Fit India Movement : ਰੋਜ਼ਾਨਾ ਜ਼ਿੰਦਗੀ ’ਚ ਫਿਟਨੈੱਸ ਨੂੰ ਲੈ ਕੇ PM ਮੋਦੀ ਦੇ ਵੱਡੇ ਐਲਾਨ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੇਸ਼ ਨੂੰ ਸਿਹਤਮੰਦ ਰਹਿਣ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਫਿਟਨੈੱਸ ਨਾਲ ਜੁੜੇ ਕਈ ਮੰਤਰ ਅਤੇ ‘ਮੈਂ ਫਿੱਟ...

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੇਸ਼ ਨੂੰ ਸਿਹਤਮੰਦ ਰਹਿਣ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਫਿਟਨੈੱਸ ਨਾਲ ਜੁੜੇ ਕਈ ਮੰਤਰ ਅਤੇ ‘ਮੈਂ ਫਿੱਟ ਤਾਂ ਇੰਡੀਆ ਫਿੱਟ’ ਵਰਗੇ ਨਾਅਰੇ ਲਾਏ। ਖੇਡ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਫਿੱਟ ਇੰਡੀਆ ਮੂਵਮੈਂਟ’ ਦੀ ਸ਼ੁਰੂਆਤ ਵੱਲ ਦਿਨ ਪ੍ਰਤੀਦਿਨ ਦੀ ਰੋਜ਼ਾਨਾ ਜ਼ਿੰਦਗੀ ’ਚ ਫਿਟਨੈੱਸ ਨੂੰ ਜਗ੍ਹਾ ਦੇਣ ਦਾ ਐਲਾਨ ਕੀਤਾ। ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ’ਚ ਆਯੋਜਿਤ ਪ੍ਰੋਗਗਾਮ ਦੌਰਾਨ ਪੀ. ਐੱਮ ਨੇ ਸੰਬੋਧਨ ਕੀਤਾ। 

ਭਾਰਤੀ ਸੈਨਾ ਨੇ ਪਾਕਿਸਤਾਨ ਦੀਆਂ ਉਮੀਦਾਂ ਤੇ ਫੇਰਿਆ ਪਾਣੀ, 2 ਨੂੰ ਕੀਤਾ ਢੇਰ  

  • ਸੰਬੋਧਨ ਦੀ ਸ਼ੁਰੂਆਤ ਕਰਦੇ ਹੋਏ ਪੀ. ਐੱਮ ਮੋਦੀ ਨੇ ਕਿਹਾ, ‘‘ਤੁਹਾਨੂੰ ਸਾਰਿਆਂ ਨੂੰ ਨੈਸ਼ਨਲ ਸਪੋਰਟਸ ਡੇਅ ਦੀ ਅ ਬਹੁਤ-ਬਹੁਤ ਸ਼ੁਭਕਾਮਨਾਵਾਂ। ਅੱਜ ਦੇ ਹੀ ਦਿਨ ਸਾਨੂੰ ਮੇਜਰ ਧਿਆਨਚੰਦ ਦੇ ਰੂਪ ’ਚ ਇਕ ਮਹਾਨ ਸਪੋਰਟਸ ਪਰਸਨ ਮਿਲੇ ਸਨ। ਆਪਣੀ ਫਿੱਟਨੈੱਸ, ਸਟੇਮਿਨਾ ਅਤੇ ਹਾਕੀ ਨਾਲ ਦੁਨੀਆ ਨੂੰ ਮੰਤਰ ਮੁਗਧ ਕਰ ਦਿੱਤਾ ਸੀ। ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ।

