ਸਰਕਾਰੀ ਭੱਤੇ ਤੇ ਹੋਰ ਸੇਵਾਵਾਂ ਤੋਂ ਇਲਾਵਾ ਜਾਣੋ ਕਿੰਨੀ ਹੈ ਪ੍ਰਧਾਨ ਮੰਤਰੀ ਮੋਦੀ ਦੀ ਤਨਖ਼ਾਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੂਜੀ ਵਾਰ ਕੁਰਸੀ ਸੰਭਾਲ ਰਹੇ ਹਨ। ਕਈ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਆਖ਼ਿਰ ਪੀ.ਐੱਮ ਮੋਦੀ ਤਨਖ਼ਾਹ ਕਿੰਨੀ ਲੈਂਦੇ ਹਨ। ਦਰਅਸਲ ਕਿਸੇ ਵੀ ਸੰਸਦ ਨੂੰ ਉਸ ਦੀ ਤਨਖ਼ਾਹ...

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੂਜੀ ਵਾਰ ਕੁਰਸੀ ਸੰਭਾਲ ਰਹੇ ਹਨ। ਕਈ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਆਖ਼ਿਰ ਪੀ.ਐੱਮ ਮੋਦੀ ਤਨਖ਼ਾਹ ਕਿੰਨੀ ਲੈਂਦੇ ਹਨ। ਦਰਅਸਲ ਕਿਸੇ ਵੀ ਸੰਸਦ ਨੂੰ ਉਸ ਦੀ ਤਨਖ਼ਾਹ ਤੇ ਭੱਤਾ ਮੈਂਬਰ ਆਫ ਪਾਰਲੀਮੈਂਟ ਐਕਟ 1954 ਤਹਿਤ ਦਿੱਤਾ ਜਾਂਦਾ ਹੈ। ਇਸ ਐਕਟ ਦੇ ਤਹਿਤ ਸਮੇਂ-ਸਮੇਂ 'ਤੇ ਇਸ ਦੇ ਨਿਯਮ ਬਦਲਦੇ ਵੀ ਰਹਿੰਦੇ ਹਨ। ਇਸ ਕਾਨੂੰਨ ਦੇ ਤਹਿਤ ਮਾਸਿਕ ਤਨਖ਼ਾਹ ਤੋਂ ਇਲਾਵਾ ਸੰਸਦ ਮੈਂਬਰਾਂ ਨੂੰ ਵੱਖ-ਵੱਖ ਭੱਤਿਆਂ ਦੇ ਮਾਧਿਅਮ ਤੋਂ ਅਧਿਕਾਰਤ ਖ਼ਰਚਿਆਂ ਲਈ ਮੁਆਵਜ਼ਾ ਦਿੱਤਾ ਜਾਂਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਨਖ਼ਾਹ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਮਹੀਨਾਵਾਰ ਇਕ ਲੱਖ 60 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਕਈ ਸਰਕਾਰੀ ਭੱਤੇ ਤੇ ਹੋਰ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ।

ਲੋਕ ਸਭਾ ਚੋਣਾਂ 'ਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਕਾਂਗਰਸ ਨੇ ਮੀਡੀਆ ਅੱਗੇ ਕੀਤੀ ਖ਼ਾਸ ਅਪੀਲ

ਭਾਰਤ ਦੇ ਪ੍ਰਧਾਨ ਮੰਤਰੀ ਦੀ ਮਾਸਿਕ ਤਨਖ਼ਾਹ 1.6 ਲੱਖ ਰੁਪਏ ਹੈ। ਪੀ.ਐੱਮ ਦੀ ਬੇਸਿਕ ਤਨਖ਼ਾਹ 50 ਹਜ਼ਾਰ ਰੁਪਏ ਹੁੰਦੀ ਹੈ ਜਦਕਿ ਸੁਮਪਟੁਅਰੀ ਅਲਾਊਂਸ 3 ਹਜ਼ਾਰ ਰੁਪਏ ਮਿਲਦਾ ਹੈ। ਇਸ ਦੇ ਇਲਾਵਾ 62 ਹਜ਼ਾਰ ਰੁਪਏ ਡੇਅਲੀ ਅਲਾਊਂਸ ਤੇ 45 ਹਜ਼ਾਰ ਰੁਪਏ ਕਾਨਸਟੀਚੁਐਂਸੀ ਅਲਾਊਂਸ ਵਜੋਂ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਪੀ.ਐੱਮ ਨੂੰ ਇਕ ਸਪੈਸ਼ਲ ਜੈੱਟ, ਐੱਸ.ਪੀ.ਜੀ ਸੁਰੱਖਿਆ ਘੇਰਾ ਤੇ ਨਿੱਜੀ ਸਟਾਪ ਆਦਿ ਦੀਆਂ ਸਹੂਲਤਾਂ ਵੀ ਮਿਲਦੀਆਂ ਹਨ।

Get the latest update about Modi Salary, check out more about Modi Oath Ceremony, National Punjabi News, National News & Narendra Modi

Like us on Facebook or follow us on Twitter for more updates.