ਪ੍ਰਧਾਨ ਮੰਤਰੀ ਮੋਦੀ ਨੇ ਨਵਾਜ਼ ਸ਼ਰੀਫ ਦੀ ਮਾਤਾ ਦੇ ਦੇਹਾਂਤ 'ਤੇ ਲਿਖਿਆ ਸੀ ਸੋਗ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੀ ਮਾਂ ਦੇਹਾਂਤ 'ਤੇ ਸੋਗ ਪੱਤਰ ਲਿ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੀ ਮਾਂ ਦੇਹਾਂਤ 'ਤੇ ਸੋਗ ਪੱਤਰ ਲਿਖਿਆ ਸੀ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਇਸਲਾਮਾਬਾਦ ਸਥਿਤ ਭਾਰਤ ਦੇ ਹਾਈ ਕਮਿਸ਼ਨਰ ਨੇ ਇਹ ਪੱਤਰ ਨਵਾਜ਼ ਸ਼ਰੀਫ ਦੀ ਬੇਟੀ ਮਰਿਅਮ ਨਵਾਜ਼ ਨੂੰ ਸੌਂਪਿਆ ਸੀ। 

ਦੱਸ ਦੇਇਏ ਕਿ ਇਸ ਸਾਲ 22 ਨਵੰਬਰ ਨੂੰ ਨਵਾਜ਼ ਸ਼ਰੀਫ ਦੀ ਮਾਂ ਬੇਗਮ ਸ਼ਮੀਮ ਅਖਤਰ ਦਾ ਦੇਹਾਂਤ ਹੋ ਗਿਆ ਸੀ। 2015 ਵਿੱਚ ਲਾਹੌਰ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਨਵਾਜ਼ ਸ਼ਰੀਫ ਦੀ ਮਾਂ ਨਾਲ ਮੁਲਾਕਾਤ ਕੀਤੀ ਸੀ। ਇਸ ਲਈ ਪ੍ਰਧਾਨ ਮੰਤਰੀ ਨੇ ਆਪਣੇ ਪੱਤਰ ਵਿਚ ਲਿਖਿਆ ਕਿ ਉਹ ਉਨ੍ਹਾਂ ਦੀ ਸਾਦਗੀ ਤੋਂ ਬਹੁਤ ਪ੍ਰਭਾਵਿਤ ਹੋਏ ਸਨ । ਦੱਸਣਯੋਗ ਹੈ ਕਿ ਬੀਤੇ ਸਾਲਾਂ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਇਹ ਪਹਿਲਾ ਦੌਰਾ ਸੀ।
 ਸੋਗ ਦੇ ਸੰਦੇਸ਼ ਨਾਲ ਜੁੜੇ ਦੋ ਪੱਤਰ ਸਾਹਮਣੇ ਆਏ ਸਨ, ਜਿਹੜੇ 11 ਦਸੰਬਰ ਅਤੇ 27 ਨਵੰਬਰ ਨੂੰ ਲਿਖੇ ਗਏ ਸਨ । 27 ਨਵੰਬਰ ਲਿਖਿਆ ਪੱਤਰ ਪ੍ਰਧਾਨ ਮੰਤਰੀ ਮੋਦੀ ਦਾ ਹੈ , ਜੋ ਨਵਾਜ਼ ਸ਼ਰੀਫ ਦੇ ਨਾਮ ਸੀ। ਜਦੋਂ ਕਿ 11 ਦਸੰਬਰ ਨੂੰ ਲਿਖਿਆ ਪੱਤਰ ਭਾਰਤੀ ਰਾਜਦੂਤ ਗੌਰਵ ਆਹਲੂਵਾਲੀਆ ਨੇ ਮਰੀਅਮ ਨਵਾਜ਼ ਨੂੰ ਲਿਖਿਆ ਸੀ।

ਨਵਾਜ਼ ਸ਼ਰੀਫ ਦੀ ਮਾਂ ਦੀ ਮੌਤ 22 ਨਵੰਬਰ ਨੂੰ ਲੰਡਨ ਵਿਚ ਹੋਈ ਸੀ। ਉਸ ਸਮੇਂ ਦੌਰਾਨ ਸ਼ਰੀਫ ਪਰਿਵਾਰ ਦੇ ਲੋਕਾ ਤੋਂ ਇਲਾਵਾ ਸਾਰੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਸੀ। ਪਰ ਨਵਾਜ਼ ਸ਼ਰੀਫ ਖੁਦ ਆਪਣੀ ਮਾਂ ਦੇ ਅੰਤਮ ਸੰਸਕਾਰ ਵਿਚ ਸ਼ਾਮਲ ਨਹੀਂ ਹੋ ਸਕੇ ਸੀ।

Get the latest update about nawaz sharif, check out more about mother, narendre modi & condolence letter

Like us on Facebook or follow us on Twitter for more updates.