CBSE 12ਵੀਂ ਰਿਜ਼ਲਟ ਵਿੱਚ 99.4 ਪ੍ਰਤੀਸ਼ਤ ਨੰਬਰ ਹਾਸਿਲ ਕਰਨ ਵਾਲੀ ਜਲੰਧਰ ਦੀ ਮੋਕਸ਼ਾ, CA ਬਣਨ ਦਾ ਹੈ ਸੁਪਨਾ

ਜਲੰਧਰ ਦੇ ਸੋਢਲ ਰੋਡ ਸਥਿਤ ਸ਼ਿਵ ਜੋਤੀ ਸਕੂਲ ਦੀ ਮੋਕਸ਼ਾ ਨੇ ਬਾਰ੍ਹਵੀਂ ਦੇ ਸੀਬੀਐਸਈ ਨਤੀਜਿਆਂ ਵਿੱਚ 99.4 ਫ਼ੀਸਦੀ ਨੰਬਰ ਲੈ ਕੇ ਆਪਣੇ ਪਰਿਵਾਰ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਆਪਣੀ ਇਸ ਉਪਲਬਧੀ ਬਾਰੇ ਮੋਕਸ਼ਾ ਦਾ ਕਹਿਣਾ ਹੈ ਕਿ ਉਸ ਦੀ ਕੜੀ ਮਿਹਨਤ ਅਤੇ ਟੀਚਰਾਂ ਦੀ ਸਪੋਰਟ ਨਾਲ ਇਹ ਸਭ ਸੰਭਵ ਹੋਇਆ ਹੈ...

ਅੱਜ ਪੂਰੇ ਦੇਸ਼ ਵਿੱਚ ਦਸਵੀਂ ਅਤੇ ਬਾਰ੍ਹਵੀਂ ਦੀਆਂ ਸੀ.ਬੀ.ਐਸ.ਈ ਪ੍ਰੀਖਿਆਵਾਂ ਦਾ ਨਤੀਜਾ ਆ ਗਿਆ ਹੈ। ਇਨ੍ਹਾਂ ਨਤੀਜਿਆਂ ਤੋਂ ਉਨ੍ਹਾਂ ਪਰਿਵਾਰਾਂ ਵਿਚ ਬੇਹੱਦ ਖੁਸ਼ੀ ਹੈ ਜਿਨ੍ਹਾਂ ਦੇ ਬੱਚਿਆਂ ਨੇ ਪੜ੍ਹਾਈ ਵਿੱਚ ਮਿਹਨਤ ਕਰਕੇ ਵਧੀਆ ਨੰਬਰ ਲਏ ਹਨ। ਖ਼ਾਸਕਰ ਉਹ ਪਰਿਵਾਰ ਜਿਨ੍ਹਾਂ ਦੇ ਬੱਚੇ ਸੌ ਪ੍ਰਤੀਸ਼ਤ ਦੇ ਨੇੜੇ ਪਹੁੰਚੇ ਹਨ। ਜਲੰਧਰ ਦੇ ਸੋਢਲ ਰੋਡ ਸਥਿਤ ਸ਼ਿਵ ਜੋਤੀ ਸਕੂਲ ਦੀ ਮੋਕਸ਼ਾ ਨੇ ਬਾਰ੍ਹਵੀਂ ਦੇ ਸੀਬੀਐਸਈ ਨਤੀਜਿਆਂ ਵਿੱਚ 99.4 ਫ਼ੀਸਦੀ ਨੰਬਰ ਲੈ ਕੇ ਆਪਣੇ ਪਰਿਵਾਰ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਆਪਣੀ ਇਸ ਉਪਲਬਧੀ ਬਾਰੇ ਮੋਕਸ਼ਾ ਦਾ ਕਹਿਣਾ ਹੈ ਕਿ ਉਸ ਦੀ ਕੜੀ ਮਿਹਨਤ ਅਤੇ ਟੀਚਰਾਂ ਦੀ ਸਪੋਰਟ ਨਾਲ ਇਹ ਸਭ ਸੰਭਵ ਹੋਇਆ ਹੈ। 

