ਮੁਹਾਲੀ ਨਗਰ ਨਿਗਮ ਚੋਣਾਂ 'ਚ ਵੀ ਕਾਂਗਰਸ ਜੇਤੂ, ਭਾਜਪਾ ਅਕਾਲੀ ਦਲ ਦਾ ਸਫਾਇਆ

ਬੀਤੇ ਦਿਨ ਜਿਥੇ ਕਾਂਗਰਸ ਨੇ 7 ਨਗਰ ਨਿਗਮਾਂ ਉੱਤੇ ਆਪਣਾ ਕਬਜ਼ਾ ਜਮਾ ਲਿਆ ਸੀ ਉੱਥੇ ਹੀ ਅੱਜ ਮੁਹਾਲੀ ਨਗਰ ਨਿਗਮ ਦੇ...

ਬੀਤੇ ਦਿਨ ਜਿਥੇ ਕਾਂਗਰਸ ਨੇ 7 ਨਗਰ ਨਿਗਮਾਂ ਉੱਤੇ ਆਪਣਾ ਕਬਜ਼ਾ ਜਮਾ ਲਿਆ ਸੀ ਉੱਥੇ ਹੀ ਅੱਜ ਮੁਹਾਲੀ ਨਗਰ ਨਿਗਮ ਦੇ 50 ਵਾਰਡਾਂ ਦੇ ਨਤੀਜਿਆਂ ਵਿਚ ਵੀ ਉਸ ਨੇ ਅਕਾਲੀ ਦਲ ਤੇ ਭਾਜਪਾ ਦਾ ਸਫਾਇਆ ਕਰ ਦਿੱਤਾ ਹੈ। ਮੁਹਾਲੀ ਦੀਆਂ ਚੋਣਾਂ ਵਿਚ ਇਹ ਪਾਰਟੀਆਂ ਇਕ ਵੀ ਵਾਰਡ ਤੋਂ ਨਹੀਂ ਜਿੱਤ ਸਕੀਆਂ। 

ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਨੂੰ 37 ਤੇ ਆਜ਼ਾਦ ਉਮੀਦਵਾਰਾਂ ਨੂੰ 13 ਸੀਟਾਂ ਮਿਲੀਆਂ, ਜਦੋਂ ਕਿ ਆਮ ਆਦਮੀ ਪਾਰਟੀ ਨੇ ਚੋਣ ਨਹੀਂ ਲੜੀ। ਆਪ ਨੇ ਬਿਨਾਂ ਸ਼ਰਤ ਆਜ਼ਾਦ ਗਰੁੱਪ ਨੂੰ ਸਮਰਥਨ ਦਿੱਤਾ ਸੀ। ਬਸਪਾ ਵੀ ਆਪਣਾ ਖਾਤਾ ਨਹੀਂ ਖੋਲ ਸਕੀ ਹੈ। ਮੁਹਾਲੀ ਵਿਚ ਕਾਂਗਰਸ ਲਈ ਆਪਣਾ ਮੇਅਰ ਬਣਾਉਣ ਦਾ ਰਾਹ ਸਾਫ ਹੋ ਗਿਆ ਹੈ। ਮੁਹਾਲੀ ਤੋਂ ਕਾਂਗਰਸ ਦੇ ਮੇਅਰ ਦੇ ਉਮੀਦਵਾਰ ਅਤੇ ਸਿਹਤ ਮੰਤਰੀ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਚੋਣ ਜਿੱਤ ਗਏ ਹਨ। ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਅਤੇ ਉਨ੍ਹਾਂ ਦੀ ਪਤਨੀ ਰਾਣੀ ਜੈਨ ਅਤੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਵੀ ਚੋਣ ਜਿੱਤ ਗਏ ਹਨ। ਵੋਟਾਂ ਦੀ ਗਿਣਤੀ ਅੱਜ ਸਵੇਰੇ 9 ਵਜੇ ਸ਼ੁਰੂ ਹੋਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪੋਲਿੰਗ ਬੂਥਾਂ ਦੇ ਅੰਦਰ ਅਤੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਗਿਣਤੀ ਕੇਂਦਰਾਂ ਨੂੰ ਜਾਣ ਵਾਲੇ ਸਾਰੇ ਰਸਤੇ ਪੂਰੀ ਤਰ੍ਹਾਂ ਸੀਲ ਕੀਤੇ ਗਏ ਸੀ।

Get the latest update about municipal corporation, check out more about win, mohali, election & congress

Like us on Facebook or follow us on Twitter for more updates.