ਵਿਦੇਸ਼ੀ ਧਰਤੀ ਦੇ ਸਰਵਉੱਚ ਨਾਗਰਿਕ ਸਨਮਾਨ 'ਆਰਡਰ ਆਫ ਜ਼ਾਇਦ' ਨਾਲ ਨਵਾਜ਼ੇ ਜਾਣਗੇ ਪੀ.ਐੱਮ ਮੋਦੀ 

ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਵਿਦੇਸ਼ ਦੌਰੇ ਤੇ ਹਨ ਤੇ ਅੱਜ ਉਹ ਅਬੂ ਧਾਬੀ ਪਹੁੰਚ...

ਨਵੀਂ ਦਿੱਲੀ :- ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਵਿਦੇਸ਼ ਦੌਰੇ ਤੇ ਹਨ ਤੇ ਅੱਜ ਉਹ ਅਬੂ ਧਾਬੀ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਦੋ ਦਿਨਾਂ ਦਾ ਫਰਾਂਸ ਦੌਰਾ ਖਤਮ ਕਰਨ ਤੋਂ ਬਾਅਦ ਅੱਜ ਅਬੂ ਧਾਬੀ ਪਹੁੰਚ ਚੁੱਕੇ ਹਨ। ਇਥੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਵ ਜਾਇਦ ਅਲ ਨਾਹਯਾਨ ਨਾਲ ਮੁਲਾਕਾਤ ਕਰਨਗੇ। ਪੀਐੱਮ ਮੋਦੀ ਅੱਜ ਹੀ ਯੂਏਈ ਦੇ ਸਰਵਉੱਚ ਨਾਗਰਿਕ ਪੁਰਸਕਾਰ 'ਆਰਡਰ ਆਫ ਜਾਇਦ' (Order Of Zayed) ਨਾਲ ਵੀ ਸਨਮਾਨੇ ਜਾਣਗੇ। ਅੱਜ ਦੀ ਇਸ ਮੁਲਾਕਾਤ 'ਚ ਦੋਵਾਂ ਆਗੂਆਂ ਵਿਚਕਾਰ ਅੱਜ ਦੋ ਪੱਖ ਬੈਠਕ ਹੋਵੇਗੀ।

ਲਸ਼ਕਰ ਦੇ ਅੱਧੇ ਦਰਜਨ ਅੱਤਵਾਦੀ ਤਾਮਿਲਨਾਡੂ 'ਚ ਹੋਏ ਦਾਖ਼ਲ, ਕੁਝ ਵੱਡਾ ਤੇ ਭਿਆਨਕ ਹੋਣ ਦਾ ਖਦਸ਼ਾ

ਨਰੇਂਦਰ ਮੋਦੀ ਨੇ ਟਵੀਟ ਰਹੀ ਜਾਣਕਾਰੀ ਦੇਂਦੀਆਂ ਲਿਖਿਆ ਕਿ - 'ਅਬੂ ਧਾਬੀ ਪਹੁੰਚ ਗਿਆ ਹਾਂ, ਸ਼ਹਿਜ਼ਾਦੇ ਸ਼ੇਖ ਮੁਹੰਮਦ ਬਿਨ ਜਾਇਦ ਨਾਲ ਦੋ ਪੱਖੀ ਗੱਲਬਾਤ ਨੂੰ ਲੈ ਕੇ ਬੇਹੱਦ ਆਸ਼ਾਵਾਦੀ ਹਾਂ। ਬੈਠਕ 'ਚ ਭਾਰਤ ਤੇ ਯੂਏਈ ਵਿਚਕਾਰ ਦੋਪੱਖੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਗੱਲਬਾਤ ਹੋਵੇਗੀ। ਆਰਥਿਕ ਸਬੰਧਾਂ ਨੂੰ ਮਜ਼ਬੂਤ ਬਣਾਉਣਾ ਵੀ ਬੈਠਕ ਦਾ ਏਜੰਡਾ ਹੋਵੇਗਾ। ਪਿਛਲੇ ਚਾਰ ਸਾਲਾਂ 'ਚ ਪੀਐੱਮ ਮੋਦੀ ਦਾ ਇਹ ਤੀਸਰਾ ਯੂਏਈ ਦੌਰਾ ਹੈ। ਇਹ ਦੌਰਾ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਪਾਕਿਸਤਾਨ ਖਾਸ ਤੌਰ 'ਤੇ ਭਾਰਤ ਖਿਲਾਫ ਮੁਸਲਿਮ ਦੇਸ਼ਾਂ ਦਾ ਸਮਰਥਨ ਹਾਸਲ ਕਰਨ 'ਚ ਲੱਗਿਆ ਹੋਇਆ ਹੈ।'

ਦਸ ਦਈਏ ਕਿ ਅੱਜ ਮੋਦੀ ਨੂੰ ਵਿਦੇਸ਼ੀ ਧਰਤੀ ਤੇ ਓਥੋਂ ਦੇ ਸਰਵਉੱਚ ਨਾਗਰਿਕਤਾ ਦੇ ਸਨਮਾਨ ਨਾਲ ਨਵਾਜ਼ਿਆ ਜਾਣਾ ਹੈ। ਇਸ ਤੇ ਮੋਦੀ ਦਾ ਕਹਿਣਾ ਹੈ ਕਿ ਯੂਏਈ ਦੇ ਸਰਵਉੱਚ ਨਾਗਰਿਕ ਪੁਰਸਕਾਰ 'ਆਰਡਰ ਆਫ ਜਾਇਦ'  ਨੂੰ ਹਾਸਲ ਕਰ ਕੇ ਮਾਣ ਮਹਿਸੂਸ ਹੋ ਰਿਹਾ ਹੈ। ਇਹ ਸਨਮਾਨ ਦੋਵਾਂ ਦੇਸ਼ਾਂ ਵਿਚਕਾਰ ਵਧਦੀ ਸਾਂਝੇਦਾਰੀ ਦਾ ਸਬੂਤ ਹੈ। ਇਹ ਮੇਰੀ ਨਹੀਂ ਭਾਰਤ ਦੇ 1.3 ਅਰਬ ਲੋਕਾਂ ਦਾ ਸਨਮਾਨ ਹੈ। ਇਹ ਦੋਵਾਂ ਦੇਸ਼ਾਂ ਵਿਚਕਾਰ ਸੁਰੱਖਿਆ, ਸ਼ਾਂਤੀ ਤੇ ਖੁਸ਼ਹਾਲੀ ਲਈ ਦੋਪੱਖੀ ਰਿਸ਼ਤਿਆਂ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।
 

Get the latest update about Order Of Zayed, check out more about True Scoop Punjabi, True Scoop News, Narendra Modi & Abu Dhabi

Like us on Facebook or follow us on Twitter for more updates.