Video : ਗੁਰਦੁਆਰਾ ਸ਼੍ਰੀ ਬੇਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ

ਅੱਜ ਕਰਤਾਰਪੁਰ ਕੌਰੀਡੋਰ ਦਾ ਉਦਘਾਟਨ ਸਮਾਗਮ ਹੋਣਾ ਹੈ, ਜਿਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਲਤਾਨਪੁਰ ਲੋਧੀ ਪਹੁੰਚ ਚੁੱਕੇ ਹਨ। ਮੋਦੀ ਦੇ ਸੁਲਤਾਨਪੁਰ ਪਹੁੰਚਣ 'ਤੇ ਸੂਬੇ ਦੇ ਰਾਜਪਾਲ ਅਤੇ ਅੰਮ੍ਰਿਤਸਰ...

ਨਵੀਂ ਦਿੱਲੀ— ਅੱਜ ਕਰਤਾਰਪੁਰ ਕੌਰੀਡੋਰ ਦਾ ਉਦਘਾਟਨ ਸਮਾਗਮ ਹੋਣਾ ਹੈ, ਜਿਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਲਤਾਨਪੁਰ ਲੋਧੀ ਪਹੁੰਚ ਚੁੱਕੇ ਹਨ। ਮੋਦੀ ਦੇ ਸੁਲਤਾਨਪੁਰ ਪਹੁੰਚਣ 'ਤੇ ਸੂਬੇ ਦੇ ਰਾਜਪਾਲ ਅਤੇ ਅੰਮ੍ਰਿਤਸਰ ਦੇ ਡੀ.ਸੀ ਦੇ ਨਾਲ ਹੋਰਨਾਂ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਜ਼ਰ ਆਏ। ਇਸ ਮੌਕੇ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਡੀ. ਜੀ. ਪੀ ਦਿਨਕਰ ਗੁਪਤਾ ਵੀ ਮੌਜੂਦ ਸੀ।

550 ਸਾਲਾ ਪ੍ਰਕਾਸ਼ ਪੁਰਬ : ਸਿਹਤ ਮੰਤਰੀ ਵੱਲੋਂ ਮੈਡੀਕਲ ਲਾਊਂਜ ਦੀ ਸਮਰੱਥਾ ਦੁੱਗਣੀ ਕਰਨ ਦੀ ਹਦਾਇਤ

ਇਸ ਸਮਾਗਮ ਦੌਰਾਨ ਮੋਦੀ ਕਰਤਾਰਪੁਰ ਜਾਣ ਵਾਲੇ ਕਰੀਬ 550 ਸ਼ਰਧਾਲੂਆਂ ਦੇ ਜੱਥੇ ਨੂੰ ਰਵਾਨਾ ਕਰਨਗੇ। ਪਾਕਿਸਤਾਨ ਦੇ ਪੰਜਾਬ 'ਚ ਕਰਤਾਰਪੁਰ ਤੱਕ ਜਾਣ ਵਾਲਾ ਲਾਂਘਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ੍ਹਿਆ ਜਾ ਰਿਹਾ ਹੈ। ਇੱਥੇ ਪਹੁੰਚਣ 'ਤੇ ਨਰਿੰਦਰ ਮੋਦੀ ਨੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ 'ਚ ਮੱਥਾ ਟੇਕਿਆ।

9 ਨਵੰਬਰ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 11 ਨਵੰਬਰ ਨੂੰ ਵੀ ਗਜ਼ਟਿਡ ਛੁੱਟੀ ਦਾ ਐਲਾਨ

ਦੱਸ ਦੇਈਏ ਕਿ ਮੋਦੀ ਇਸ ਮੌਕੇ ਟਰਮਿਨਲ ਭਵਨ ਦਾ ਵੀ ਉਦਘਾਟਨ ਕਰਨਗੇ।

Get the latest update about Gurudwara Ber Sahib, check out more about Punjab News, True Scoop News, Harsimrat Kaur Badal & Amarinder Singh

Like us on Facebook or follow us on Twitter for more updates.