ਲੁਟੇਰਿਆਂ ਦੇ ਹੌਂਸਲੇ ਬੁਲੰਦ! ਜਲੰਧਰ ਦੇ ਸੋਡਲ ਚੌਕ ਨੇੜੇ ਸ਼ਰਮਾ ਬੈਕਰੀ ਤੋਂ ਪਿਸਤੌਲ ਦੀ ਨੋਕ 'ਤੇ ਖੋਹੇ ਪੈਸੇ

ਜਲੰਧਰ ਦੇ ਸੋਡਲ ਚੌਕ ਨੇੜੇ ਸ਼ਰਮਾ ਬੈਕਰੀ ਵਿਚ ਪਿਸਤੌਲ ਦੀ ਨੋਕ ਉੱਤੇ ਤਕਰੀਬਨ 5 ਹਜ਼ਾਰ ਰੁਪਏ ਲੈ ਕੇ ਦੋਸ਼ੀ ਫਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਬੈਕਰੀ ਦੇ ਮਾਲਕ ਸਤਿੰਦਰ ਸ਼ਰਮਾ ਨੇ ਦੱਸਿਆ ਕਿ ਦੋ ਲੋਕ ਮੋ...

ਜਲੰਧਰ- ਜਲੰਧਰ ਦੇ ਸੋਡਲ ਚੌਕ ਨੇੜੇ ਸ਼ਰਮਾ ਬੈਕਰੀ ਵਿਚ ਪਿਸਤੌਲ ਦੀ ਨੋਕ ਉੱਤੇ ਤਕਰੀਬਨ 5 ਹਜ਼ਾਰ ਰੁਪਏ ਲੈ ਕੇ ਦੋਸ਼ੀ ਫਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਬੈਕਰੀ ਦੇ ਮਾਲਕ ਸਤਿੰਦਰ ਸ਼ਰਮਾ ਨੇ ਦੱਸਿਆ ਕਿ ਦੋ ਲੋਕ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਸਾਡੀ ਬੈਕਰੀ ਵਿਚ ਆਏ ਤੇ ਮੇਰੇ ਭਰਾ ਨੂੰ ਕਿਹਾ ਕਿ ਸਾਨੂੰ ਕੇਕ ਚਾਹੀਦਾ ਹੈ ਤਾਂ ਉਹ ਲੋਕ ਉਸ ਨੂੰ ਲੈ ਕੇ ਬੈਕਰੀ ਦੇ ਅੰਦਰ ਚਲੇ ਗਏ। ਜਿਵੇਂ ਹੀ ਉਹ ਅੰਦਰ ਪਹੁੰਚੇ ਉਨ੍ਹਾਂ ਨੇ ਪਿਸਤੌਲ ਕੱਢੀ ਤੇ ਕਿਹਾ ਕਿ ਜਿੰਨੇ ਵੀ ਪੈਸੇ ਹਨ ਸਾਨੂੰ ਦੇ ਦਿਓ। ਪੈਸੇ ਮਿਲਦੇ ਹੀ ਉਹ ਲੋਕ ਮੌਕੇ ਤੋਂ ਫਰਾਰ ਹੋ ਗਏ।

ਇਸ ਦੌਰਾਨ ਮੌਕੇ ਉੱਤੇ ਪਹੁੰਚੇ ਥਾਣਾ 8 ਦੇ ਇੰਚਾਰਜ ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਸਾਨੂੰ ਤਕਰੀਬਨ 4:30 ਵਜੇ ਫੋਨ ਆਇਆ ਤੇ ਅਸੀਂ ਤੁਰੰਤ ਆਪਣੀ ਟੀਮ ਲੈ ਕੇ ਮੌਕੇ ਉੱਤੇ ਪਹੁੰਚ ਗਏ। ਹੁਣ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੇਖ ਰਹੇ ਹਾਂ ਤਾਂ ਕਿ ਜਲਦੀ ਤੋਂ ਜਲਦੀ ਉਨ੍ਹਾਂ ਚੋਰਾਂ ਨੂੰ ਫੜਿਆ ਜਾ ਸਕੇ। 

Get the latest update about Online Punjabi News, check out more about Jalandhar, Truescoop News, Punjab News & Sodal Chowk

Like us on Facebook or follow us on Twitter for more updates.