੋਂ ਦੋ ਫੋਨ ਬਰਾਮਦ ਕੀਤੇ ਅਤੇ ਉਸ ਨੂੰ ਕਪੂਰਥਲਾ ਜੇਲ੍ਹ 'ਚ ਸ਼ਿਫਟ ਕਰ ਦਿੱਤਾ। ਸੰਗਰੂਰ ਜੇਲ੍ਹ 'ਚ ਕਿਰਾਏ 'ਤੇ ਬੈਰਕਾਂ ਦੇ ਖੁਲਾਸੇ ਅਤੇ ਪਟਿਆਲਾ ਜੇਲ੍ਹ ਸੁਪਰਡੈਂਟ ਦੇ ਗੈਂਗਸਟਰਾਂ ਨਾਲ ਮਿਲ ਕੇ ਕੈਦੀਆਂ ਦੀਆਂ ਅਸ਼ਲੀਲ ਵੀਡੀਓ ਬਣਾ ਫਿਰੌਤੀ ਦੀਆਂ ਘਟਨਾਵਾਂ ਸਾਹਮਣੇ ਆਉਣ ਦਾ ਇਹ ਤੀਜਾ ਵੱਡਾ ਕੇਸ ਹੈ, ਜਿਸ ਨੇ ਜੇਲ੍ਹ ਵਿਭਾਗ ਦੀ ਪੋਲ ਖੋਲ੍ਹ ਦਿੱਤੀ ਹੈ।

ਵੱਡੀ ਖ਼ਬਰ!! 25 ਜਨਵਰੀ ਨੂੰ ਹੋ ਸਕਦੈ ਪੰਜਾਬ ਬੰਦ

ਕੈਦੀ ਦਾ ਇਲਜ਼ਾਮ ਹੈ ਕਿ ਫਰੀਦਕੋਟ ਜੇਲ੍ਹ 'ਚ ਇੱਕ ਡਿਪਟੀ ਪੱਧਰੀ ਅਧਿਕਾਰੀ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸਨੂੰ ਢਾਈ ਲੱਖ ਰੁਪਏ ਨਾ ਦੇਣ 'ਤੇ ਡਰੱਗ ਡੀ ਐਡਿਕਸ਼ਨ ਬੈਰਕ ਨੰਬਰ 5 'ਚ ਕੈਦ ਕਰ ਦਿੱਤਾ। ਪ੍ਰੇਸ਼ਾਨੀ ਤੋਂ ਬਚਣ ਲਈ ਪਤਨੀ ਬਲਜੀਤ ਕੌਰ ਨੇ ਉਸ ਅਧਿਕਾਰੀ ਨੂੰ 60 ਹਜ਼ਾਰ ਰੁਪਏ ਦਿੱਤੇ। ਉਸ ਕੋਲ ਇਸ ਦਾ ਸਬੂਤ ਵੀ ਹੈ। 28 ਦਸੰਬਰ ਨੂੰ ਜੇਲ੍ਹ ਅਧਿਕਾਰੀਆਂ ਨੇ ਉਸ ਦੀ ਪਤਨੀ ਤੋਂ ਕੈਦ ਨਾਲ ਮੁਲਾਕਾਤ ਲਈ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਕੈਦੀ ਨੇ ਵੀਡੀਓ 'ਚ ਕਿਹਾ ਕਿ ਜੇਲ੍ਹ ਅਧਿਕਾਰੀ 20 ਹਜ਼ਾਰ ਰੁਪਏ 'ਚ ਛੋਟੇ ਸਮਾਰਟਫੋਨ ਅਤੇ 5 ਹਜ਼ਾਰ ਰੁਪਏ 'ਚ ਛੋਟੇ ਫੋਨ ਮੁਹੱਈਆ ਕਰਵਾਉਂਦੇ ਹਨ। ਡਿਪਟੀ ਸੁਪਰਡੈਂਟ ਨੇ ਮੈਨੂੰ ਫੋਨ ਦਿੱਤਾ ਜਿਸ 'ਤੇ ਮੈਂ ਲਾਈਵ ਜਾ ਰਿਹਾ ਹਾਂ। 300 ਰੁਪਏ ਦਾ ਚਾਰਜਰ ਜੇਲ੍ਹ 'ਚ 3 ਹਜ਼ਾਰ ਰੁਪਏ 'ਚ ਦਿੱਤਾ ਜਾਂਦਾ ਹੈ।

ਜਦੋਂ ਅਸਲ ਜ਼ਿੰਦਗੀ 'ਚ ਧਰਮਿੰਦਰ ਬਣ ਇਹ ਸ਼ਖਸ ਜਾ ਚੜ੍ਹਿਆ ਟੈਂਕੀ 'ਤੇ, ਜਾਣੋ ਕੀ ਹੋਇਆ ਅੱਗੇ...

Get the latest update about Video Viral, check out more about True Scoop New, Punjab News, Faridkot Jail & Punjab Police

Like us on Facebook or follow us on Twitter for more updates.