ਮਾਨਸਿਕ ਬੀਮਾਰੀ ਤੋਂ ਪ੍ਰੇਸ਼ਾਨ ਕਾਰੋਬਾਰੀ ਨੇ ਕੀਤੀ ਆਤਮ ਹੱਤਿਆ 

ਸ਼ਹਿਰ ਦੇ ਇਕ ਵਿਆਹਤੀ ਨੇ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਮਾਨਸਿਕ ਬਿਮਾਰੀ ਨੂੰ ਛੁਟਕਾਰਾ ਪਾਉਣ...

ਮੋਗਾ:- ਸ਼ਹਿਰ ਦੇ ਇਕ ਵਿਆਹਤੀ ਨੇ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਮਾਨਸਿਕ ਬਿਮਾਰੀ ਨੂੰ ਛੁਟਕਾਰਾ ਪਾਉਣ ਲਈ ਆਤਮਹੱਤਿਆ ਦਾ ਰਸਤਾ ਚੁਣਿਆ। ਮੋਗਾ ਸ਼ਹਿਰ ਦੇ ਚੜਿੱਕ ਰੋਡ ਨਿਵਾਸੀ ਉੱਘੇ ਕਾਰੋਬਾਰੀ ਤੇ ਸਾਬਕਾ ਫਾਇਨਾਂਸਰ ਨੇ ਪਰਮਿੰਦਰਪਾਲ ਪੁਰੀ ਉਰਫ਼ ਟੀਟੂ ਪੁਰੀ (54) ਪੁੱਤਰ ਰਾਕੇਸ਼ ਪੁਰੀ ਨੇ ਐਤਵਾਰ ਸਵੇਰੇ 8 ਵਜੇ ਦੇ ਕਰੀਬ ਆਪਣੇ ਕਮਰੇ 'ਚ ਜਾ ਕੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਸਾਊਥ ਸਿਟੀ ਦੇ ਐੱਸਐੱਚਓ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਰੀ ਡਿਪਰੈਸ਼ਨ ਦੇ ਮਰੀਜ਼ ਸਨ। ਇਕ ਮਹੀਨਾ ਪਹਿਲਾ ਹੀ ਉਨ੍ਹਾਂ ਨੇ ਦਵਾਈ ਲੈਣੀ ਬੰਦ ਕਰ ਦਿੱਤੀ ਸੀ। ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਤਕ ਕੁੱਝ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ ਚੜਿੱਕ ਰੋਡ 'ਤੇ ਬਸਤੀ ਮੋਹਨ ਸਿੰਘ ਵਾਸੀ ਪਰਮਿੰਦਰ ਪਾਲ ਪੁਰੀ ਆਪਣੇ ਪਰਿਵਾਰ ਦੇ ਨਾਲ ਸ਼ਨੀਵਾਰ ਰਾਤ ਲਗਪਗ 12 ਵਜੇ ਲੁਧਿਆਣਾ ਸਥਿਤ ਇਕ ਵਿਆਹ ਸਮਾਗਮ ਵਿਚ ਹਿੱਸਾ ਲੈ ਪਰਤੇ ਸਨ।

ਇਸ ਮੰਦਿਰ ਦੇ ਦਾਨ ਪਾਤਰ ਰਾਹੀਂ ਹੋਈਆਂ ਇਹ ਦਿਲਚਸਪ ਖੁਲਾਸਾ

ਪਰਮਿੰਦਰਪਾਲ ਪੁਰੀ ਦੇ ਪਰਿਵਾਰਕ ਮੈਂਬਰਾਂ ਮੁਤਾਬਕ, ਉਹ ਪਿਛਲੇ ਲੰਬੇ ਸਮੇਂ ਤੋਂ ਡਿਪਰੈਸ਼ਨ ਦੀ ਦਵਾਈ ਲੈ ਰਿਹਾ ਸੀ ਪਰ ਹੁਣ ਠੀਕ ਸੀ। ਅੱਜ ਹੀ ਪਰਮਿੰਦਰ ਦੀ ਪਤਨੀ ਦਾ ਜਨਮ ਦਿਨ ਵੀ ਸੀ ਤੇ ਘਰ 'ਚ ਸਵੇਰ ਤੋਂ ਹੀ ਖ਼ੁਸ਼ੀ ਦਾ ਮਾਹੌਲ ਸੀ। ਜਦ ਕਿ ਉਨ੍ਹਾਂ ਦਾ ਬੇਟਾ ਐਡਵੋਕੇਟ ਚੇਤੰਨ ਪੁਰੀ ਹਾਈ ਕੋਰਟ 'ਚ ਵਕੀਲ ਹੈ ਤੇ ਇਕ ਬੇਟੀ ਮੋਗਾ 'ਚ ਵਿਆਹੀ ਹੋਈ ਹੈ।
 

Get the latest update about True Scoop News, check out more about Parminder Pal Puri, True Scoop Punjabi, Punjab News & Moga News

Like us on Facebook or follow us on Twitter for more updates.