ਮੋਹਾਲੀ 'ਚ ਭੇਦਭਰੇ ਹਾਲਾਤਾਂ 'ਚ ਸੜਕ ਤੋਂ ਮਿਲੀਆਂ 3 ਲਾਸ਼ਾਂ, ਇਲਾਕੇ 'ਚ ਫੈਲੀ ਦਹਿਸ਼ਤ

ਝੰਜੇੜੀ ਲਾਂਡਰਾ ਪਿੰਡ 'ਚ ਸ਼ਨੀਵਾਰ ਸਵੇਰੇ ਭੇਦਭਰੇ ਹਾਲਾਤਾਂ 'ਚ ਤਿੰਨ ਲਾਸ਼ਾਂ ਮਿਲੀਆਂ ਹਨ...

ਮੋਹਾਲੀ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿਥੋਂ ਦੇ ਝੰਜੇੜੀ ਲਾਂਡਰਾ ਪਿੰਡ 'ਚ ਸ਼ਨੀਵਾਰ ਸਵੇਰੇ ਭੇਦਭਰੇ ਹਾਲਾਤਾਂ 'ਚ ਤਿੰਨ ਲਾਸ਼ਾਂ ਮਿਲੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਲਾਸ਼ਾਂ ਸਵੇਰੇ ਕਰੀਬ 3-4 ਵਜੇ ਸੜਕ 'ਤੇ ਮਿਲੀਆਂ ਹਨ ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ 'ਚ ਦਹਿਸ਼ਤ ਫੈਲ ਗਈ ਹੈ।  

ਦੱਸਿਆ ਜਾ ਰਿਹਾ ਹੈ ਕਿ ਜਿੱਥੋਂ ਲਾਸ਼ਾਂ ਬਰਾਮਦ ਹੋਈਆਂ ਹਨ, ਉਸ ਥਾਂ ਦੇ ਨੇੜੇ ਹੀ ਇੱਕ ਢਾਬਾ ਹੈ। ਉਥੇ ਕੰਮ ਕਰ ਰਹੇ ਇਕ ਵਿਅਕਤੀ ਨੇ ਸੜਕ 'ਤੇ ਕੁਝ ਸ਼ੱਕੀ ਦੇਖਿਆ। ਉਸ ਨੇਜਦੋਂ  ਨੇੜੇ ਜਾ ਕੇ ਦੇਖਿਆ ਤਾਂ ਉਥੇ ਤਿੰਨ ਲਾਸ਼ਾਂ ਪਈਆਂ ਉਹ ਹੈਰਾਨ ਰਹਿ ਗਿਆ। ਇਸ ਤੋਂ ਤੁਰੰਤ ਬਾਅਦ ਉਸ ਨੇ ਇਸ ਦੀ ਸੂਚਨਾ ਥਾਣਾ ਮਜੀਠੀਆ ਦੀ ਪੁਲਿਸ ਨੂੰ ਦਿੱਤੀ। ਪੁਲਿਸ ਨੇ  ਮੌਕੇ 'ਤੇ ਪਹੁੰਚ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ। ਸੂਤਰ ਦੱਸਦੇ ਹਨ ਕਿ ਬਰਾਮਦ ਹੋਈਆਂ ਤਿੰਨ ਲਾਸ਼ਾਂ ਵਿੱਚੋਂ 2 ਲਾਸ਼ਾਂ 20 ਤੋਂ 25 ਸਾਲ ਦੀ ਉਮਰ ਦੀਆਂ ਔਰਤਾਂ ਦੀਆਂ ਸਨ ਜਦਕਿ ਇੱਕ 4 ਤੋਂ 5 ਸਾਲ ਦੀ ਉਮਰ ਦੇ ਬੱਚੇ ਦੀ ਲਾਸ਼  ਸੀ। ਫਿਲਹਾਲ ਲਾਸ਼ਾਂ ਨੂੰ ਖਰੜ ਦੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਿਆ ਗਿਆ ਹੈ।


ਮਾਮਲੇ ਦੀ ਨਿਗਰਾਨੀ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਢਾਬੇ ਦੇ ਬਾਹਰ ਇੱਕ ਸੀਸੀਟੀਵੀ ਲੱਗਿਆ ਹੋਇਆ ਹੈ ਜਿਸ ਦੀ ਫੁਟੇਜਦ ਆਧਾਰ ਤੇ ਪੁਲੀਸ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ।

Get the latest update about PUNJAB NEWS, check out more about MOHALI MOHALI SHOCKER DEAD BODY RECOVERED IN MOHALI, 3 DEAD BODIES FOUND IN MOHALI & PUNJAB NEWS TODAY

Like us on Facebook or follow us on Twitter for more updates.