ਮਾਂ ਨੇ ਸਿਵਲ ਹਸਪਤਾਲ ਦੇ ਫਰਸ਼ 'ਤੇ ਦਿੱਤਾ ਬੱਚੇ ਨੂੰ ਜਨਮ ਪਰ ਫਿਰ ਵੀ ਨਾ ਸਕੀ ਬਚਾ

ਪਿਛਲੇ ਦਿਨੀਂ ਮੋਗਾ ਦੇ ਸਿਵਲ ਹਸਪਤਾਲ 'ਚ ਇਕ ਮਹਿਲਾ ਵਲੋਂ ਨਵਜੰਮੇ ਬੱਚੇ ਨੂੰ ਜਨਮ ਦਿੱਤਾ ਗਿਆ ਸੀ। ਮਹਿਲਾ ਜਦੋਂ ਹਸਪਤਾਲ 'ਚ ਦਾਖਲ ਹੋਈ ਤਾਂ ਰਾਤ ਦੇ ਸਮੇਂ ਉਸ ਨੂੰ ਦਰਦ ਉੱਠਣ ਲੱਗੀ ਤਾਂ ਉੱਥੇ ਮੌਕੇ 'ਤੇ ਮੌਜੂਦ ਡਿਊਟੀ 'ਤੇ ਕਿਸੇ ਵੀ ਸਟਾਫ...

ਮੋਗਾ— ਪਿਛਲੇ ਦਿਨੀਂ ਮੋਗਾ ਦੇ ਸਿਵਲ ਹਸਪਤਾਲ 'ਚ ਇਕ ਮਹਿਲਾ ਵਲੋਂ ਨਵਜੰਮੇ ਬੱਚੇ ਨੂੰ ਜਨਮ ਦਿੱਤਾ ਗਿਆ ਸੀ। ਮਹਿਲਾ ਜਦੋਂ ਹਸਪਤਾਲ 'ਚ ਦਾਖਲ ਹੋਈ ਤਾਂ ਰਾਤ ਦੇ ਸਮੇਂ ਉਸ ਨੂੰ ਦਰਦ ਉੱਠਣ ਲੱਗੀ ਤਾਂ ਉੱਥੇ ਮੌਕੇ 'ਤੇ ਮੌਜੂਦ ਡਿਊਟੀ 'ਤੇ ਕਿਸੇ ਵੀ ਸਟਾਫ ਜਾਂ ਨਰਸ ਨੇ ਉਸ ਦੀ ਗੱਲ ਨਹੀਂ ਸੁਣੀ, ਜਿਸ ਦੇ ਚੱਲਦੇ ਦੇਰ ਰਾਤ ਬੱਚੇ ਦੀ ਡਿਲੀਵਰੀ ਫਰਸ਼ 'ਤੇ ਹੀ ਹੋ ਗਈ ਅਤੇ ਦੇਰ ਸ਼ਾਮ ਬੱਚੇ ਨੂੰ ਮੋਗਾ ਤੋਂ ਫਰੀਦਕੋਟ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ।

ਪੁਲਸ ਨੂੰ ਧੋਖਾ ਦੇ ਕੇ ਫਰਾਰ ਹੋਇਆ ਹੁਸ਼ਿਆਰਪੁਰ ਜੇਲ੍ਹ ਦਾ ਕੈਦੀ ਇੰਝ ਚੜ੍ਹਿਆ ਪੁਲਸ ਦੇ ਹੱਥੀਂ

ਇਸ ਨੂੰ ਲੈ ਕੇ ਇਹ ਗੱਲਾਂ ਮੀਡੀਆ 'ਚ ਆਉਣ 'ਤੇ ਸਿਹਤ ਮੰਤਰੀ ਵਲੋਂ ਮਾਮਲੇ 'ਚ ਸੀ.ਐੱਮ.ਓ ਨੂੰ ਫਟਕਾਰ ਲਗਾਉਂਦੇ ਹੋਏ ਜਾਂਚ ਕਮੇਟੀ ਬਿਠਾਉਣ ਦੀ ਗੱਲ ਕਹੀ। ਉੱਥੇ ਸੀ.ਐੱਮ.ਓ ਵਲੋਂ ਇਸ ਮਾਮਲੇ 'ਚ 4 ਡਾਕਟਰਾਂ ਦਾ ਪੈਨਲ ਬਣਾ ਕੇ ਜਾਂਚ ਕਮੇਟੀ ਬਿਠਾ ਦਿੱਤੀ ਸੀ ਪਰ ਬੀਤੀ ਰਾਤ ਫਰੀਦਕੋਟ ਮੈਡੀਕਲ ਹਸਪਤਾਲ 'ਚ ਉਸ ਨਵਜੰਮੇ ਬੱਚੇ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਇਸ ਦਾ ਜ਼ਿੰਮੇਦਾਰ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਠਹਿਰਾਇਆ ਹੈ। ਉੱਥੇ ਇਸ ਤੋਂ ਪਹਿਲਾਂ 2 ਬੇਟੀਆਂ ਸਨ ਅਤੇ 2 ਬੇਟੀਆਂ ਤੋਂ ਬਾਅਦ ਬੇਟੇ ਨੇ ਜਨਮ ਲਿਆ ਸੀ।