ਪੜ੍ਹਾਈ ਬਾਰੇ ਗੱਲ ਕਰਦਿਆਂ ਮੋਕਸ਼ਾ ਨੇ ਦੱਸਿਆ ਕਿ ਕੋਵਿਡ ਤੋਂ ਬਾਅਦ ਵੀ ਉਸ ਨੇ ਆਪਣੀ ਪੜ੍ਹਾਈ ਆਨਲਾਈਨ ਅਤੇ ਆਫਲਾਈਨ ਦੋਨੋ ਤਰ੍ਹਾਂ ਜਾਰੀ ਰੱਖੀ। ਹਾਲਾਂਕਿ ਉਸ ਨੂੰ ਆਨਲਾਈਨ ਪੜ੍ਹਾਈ ਜ਼ਿਆਦਾ ਪਸੰਦ ਸੀ ਕਿਉਂਕਿ ਆਨਲਾਈਨ ਪੜ੍ਹਾਈ ਵਿੱਚ ਘਰ ਹੀ ਬੈਠ ਕੇ ਸਕੂਲ ਦੇ ਲੇਬਲ ਦੀ ਹੀ ਪੜ੍ਹਾਈ ਕੀਤੀ ਜਾ ਸਕਦੀ ਸੀ। ਇਸ ਵਿੱਚ ਕਿਸੇ ਦੀ ਡਿਸਟਰਬੈਂਸ ਵੀ ਨਹੀਂ ਹੁੰਦੀ ਸੀ। ਉਸ ਨੇ ਦੱਸਿਆ ਕਿ ਉਸ ਨੇ ਬਾਰ੍ਹਵੀਂ ਦੀ ਪੜ੍ਹਾਈ ਵਿੱਚ ਕਾਮਰਸ ਰੱਖੀ ਸੀ ਅਤੇ ਅੱਜ ਆਈ ਰਿਜ਼ਲਟ ਵਿਚ ਉਸ ਦੇ ਅਕਾਊਂਟਸ ਔਰ ਮੈਥ ਵਿਚ 100 ਵਿੱਚੋਂ 100 ਨੰਬਰ ਅਤੇ ਇਕਨੌਮਿਕਸ, ਬਿਜ਼ਨਸ ਅਤੇ ਇੰਗਲਿਸ਼ ਵਿੱਚ 99 ਪਰਸੈਂਟ ਨੰਬਰ ਪ੍ਰਾਪਤ ਕੀਤੇ ਹਨ। ਉਸ ਨੇ ਕਿਹਾ ਕਿ ਉਹ ਹੁਣ CA ਬਣਨਾ ਚਾਹੁੰਦੀ ਹੈ ਕਿਉਂਕਿ ਉਸ ਨੂੰ ਬਹੁਤ ਸ਼ੌਕ ਹੈ ਉਸ ਦੇ ਦਫਤਰ ਦੇ ਬਾਹਰ ਉਸ ਦੀ ਨੇਮ ਪਲੇਟ ਉਪਰ CA ਮੋਕਸ਼ਾ ਲਿਖਿਆ ਹੋਵੇ। 

ਉਧਰ  ਮੋਕਸ਼ਾ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਦੋ ਬੇਟੀਆਂ ਨੇ ਅਤੇ ਦੋਨੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਹਨ। ਪਰ ਫਿਰ ਵੀ ਉਹ ਆਪਣੀਆਂ ਬੇਟੀਆਂ ਨੂੰ ਹਮੇਸ਼ਾ ਇਹ ਕਹਿੰਦੀ ਰਹਿੰਦੀ ਸੀ ਕਿ ਜ਼ਿਆਦਾ ਪੜ੍ਹੋ ਤਾਂ ਕੀ ਅਖ਼ਬਾਰਾਂ ਵਿੱਚ ਤੁਹਾਡੀਆਂ ਫੋਟੋਆਂ ਆਉਣਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਸੀ ਉਨ੍ਹਾਂ ਦੇ ਬੱਚੇ ਵਧੀਆ ਨੰਬਰ ਲੈ ਕੇ ਪਾਸ ਹੋਣ ਤੱਕ ਅਖ਼ਬਾਰਾਂ ਅਤੇ ਚੈਨਲਾਂ ਵਿੱਚ ਉਨ੍ਹਾਂ ਦੇ ਬੱਚਿਆਂ ਦੀਆਂ ਫੋਟੋਆਂ ਅਤੇ ਇੰਟਰਵਿਊ ਚੱਲਣ। ਬੱਚਿਆਂ ਦੀ ਪੜ੍ਹਾਈ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੁਰੂ ਤੋਂ ਹੀ  ਆਪਣੇ ਬੱਚਿਆਂ ਨੂੰ ਪੜ੍ਹਾਈ ਵਿੱਚ ਹਮੇਸ਼ਾ ਧਿਆਨ ਦੇਣ ਦੀ ਗੱਲ ਕੀਤੀ ਹੈ। ਉਨ੍ਹਾਂ ਮੁਤਾਬਕ ਉਹ ਖ਼ੁਦ ਵੀ ਬੱਚਿਆਂ ਦੇ ਖਾਣ ਪੀਣ ਅਤੇ ਸਮੇਂ ਸਿਰ ਸੌਣ ਅਤੇ ਜਾਗਣ ਦਾ ਖ਼ਾਸ ਖ਼ਿਆਲ ਰੱਖਦੇ ਸੀ ਤਾਂ ਕਿ ਬੱਚਿਆਂ ਦੀਆਂ ਆਦਤਾਂ ਦੇ ਨਾਲ ਨਾਲ ਉਨ੍ਹਾਂ ਦੀ ਡੇਲੀ ਰੁਟੀਨ ਨੂੰ ਵੀ ਸੁਧਾਰਿਆ ਜਾ ਸਕੇ। ਉਨ੍ਹਾਂ ਮੁਤਾਬਕ ਅੱਜ ਉਨ੍ਹਾਂ ਨੂੰ ਬਹੁਤ ਮਾਣ ਹੈ ਕਿ ਉਨ੍ਹਾਂ ਦੇ ਬੱਚੀ ਨੇ ਉਨ੍ਹਾਂ ਦਾ ਸੁਪਨਾ ਪੂਰਾ ਕੀਤਾ ਹੈ।  

Get the latest update about cbse 12 result, check out more about cbsejalandhar toppers, cbsetoppers, result cbse12result & CBSEResults2022

Like us on Facebook or follow us on Twitter for more updates.