ਜਦੋਂ ਭੈਣ ਨੂੰ ਲੋਹੜੀ ਦੇਣ ਜਾਣ ਲਈ ਵਿਅਕਤੀ ਨੇ ਲਈ ਮੰਗਵੀ ਕਾਰ ਪਰ ਵਾਪਰ ਗਿਆ ਦਿਲ ਕੰਬਾਊ ਹਾਦਸਾ

ਬੀਤੀ ਰਾਤ ਮੋਗਾ ਤੋਂ ਬਰਨਾਲਾ ਇਕ ਲੋਹੜੀ ਸਮਾਗਮ 'ਚ ਜਾ ਰਹੇ ਮੋਗਾ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਅਤੇ ਉਸ ਦੇ ਪਰਿਵਾਰ ਦੀ ਜਾਨ ਵਾਲ-ਵਾਲ ਬਚੀ। ਜਦੋਂ ਮੋਗਾ ਦੇ ਨੇੜੇ ਪੈਂਦੇ ਪਿੰਡ ਲੋਹਾਰਾ ਦੇ ਕੋਲ੍ਹ ਕਾਰ 'ਚ ਸ਼ਾਰਟ ਸਰਕਿਟ ਦੀ ਵਜ੍ਹਾ ਕਰਕੇ...

ਜਲੰਧਰ— ਬੀਤੀ ਰਾਤ ਮੋਗਾ ਤੋਂ ਬਰਨਾਲਾ ਇਕ ਲੋਹੜੀ ਸਮਾਗਮ 'ਚ ਜਾ ਰਹੇ ਮੋਗਾ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਅਤੇ ਉਸ ਦੇ ਪਰਿਵਾਰ ਦੀ ਜਾਨ ਵਾਲ-ਵਾਲ ਬਚੀ। ਜਦੋਂ ਮੋਗਾ ਦੇ ਨੇੜੇ ਪੈਂਦੇ ਪਿੰਡ ਲੋਹਾਰਾ ਦੇ ਕੋਲ੍ਹ ਕਾਰ 'ਚ ਸ਼ਾਰਟ ਸਰਕਿਟ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਕਾਰ 'ਚ ਅੱਗ ਲੱਗ ਗਈ, ਜਿਸ ਕਾਰਨ ਕਾਰ ਸੜ੍ਹ ਕੇ ਸੁਆਹ ਹੋ ਗਈ ਪਰ ਕਾਰ 'ਚ ਸਵਾਰ ਸਾਰੇ ਲੋਕ ਵਾਲ-ਵਾਲ ਬਚ ਗਏ। ਉੱਥੇ ਜਾਣਕਾਰੀ ਦਿੰਦੇ ਹੋਏ ਕਾਰ ਸਵਾਰ ਵਿਅਕਤੀ ਨੇ ਦੱਸਿਆ ਕਿ ਮੈਂ ਆਪਣੀ ਭੈਣ ਦੇ ਘਰ ਬਰਨਾਲਾ 'ਚ ਲੋਹੜੀ ਦੇਣ ਜਾ ਰਹੇ ਸੀ। ਅਚਾਨਕ ਕਾਰ 'ਚ ਸੜਣ ਦੀ ਬਦਬੂ ਆਉਣ ਲੱਗੀ।

ਪੰਜਾਬ ਵਿੱਚ ਹੁਣ ਰੋਬੋਟ ਕਰਨਗੇ ਸੀਵਰੇਜ ਦੀ ਸਫ਼ਾਈ, ਪੜ੍ਹੋ ਰੋਮਾਂਚਕ ਖ਼ਬਰ!!

ਜਦੋਂ ਕਾਰ ਦਾ ਡੈਸ਼ਬੋਰਡ ਖੋਲ੍ਹ ਕੇ ਦੇਖਿਆ ਤਾਂ ਸ਼ਾਰਟ ਸਰਕਿਟ ਹੋਇਆ ਸੀ। ਇੰਨੀ ਦੇਰ 'ਚ ਸਾਰੇ ਲੋਕ ਬਾਹਰ ਨਿਕਲ ਗਏ ਅਤੇ ਦੇਖਦੇ-ਦੇਖਦੇ ਕਾਰ ਨੂੰ ਅੱਗ ਲੱਗ ਗਈ। ਉਨ੍ਹਾਂ ਨੇ ਦੱਸਿਆ ਕਿ ਕਾਰ 'ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉੱਥੇ ਚਸ਼ਮਦੀਦਾਂ ਨੇ ਦੱਸਿਆ ਕਿ ਦੇਖਦੇ-ਦੇਖਦੇ ਅਚਾਨਕ ਕਾਰ 'ਚ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ ਅਤੇ ਜਦੋਂ ਅਸੀਂ ਕੋਲ੍ਹ ਪਹੁੰਚੇ ਤਾਂ ਕਾਰ 'ਚੋਂ ਬੱਚਿਆਂ ਸਮੇਤ ਇਕ ਮਹਿਲਾ ਤੇ ਇਕ ਪੁਰਸ਼ ਨੂੰ ਅਸੀਂ ਬਾਹਰ ਕੱਢਿਆ ਅਤੇ ਦੇਖਦੇ ਹੀ ਦੇਖਦੇ ਪੂਰੀ ਕਾਰ ਸੜ ਕੇ ਸੁਆਹ ਹੋ ਗਈ। ਜ਼ਿਕਰਯੋਗ ਹੈ ਕਿ ਕਾਰ 'ਚ ਕੁੱਲ੍ਹ 6 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 3 ਬੱਚੇ, 2 ਪੁਰਸ਼ ਅਤੇ ਇਕ ਮਹਿਲਾ ਸੀ।

Video : ਦਰਗਾਹ 'ਤੇ ਮਹਿਲਾ ਗਈ ਮੱਥਾ ਟੇਕਣ, ਰਾਹ 'ਚ 6 ਲੋਕਾਂ ਨੇ ਬਣਾਇਆ ਆਪਣੀ ਹਵਸ ਦਾ ਸ਼ਿਕਾਰ

Get the latest update about Lohri, check out more about Moga News, Car Accident, Moga Car Accident & Punjab News

Like us on Facebook or follow us on Twitter for more updates.