CAT ਨੇ ਪੰਜਾਬ ਸਰਕਾਰ ਨੂੰ ਦਿੱਤਾ ਵੱਡਾ ਝਟਕਾ, DGP ਦਿਨਕਰ ਗੁਪਤਾ ਦੀ ਰੱਦ ਹੋਈ ਨਿਯੁਕਤੀ

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨਵਜੰਮੇ ਬੱਚੇ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਨੂੰ ਬੱਚਾ ਹੋਣ ਵਾਲਾ ਸੀ ਤਾਂ ਰਾਤ ਦੇ ਸਮੇਂ ਕਿਸੇ ਵੀ ਡਿਊਟੀ 'ਤੇ ਮੌਜੂਦ ਸਟਾਫ ਨਰਸ ਨੇ ਉਸ ਦੀ ਪਰਵਾਹ ਨਹੀਂ ਕੀਤੀ, ਜਿਸ ਦੇ ਚੱਲਦੇ ਬੱਚਾ ਫਰਸ਼ 'ਤੇ ਹੀ ਪੈਦਾ ਹੋ ਗਿਆ। ਉਸ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਫਰੀਦਕੋਟ ਮੈਡੀਕਲ ਹਸਪਤਾਲ ਰੈਫਰ ਰਪ ਦਿੱਤਾ, ਜਿੱਥੇ ਬੀਤੀ ਰਾਤ ਉਸ ਦੇ ਬੇਟੇ ਦੀ ਮੌਤ ਹੋ ਗਈ। ਪੀੜਤਾ ਦੀ ਭੈਣ ਨੇ ਕਿਹਾ ਕਿ ਜੇਕਰ ਹਸਪਤਾਲ ਦੇ ਸਟਾਫ ਵਲੋਂ ਬੱਚੇ ਦੀ ਪਰਵਾਹ ਕੀਤੀ ਗਈ ਤਾਂ ਇਹ ਹਾਦਸਾ ਨਾ ਹੁੰਦਾ।

CAA ਵਿਰੁੱਧ ਪੰਜਾਬ ਵਿਧਾਨਸਭਾ 'ਚ ਮਤਾ ਹੋਇਆ ਪਾਸ, ਕੇਰਲ ਤੋਂ ਬਾਅਦ ਬਣਿਆ ਦੂਜਾ ਸੂਬਾ

ਉਨ੍ਹਾਂ ਨੇ ਮੰਗ ਕੀਤੀ ਕਿ ਲਾਪਰਵਾਹੀ ਕਰਨ ਵਾਲੇ ਸਟਾਫ ਨੂੰ ਅਤੇ ਡਾਕਟਰ ਨੂੰ ਸਜ਼ਾ ਦਿੱਤੀ ਜਾਵੇ। ਉੱਥੇ ਦੂਜੇ ਪਾਸੇ ਬੱਚੇ ਦੀ ਮੌਤ ਦਾ ਜ਼ਿੰਮੇਦਾਰ ਸਿਵਲ ਸਰਜਨ ਤੋਂ ਪੁੱਛਿਆ ਗਿਆ ਤਾਂ ਸਿਵਲ ਸਰਜਨ ਨੇ ਕਿਹਾ ਕਿ ਕਿਤੇ ਨਾ ਕਿਤੇ ਹਸਪਤਾਲ ਸਟਾਫ ਦੀ ਲਾਪਰਵਾਹੀ ਦੇ ਚੱਲਦੇ ਇਹ ਸਭ ਕੁਝ ਹੋਇਆ। ਉਨ੍ਹਾਂ ਨੇ ਕਿਹਾ ਡਿਊਟੀ 'ਤੇ ਲਾਪਰਵਾਹੀ ਕਰਨ ਵਾਲੇ ਡਾਕਟਰ ਅਤੇ ਸਟਾਫ 'ਤੇ ਸਖ਼ਤ ਕਾਰਵਾਈ ਦੀ ਵੀ ਸਿਫਾਰਿਸ਼ ਅਸੀਂ ਕੀਤੀ ਹੈ।

Get the latest update about News In Punjabi, check out more about True Scoop News, News In Punjabi, Moga Civil Hospital & Moga News

Like us on Facebook or follow us on Twitter for more updates.