Mohali Blast- ਰਿੰਦਾ ਦੀ ਸਾਜ਼ਿਸ ਹੈ RPG ਨਾਲ ਹਮਲਾ! ਇਸ ਕਨੈਕਸ਼ਨ ਨੂੰ ਵੀ ਖੰਗਾਲ ਰਹੀ ਪੰਜਾਬ ਪੁਲਿਸ

ਚੰਡੀਗੜ੍ਹ- ਮੋਹਾਲੀ ਸਥਿਤ ਪੰਜਾਬ ਪੁਲਿਸ ਦੀ ਖੁਫਿਆ ਵਿਭਾਗ ਦੀ ਇਮਾਰਤ 'ਤੇ ਸੋਮਵਾਰ

ਚੰਡੀਗੜ੍ਹ- ਮੋਹਾਲੀ ਸਥਿਤ ਪੰਜਾਬ ਪੁਲਿਸ ਦੀ ਖੁਫਿਆ ਵਿਭਾਗ ਦੀ ਇਮਾਰਤ 'ਤੇ ਸੋਮਵਾਰ ਰਾਤ ਹੋਏ RPG ਹਮਲੇ ਦੀ ਜਾਂਚ ਜਾਰੀ ਹੈ। ਪੰਜਾਬ ਪੁਲਿਸ ਅੱਤਵਾਦੀ ਹਮਲੇ ਦੇ ਐਂਗਲ ਨਾਲ ਵੀ ਜਾਂਚ ਕਰ ਰਹੀ ਹੈ। ਇਸ ਵਿੱਚ, ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਹਮਲੇ 'ਚ ਹਰਿੰਦਰ ਸਿੰਘ ਰਿੰਦਾ ਦੇ ਕੁਨੈਕਸ਼ਨ ਦੀ ਵੀ ਜਾਂਚ ਕਰ ਰਹੀ ਹੈ। ਰਿੰਦਾ ਪਹਿਲਾਂ ਇੱਕ ਗੈਂਗਸਟਰ ਸੀ, ਜੋ ਬਾਅਦ ਵਿੱਚ ਅੱਤਵਾਦੀ ਬਣ ਗਿਆ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਕਰਨਾਲ ਵਿੱਚ ਜੋ ਚਾਰ ਸ਼ੱਕੀ ਅੱਤਵਾਦੀ ਗ੍ਰਿਫਤਾਰ ਹੋਏ ਹਨ ਉਨ੍ਹਾਂ 'ਚੋਂ ਗੁਰਪ੍ਰੀਤ, ਰਿੰਦਾ ਦੇ ਸੰਪਰਕ 'ਚ ਸੀ।
ISI ਦਾ ਹੈਂਡਲਰ ਹੈ ਰਿੰਦਾ
ਰਿੰਦਾ ਨੂੰ ਭਾਰਤ 'ਚ ਪਾਕਿਸਤਾਨੀ ਖੁਫਿਆ ਏਜੰਸੀ ISI ਦਾ ਹੈਂਡਲਰ ਮੰਨਿਆ ਜਾਂਦਾ ਹੈ। ਉਹ ਪਾਕਿਸਤਾਨ ਤੋਂ ਹੀ ਆਪਣੀਆਂ ਗਤੀਵਿਧੀਆਂ ਚਲਾਉਂਦਾ ਹੈ। ਇਹੀ ਨਹੀਂ, ਪਿਛਲੇ ਐਤਵਾਰ ਨੂੰ ਪੰਜਾਬ ਪੁਲਿਸ ਨੇ ਜੋ ਤਰਨਤਾਰਨ ਤੋਂ ਆਰਡੀਐਕਸ ਬਰਾਮਦ ਕੀਤਾ ਹੈ, ਉਸਦਾ ਵੀ ਲਿੰਕ ਰਿੰਦਾ ਨਾਲ ਜੁੜਿਆ ਹੈ। ਅਜਿਹੇ 'ਚ ਪੁਲਿਸ ਨੂੰ ਲੱਗਦਾ ਹੈ ਕਿ ਮੋਹਾਲੀ ਹਮਲੇ 'ਚ ਵੀ ਰਿੰਦਾ ਦਾ ਹੱਥ ਹੋ ਸਕਦਾ ਹੈ। ਪੁੱਛਗਿਛ 'ਚ ਗੁਰਪ੍ਰੀਤ ਨੇ ਦੱਸਿਆ ਹੈ ਕਿ ਉਸਨੇ ਰਿੰਦਾ ਦੇ ਕਹਿਣ 'ਤੇ ਹੋਰ ਥਾਵਾਂ 'ਤੇ ਵਿਸਫੋਟਕ ਪਹੁੰਚਾਏ। ਸੂਤਰਾਂ ਦਾ ਕਹਿਣਾ ਹੈ ਕਿ ਮੋਹਾਲੀ ਬਲਾਸਟ 'ਤੇ ਐਨ.