ਮੋਦੀ ਮੰਤਰੀ ਮੰਡਲ ਦਾ ਅੱਜ ਸ਼ਾਮ 7 ਵਜੇ ਚੁੱਕਣਗੇ ਸਹੁੰ, 64 ਆਗੂਆਂ ਦੇ ਮੰਤਰੀ ਬਣਨ ਦੀ ਚਰਚਾ

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ.ਡੀ.ਏ ਸਰਕਾਰ ਵੀਰਵਾਰ ਨੂੰ ਦੂਜੀ ਵਾਰ ਸਹੁੰ ਚੁੱਕੇਗੀ, ਜਿਸ 'ਚ 64 ਮੰਤਰੀ ਹੋ ਸਕਦੇ ਹਨ। 16 ਆਗੂਆਂ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਸੱਦਾ ਪਹੁੰਚ ਚੁੱਕਾ...

ਨਵੀਂ ਦਿੱਲੀ— ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ.ਡੀ.ਏ ਸਰਕਾਰ ਵੀਰਵਾਰ ਨੂੰ ਦੂਜੀ ਵਾਰ ਸਹੁੰ ਚੁੱਕੇਗੀ, ਜਿਸ 'ਚ 64 ਮੰਤਰੀ ਹੋ ਸਕਦੇ ਹਨ। 16 ਆਗੂਆਂ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਸੱਦਾ ਪਹੁੰਚ ਚੁੱਕਾ ਹੈ। ਜਾਣਕਾਰੀ ਮੁਤਾਬਕ 2014 'ਚ 45 ਮੰਤਰੀਆਂ ਨੂੰ ਸਹੁੰ ਦਿਵਾਈ ਗਈ ਸੀ। ਹਾਲਾਂਕਿ ਬਾਅਦ 'ਚ ਕੁੱਲ ਮੰਤਰੀਆਂ ਦੀ ਸੰਖਿਆ 76 ਹੋ ਗਈ ਸੀ। ਇਸ ਵਾਰ ਵਿਦੇਸ਼ ਅਤੇ ਵਿੱਤ ਮੰਤਰਾਲੇ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਸਹੁੰ ਚੁੱਕ ਸਮਾਗਮ ਸ਼ਾਮ 7 ਵਜੇ ਰਾਸ਼ਟਰਪਤੀ ਭਵਨ ਦੇ ਪ੍ਰਾਂਗਣ 'ਚ ਹੋਵੇਗਾ। ਸੂਤਰਾਂ ਮੁਤਾਬਕ ਇਸ ਤੋਂ ਪਹਿਲਾਂ ਮੋਦੀ ਸ਼ਾਮ 4:30 ਵਜੇ ਮੰਤਰੀ ਅਹੁਦਾ ਸੰਭਾਲਣ ਵਾਲੇ ਆਗੂਆਂ ਤੋਂ ਲੋਕ ਕਲਿਆਣ ਮਾਰਗ ਸਥਿਤ ਆਪਣੇ ਰਿਹਾਇਸ਼ 'ਤੇ ਮੁਲਾਕਾਤ ਕਰਨਗੇ।

ਸਰਕਾਰੀ ਭੱਤੇ ਤੇ ਹੋਰ ਸੇਵਾਵਾਂ ਤੋਂ ਇਲਾਵਾ ਜਾਣੋ ਕਿੰਨੀ ਹੈ ਪ੍ਰਧਾਨ ਮੰਤਰੀ ਮੋਦੀ ਦੀ ਤਨਖ਼ਾਹ

ਜ਼ਿਕਰਯੋਗ ਹੈ ਕਿ ਡੀ. ਵੀ ਸਦਾਨੰਦ ਗੌੜਾ, ਗਿਰੀਰਾਜ ਸਿੰਘ, ਧਰਮਿੰਦਰ ਪ੍ਰਧਾਨ, ਮੁਸ਼ਤਾਕ ਅੱਬਾਸ ਨਕਵੀ, ਪ੍ਰਕਾਸ਼ ਜਾਵੜੇਕਰ, ਹਰਸਿਮਰਤ ਕੌਰ ਬਾਦਲ, ਮਨਸੁਖ ਮਾਂਡਵੀਆ, ਨਿਤਿਨ ਗੜਕਰੀ, ਰਾਮਵਿਲਾਸ ਪਾਸਵਾਨ, ਜਤਿੰਦਰ ਸਿੰਘ, ਨਿਤਿਆਨੰਦ ਰਾਏ, ਨਿਰੰਜਨ ਜਿਓਤੀ, ਬਾਬੁਲ ਸੁਪ੍ਰਿਓ, ਦੇਵਸ਼੍ਰੀ ਚੌਧਰੀ, ਰਾਮੇਸ਼ਵਰ ਤੇਲੀ ਅਤੇ ਰਮੇਸ਼ ਪੋਖਰੀਆਲ ਨਿਸ਼ੰਕ।

Get the latest update about Central Government News, check out more about True Scoop News, Narendra Modi, Modi Oth Ceremony & Online Punjabi News

Like us on Facebook or follow us on Twitter for more updates.