  • ਖੇਡਾਂ ਦਾ ਫਿਟਨੈੱਸ ਨਾਲ ਸਿੱਧਾ ਰਿਸ਼ਤਾ ਹੈ ਪਰ ਅੱਜ ਜਿਸ ਫਿੱਟ ਇੰਡੀਆ ਮੂਵਮੈਂਟ ਦੀ ਸ਼ੁਰੂਆਤ ਹੋਈ ਹੈ, ਉਸ ਦਾ ਵਿਸਥਾਰ ਖੇਡਾਂ ਤੋਂ ਵੀ ਅੱਗੇ ਵੱਧ ਕੇ ਹੈ। ਫਿਟਨੈੱਸ ਇਕ ਸ਼ਬਦ ਨਹੀਂ ਹੈ ਬਲਕਿ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਦੀ ਇਕ ਜ਼ਰੂਰੀ ਸ਼ਰਤ ਹੈ।
  • ਫਿਟਨੈੱਸ ਸਾਡੇ ਜੀਵਨ ਦੇ ਤੌਰ-ਤਰੀਕੇ, ਸਾਡੇ ਰਹਿਣ-ਸਹਿਣ ਦਾ ਅਟੁੱਟ ਅੰਗ ਰਿਹਾ ਹੈ ਪਰ ਸਮੇਂ ਦੇ ਨਾਲ ਫਿਟਨੈੱਸ ਨੂੰ ਲੈ ਕੇ ਸਾਡੇ ’ਚ ਕੋਈ ਰੂਚੀ ਨਹੀਂ ਹੈ। ਟੈਕਨਾਲਜੀ ਨੇ ਸਾਡੀ ਇਹ ਹਾਲਤ ਕਰ ਦਿੱਤੀ ਹੈ ਕਿ ਅਸੀਂ ਚੱਲਦੇ ਘੱਟ ਹਾਂ ਅਤੇ ਹੁਣ ਉਹੀ ਤਕਨੀਕ ਸਾਨੂੰ ਦੱਸਦੀ ਹੈ ਕਿ ਅੱਜ ਤੁਸੀਂ ਕਿੰਨੇ ਕਦਮ ਚੱਲੇ, ਹਾਲੇ 5 ਹਜ਼ਾਰ ਕਦਮ ਨਹੀਂ ਹੋਏ, 2 ਹਜ਼ਾਰ ਕਦਮ ਨਹੀਂ ਹੋਏ।
  • ਭਾਰਤ ’ਚ ਡਾਇਬਟੀਜ਼ ਅਤੇ ਹਾਈਪਰਟੈਂਸ਼ਨ ਵਰਗੀਆਂ ਬੀਮਾਰੀਆਂ ਵੱਧਦੀਆਂ ਜਾ ਰਹੀਆਂ ਹਨ। ਅੱਜਕਲ ਅਸੀਂ ਸੁਣਦੇ ਹਾਂ ਕਿ ਸਾਡੇ ਗੁਆਂਢ ’ਚ 12-15 ਸਾਲ ਦਾ ਬੱਚਾ ਡਾਇਬਿਟਿਕ ਹੈ। ਪਹਿਲਾਂ ਸੁਣਦੇ ਸੀ ਕਿ 50-60 ਦੀ ਉਮਰ ਤੋਂ ਬਾਅਦ ਹਾਰਟ ਅਟੈਕ ਦਾ ਖਤਰਾ ਵੱਧਦਾ ਹੈ ਪਰ ਹੁਣ 35-40 ਸਾਲ ਦੇ ਨੌਜਵਾਨਾਂ ਨੂੰ ਹਾਰਟ ਅਟੈਕ ਆ ਰਿਹਾ ਹੈ।
  • ਘਰ-ਪਰਿਵਾਰ ’ਚ ਸਹਿਜ ਰੂਪ ਨਾਲ ਸਰੀਰਕ ਮਿਹਨਤ, ਫਿਟਨੈੱਸ, ਕਸਰਤ, ਰੋਜ਼ਾਨਾ ਦੇ ਜੀਵਨ ’ਚ ਚਰਚਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਭਾਰਤ ’ਚ ਹੀ ਅਚਾਨਕ ਅਜਿਹੀ ਜ਼ਰੂਰਤ ਮਹਿਸੂਸ ਹੋ ਰਹੀ ਹੋਵੇ, ਅਜਿਹਾ ਨਹੀਂ ਹੈ। ਬਲਿਕ ਪੂਰੇ ਵਿਸ਼ਵ ’ਚ ਅੱਜ ਅਜਿਹੇ ਅਭਿਆਨਾਂ ਨੂੰ ਜ਼ਰੂਰਤ ਮਹਿਸੂਸ ਹੋ ਰਹੀ ਹੈ।

Get the latest update about PM Modi, check out more about Narendra Modi, News In Punjabi, Fit India Movement & National News

Like us on Facebook or follow us on Twitter for more updates.