ਚੋਣਾਂ 'ਚੋਂ ਜਿੱਤ ਹਾਸਲ ਕਰਦਿਆਂ ਮੋਦੀ ਨੇ ਆਪਣੇ ਨਾਂ ਤੋਂ ਹਟਾਇਆ 'ਚੌਕੀਦਾਰ' ਸ਼ਬਦ

ਲੋਕ ਸਭਾ ਚੋਣਾਂ 2019 'ਚ ਜਿੱਤ ਹਾਸਲ ਕਰਦਿਆਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਤੋਂ ਆਪਣੇ ਨਾਂ ਨਾਲੋਂ 'ਚੌਕੀਦਾਰ' ਸ਼ਬਦ ਹਟਾ ਲਿਆ ਹੈ। ਲੋਕ ਸਭਾ ਚੋਣਾਂ 'ਚ ਕਈ ਵਾਰ ਵਰਤੇ ਗਏ ਸ਼ਬਦ...

ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 'ਚ ਜਿੱਤ ਹਾਸਲ ਕਰਦਿਆਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਤੋਂ ਆਪਣੇ ਨਾਂ ਨਾਲੋਂ 'ਚੌਕੀਦਾਰ' ਸ਼ਬਦ ਹਟਾ ਲਿਆ ਹੈ। ਲੋਕ ਸਭਾ ਚੋਣਾਂ 'ਚ ਕਈ ਵਾਰ ਵਰਤੇ ਗਏ ਸ਼ਬਦ 'ਚੌਕੀਦਾਰ' ਨੂੰ ਹੁਣ ਨਰਿੰਦਰ ਮੋਦੀ ਨੇ ਹਟਾ ਦਿੱਤਾ ਹੈ। ਚੌਕੀਦਾਰ ਨਰਿੰਦਰ ਮੋਦੀ ਹੁਣ ਸਿਰਫ ਨਰਿੰਦਰ ਮੋਦੀ ਰਹਿ ਗਏ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚੌਕੀਦਾਰ ਨੂੰ ਚੋਰ ਦੱਸ ਮੋਦੀ ਨੂੰ ਕਾਫੀ ਘੇਰਿਆ ਸੀ, ਜਿਸ ਮਗਰੋਂ ਪ੍ਰਧਾਨ ਮੰਤਰੀ ਨੇ ਇਸ ਸ਼ਬਦ ਨੂੰ ਆਪਣੇ ਨਾਂ ਨਾਲ ਹੀ ਜੋੜ ਲਿਆ ਸੀ।

ਚੋਣ ਨਤੀਜੇ 2019 : ਮੋਦੀ ਦੀ ਜਿੱਤ 'ਤੇ ਬੋਲੀ ਵਰਲਡ ਮੀਡੀਆ, ਦੱਸੇ ਜਿੱਤ ਦੇ ਵੱਡੇ ਕਾਰਨ

ਮੋਦੀ ਨੇ ਟਵੀਟ ਕਰਕੇ ਦੱਸਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਚੌਕੀਦਾਰ ਦੀ ਭਾਵਨਾ ਨੂੰ ਅਗਲੇ ਪੜਾਅ 'ਤੇ ਲਿਜਾਇਆ ਜਾਵੇ। ਹਾਲਾਂਕਿ, ਮੋਦੀ ਨੇ ਕਿਹਾ ਕਿ ਇਹ ਸ਼ਬਦ ਉਨ੍ਹਾਂ ਦਾ ਅਨਿੱਖੜਵਾਂ ਅੰਗ ਰਹੇਗਾ ਪਰ ਜਾਪਦਾ ਹੈ ਕਿ ਮੋਦੀ ਨੇ ਚੋਣਾਂ 'ਚ ਲਾਹਾ ਲੈਣ ਲਈ ਹੀ ਇਸ ਸ਼ਬਦ ਨੂੰ ਆਪਣੇ ਨਾਂ ਨਾਲ ਜੋੜਿਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਮੋਦੀ ਪਿੱਛੇ ਲੱਗ ਹੋਰ ਕੇਂਦਰੀ ਮੰਤਰੀ ਤੇ ਭਾਜਪਾਈ ਆਗੂ ਆਪਣੇ ਨਾਂ ਨਾਲ ਲੱਗੇ ਚੌਕੀਦਾਰ ਦਾ ਕੀ ਕਰਨਗੇ।

Get the latest update about Chowkidar, check out more about Election Victory, News In Punjabi, National News & PM Modi

Like us on Facebook or follow us on Twitter for more updates.