ਆਈ.ਏ ਦੀ ਨਜ਼ਰ ਹੈ ਅਤੇ ਟੀਮ ਵਲੋਂ ਅੱਜ ਘਟਨਾ ਸਥਾਨ ਦਾ ਦੌਰਾ ਕੀਤਾ ਜਾਵੇਗਾ। ਮੋਹਾਲੀ ਹਮਲਾ ਵੱਡੀ ਸਾਜਿਸ਼ ਦਾ ਹਿੱਸਾ ਹੋ ਸਕਦਾ ਹੈ।
ਇਸ ਲਈ ਹੋ ਸਕਦਾ ਹੈ ਅੱਤਵਾਦੀ ਹਮਲਾ
ਆਰਪੀਜੀ ਟੈਂਕ ਵਿਰੋਧੀ ਹਥਿਆਰ
ਅੱਤਵਾਦੀ ਬਣਾਉਂਦੇ ਹਨ ਸੁਰੱਖਿਆ ਟਿਕਾਣਿਆਂ, ਫੌਜ ਕੈਂਪਾਂ ਨੂੰ ਨਿਸ਼ਾਨਾ
ਟ੍ਰੇਂਡ ਵਿਅਕਤੀ ਹੀ ਚਲਾ ਸਕਦਾ ਹੈ ਆਰਪੀਜੀ
ਪਾਕਿਸਤਾਨ ਬਾਰਡਰ ਦੇ ਨੇੜੇ ਹੈ ਪੰਜਾਬ
ਪਾਕਿਸਤਾਨ ਤੋਂ ਸਪਲਾਈ ਸੰਭਵ
ਪੰਜਾਬ 'ਚ ਖਾਲਿਸਤਾਨੀ ਸਾਜ਼ਿਸ਼ਾਂ ਤੇਜ਼
ਹਿਮਾਚਲ 'ਚ ਖਾਲਿਸਤਾਨ ਦੇ ਝੰਡੇ ਲੱਗੇ
ਕਰਨਾਲ 'ਚ ਆਈਈਡੀ ਮਿਲਿਆ, 4 ਅੱਤਵਾਦੀ ਫੜੇ 
ਮੁੱਖ ਮੰਤਰੀ ਮਾਨ ਨੇ ਬੈਠਕ ਬੁਲਾਈ
ਮੋਹਾਲੀ ਹਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਮੋਹਾਲੀ 'ਚ ਹੋਏ ਬਲਾਸਟ ਦੀ ਜਾਂਚ ਪੁਲਿਸ ਕਰ ਰਹੀ ਹੈ। ਜਿਸ ਨੇ ਵੀ ਸਾਡੇ ਪੰਜਾਬ ਦਾ ਮਾਹੌਲ ਖ਼ਰਾਬ ਕਰਣ ਦੀ ਕੋਸ਼ਿਸ਼ ਕੀਤੀ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਮੋਹਾਲੀ ਬਲਾਸਟ ਤੋਂ ਬਾਅਦ CM ਭਗਵੰਤ ਮਾਨ ਨੇ ਡੀਜੀਪੀ ਸਣੇ ਸਾਰੇ ਵੱਡੇ ਅਧਿਕਾਰੀਆਂ ਦੀ ਬੈਠਕ ਬੁਲਾਈ ਗਈ ਸੀ। 

Get the latest update about Latest news, check out more about Punjab Police, Truescoop news, Punjab news &

Like us on Facebook or follow us on Twitter for more updates.