ਪੰਜਾਬ ਪਹੁੰਚਿਆ ਮੰਕੀਪੋਕਸ! ਅੰਮ੍ਰਿਤਸਰ 'ਚ ਸ਼ੱਕੀ ਮਾਮਲਾ ਸਾਹਮਣੇ ਆਉਣ ਤੇ ਸਿਹਤ ਵਿਭਾਗ ਨੇ ਜਾਰੀ ਕੀਤਾ ਅਲਰਟ

ਦੇਸ਼ 'ਚ ਮੰਕੀਪੋਕਸ ਦੇ ਮਾਮਲੇ ਆਉਣ ਤੋਂ ਬਾਅਦ ਹੁਣ ਪੰਜਾਬ ਵੀ ਅਲਰਟ ਤੇ ਆ ਗਿਆ ਹੈ। ਅੰਮ੍ਰਿਤਸਰ 'ਚ ਮੰਕੀਪੋਕਸ ਦਾ ਸ਼ੱਕੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ...

ਦੇਸ਼ 'ਚ ਮੰਕੀਪੋਕਸ ਦੇ ਮਾਮਲੇ ਆਉਣ ਤੋਂ ਬਾਅਦ ਹੁਣ ਪੰਜਾਬ ਵੀ ਅਲਰਟ ਤੇ ਆ ਗਿਆ ਹੈ। ਅੰਮ੍ਰਿਤਸਰ 'ਚ ਮੰਕੀਪੋਕਸ ਦਾ ਸ਼ੱਕੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਇਸ ਦੇ ਲਈ ਏਅਰਪੋਰਟ 'ਤੇ ਆਉਣ ਵਾਲੇ ਯਾਤਰੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਅੰਮ੍ਰਿਤਸਰ ਹਵਾਈ ਅੱਡੇ 'ਤੇ ਅਟਾਰੀ ਵਿਖੇ ਪਹਿਲਾਂ ਤੋਂ ਤਾਇਨਾਤ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਲੱਛਣਾਂ ਦੀ ਸੂਚੀ ਵੀ ਭੇਜੀ ਗਈ ਹੈ। ਅੰਮ੍ਰਿਤਸਰ ਆਏ ਸ਼ੱਕੀ ਯਾਤਰੀ ਦੀ ਰਿਪੋਰਟ ਨੈਗੇਟਿਵ ਨਿਕਲੀ, ਉਸ ਨੇ ਦਿੱਲੀ ਤੋਂ ਪੋਜ਼ੀਟਿਵ ਯਾਤਰੀ ਨਾਲ ਸਫਰ ਕੀਤਾ ਸੀ, ਸਿਵਲ ਸਰਜਨ ਅੰਮ੍ਰਿਤਸਰ ਡਾ: ਚਰਨਜੀਤ ਸਿੰਘ ਅਨੁਸਾਰ ਸ਼ੱਕੀ ਯਾਤਰੀ ਨੂੰ ਕੁਆਰੰਟੀਨ ਕੀਤਾ ਗਿਆ ਹੈ।

ਅੰਮ੍ਰਿਤਸਰ ਮੈਡੀਕਲ ਕਾਲਜ 'ਚ ਟੀਮ ਤਿਆਰ ਕੀਤੀ ਗਈ ਹੈ। ਇਨ੍ਹਾਂ ਨਮੂਨਿਆਂ ਦੀ ਜਾਂਚ ਹੋਵੇਗੀ। ਇਹਨਾਂ ਮੰਕੀਪੋਕਸ ਟੈਸਟਾਂ ਦੀ ਨਿਗਰਾਨੀ ਚਰਮ ਵਿਭਾਗ ਦੇ ਮੁੱਖੀ ਕਰਨਗੇ। 

Get the latest update about MONKEY POX IN PUNJAB, check out more about FIRST CASE OF MONKEY POX, PUNJAB NEWS, AMRITSAR NEWS & MONKEY POX ALERT IN PUNJAB

Like us on Facebook or follow us on Twitter for more updates.