
ਨਵੀਂ ਦਿੱਲੀ:- ਭਾਰਤ ਦੇ ਕਈ ਸੂਬਿਆਂ 'ਚ ਮੌਨਸੂਨ ਨੇ ਆਪਣਾ ਅਸਰ ਦਿਖਾ ਦਿੱਤਾ ਹੈ। ਉੱਤਰੀ ਭਾਰਤ ਦੇ ਕਈ ਸੂਬੇ ਜਿਵੇਂ ਪੰਜਾਬ, ਹਰਿਆਣਾ,ਹਿਮਾਚਲ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਅਮਰੀਕੀ ਏਜੰਸੀ ਦਾ ਅਨੁਮਾਨ ਹੈ ਕਿ ਅਗਲੇ 15 ਦਿਨਾਂ 'ਚ ਇਨ੍ਹਾਂ ਸੂਬਿਆਂ 'ਚ ਚੰਗੀ ਬਾਰਿਸ਼ ਹੋਵੇਗੀ। ਖ਼ਾਸ ਤੌਰ 'ਤੇ ਅਗਸਤ ਦੇ ਪਹਿਲੇ ਸੱਤ ਦਿਨ ਭਾਰੀ ਬਾਰਿਸ਼ ਹੋਵੇਗੀ।
ਦ ਕਲਾਈਮੇਟ ਸੈਂਟਰ ਆਫ਼ ਯੂਐੱਸ ਨੈਸ਼ਨਲ ਵੇਦਰ ਸਰਵਿਸ ਮੁਤਾਬਿਕ ਪਹਿਲੀ ਅਗਸਤ ਨੂੰ ਮੌਨਸੂਨ ਆਪਣੇ ਚਰਮ 'ਤੇ ਹੋਵੇਗਾ ਤੇ ਬੰਗਾਲ ਦੀ ਖਾੜ੍ਹੀ 'ਚ ਬਣ ਰਹੇ ਸਿਸਟਮ ਨੂੰ ਦੇਖਦੇ ਹੋਏ ਲਗਦਾ ਹੈ ਕਿ 8 ਅਗਸਤ ਤਕ ਅਜਿਹੀ ਸਥਿਤੀ ਬਣੀ ਰਹੇਗੀ।
ਇਸ ਦੌਰਾਨ ਭਾਰਤੀ ਮੌਸਮ ਵਿਭਾਗ ਅਨੁਸਾਰ ਬੰਗਾਲ ਦੀ ਖਾੜ੍ਹੀ ਤੇ ਓਡੀਸ਼ਾ ਦੇ ਸਮੁੰਦਰ ਤੱਟ 'ਤੇ ਨਿਊਨ ਦਬਾਅ ਖੇਤਰ ਬਣ ਰਿਹਾ ਹੈ। ਵੀਰਵਾਰ ਸ਼ਾਮ ਤੋਂ ਇਹ ਸਥਿਤੀ ਬਣਗੇ ਜੋ ਅਗਸਤ ਦੇ ਪੂਰੇ ਹਫ਼ਤੇ ਤਕ ਰਹੇਗੀ।
ਹਿਮਾਚਲ-ਮਹਾਰਾਸ਼ਟਰ 'ਚ ਆਇਆ ਭੂਚਾਲ, ਕੰਧ ਢਹਿਣ ਨਾਲ ਮਹਿਲਾ ਦੀ ਮੌਤ
ਮੌਨਸੂਨ ਰਿਟਰਨ
ਅਮਰੀਕੀ ਏਜੰਸੀ ਅਨੁਸਾਰ ਇਹ ਮੌਨਸੂਨ ਰਿਟਰਨ ਹੈ। ਇਹ ਸਿਸਟਮ ਓਡੀਸ਼ਾ ਕੋਸਟ ਤੋਂ ਸ਼ੁਰੂ ਹੋ ਕੇ ਗੁਜਰਾਤ ਦੇ ਸਮੁੰਦਰ ਤੱਟ ਤਕ ਰਹੇਗਾ। ਇਸ ਤੋਂ ਅੱਗੇ ਇਹ ਸਿਸਟਮ ਨਾਰਥ ਅਰਬ ਸਾਗਰ ਤੇ ਕਰਾਚੀ ਤੱਟ ਤਕ ਰਹੇਗਾ। ਆਖ਼ੀਰ 'ਚ ਓਮਾਨ ਦੀ ਖਾੜ੍ਹੀ 'ਚ ਦਾਖ਼ਲ ਹੋਵੇਗਾ। ਇਹੀ ਕਾਰਨ ਹੈ ਕਿ ਇਸ ਸਿਸਟਮ ਤੋਂ 15 ਦਿਨ ਦੀ ਲੰਮੀ ਮਿਆਦ ਤਕ ਬਾਰਿਸ਼ ਹੋਵੇਗੀ।
ਇਸ ਸਿਸਟਮ ਨਾਲ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਗੁਰਜਾਤ, ਮੱਧ ਪ੍ਰਦੇਸ਼, ਯੂਪੀ, ਓਡੀਸ਼ਾ, ਛੱਤੀਸਗੜ੍ਹ 'ਚ ਚੰਗੀ ਬਾਰਿਸ਼ ਹੋਵੇਗੀ। ਇਸ ਤੋਂ ਬਾਅਦ ਬਾਰਡਰ ਦੇ ਇਲਾਕਿਆਂ 'ਚ ਭਾਰੀ ਬਾਰਿਸ਼ ਹੋਵੇਗੀ।
Get the latest update about Weather Alert, check out more about Monsoon Alert, News In Punjabi, Weather Update & National News
Like us on Facebook or follow us on Twitter for more updates.