ਮੁੰਬਈ ਬਾਰਿਸ਼ ਦਾ ਹਾਈ ਐਲਰਟ, ਰੇਲ ਯਾਤਾਯਾਤ ਤੇ ਸਕੂਲਾਂ ਤੇ ਪਿਆ ਅਸਰ 

ਦੇਸ਼ 'ਚ ਬਾਰਿਸ਼ ਦਾ ਅਸਰ ਕਈ ਸੂਬਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਮੁੰਬਈ ਅਤੇ ਮਹਾਰਾਸ਼ਟਰ...

ਮੁੰਬਈ:- ਦੇਸ਼ 'ਚ ਬਾਰਿਸ਼ ਦਾ ਅਸਰ ਕਈ ਸੂਬਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਮੁੰਬਈ ਅਤੇ ਮਹਾਰਾਸ਼ਟਰ ਤੋਂ ਇਲਾਵਾ 6 ਜਿਲਿਆਂ 'ਚ ਲਗਾਤਾਰ 50 ਘੰਟਿਆਂ ਤੋਂ ਜਾਰੀ ਬਾਰਿਸ਼ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਮੌਸਮ ਵਿਭਾਗ ਨੇ ਅਗਲੇ 36 ਘੰਟਿਆਂ ਲਈ ਬਾਰਿਸ਼ ਦਾ ਐਲਰਟ ਜਾਰੀ ਕੀਤਾ ਹੈ। ਕਈ ਥਾਵਾਂ ਤੇ ਹਲਾਤ ਹੋਰ ਵੀ ਵਿਗੜਦੇ ਹੋਏ ਨਜ਼ਰ ਆ ਰਹੇ ਹਨ। ਇਸੇ ਦੇ ਚਲਦਿਆਂ 4 ਜਿਲਿਆਂ 'ਚ ਪ੍ਰਸਾਸ਼ਨ ਨੇ ਅੱਜ ਤੋਂ ਸਕੂਲ ਕਾਲਜ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਆਲਮ ਇਹ ਹੈ ਕਿ ਰਾਹਤ ਤੇ ਬਚਾਵ ਲਈ ਤਿੰਨੇਂ ਸੇਨਾਵਾਂ ਨੂੰ ਬੁਲਾਣਾ ਪਿਆ ਹੈ। ਮੁੰਬਈ ਤੋਂ 120 ਕਿਮੀ ਦੂਰ ਖਰਾੜੀ ਸਟੇਸ਼ਨ ਤੇ ਤਿੰਨ ਟ੍ਰੇਨਾਂ ਰੋਕ ਦਿੱਤੀਆਂ ਗਈਆਂ ਹਨ।

ਆਰਟੀਕਲ 370 ਪ੍ਰਸਤਾਵ ਪੇਸ਼ ਹੋਣ ਤੋਂ ਬਾਅਦ ਦਿੱਲੀ ਮੈਟਰੋ 'ਚ ਰੈੱਡ ਅਲਰਟ ਦਾ ਐਲਾਨ

 ਅੱਜ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਫਿਲਹਾਰ ਮੁੰਬਈ ਅਤੇ ਪੂਨੇ 'ਚ ਹਲਕੀ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ, ਮੁੰਬਈ, ਪੂਨੇ, ਠਾਣੇ, ਪਾਲਘਰ 'ਚ ਲੋਕਾਂ ਨੂੰ ਅਗਲੇ 36 ਘੰਟਿਆਂ ਤੱਕ ਭਾਰੀ ਵਰਖਾ ਦੀ ਚੇਤਾਵਨੀ ਦਿੱਤੀ ਹੈ। ਮੁੰਬਈ ਦੀ ਮੀਠੀ ਨਦੀ ਵੀ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀ ਹੈ। ਨਿਚਲੇ ਇਲਾਕਿਆਂ 'ਚ ਪਾਣੀ ਭਰਨ ਨਾਲ ਲਗਭਗ 400 ਲੋਕਾਂ ਨੂੰ ਦੂਸਰੀ ਥਾਵਾਂ ਤੇ ਪਹੁੰਚਾਇਆ ਗਿਆ ਹੈ।  ਠਾਣੇ 'ਚ ਨੌਸੇਨਾ ਅਤੇ ਸੈਨਾ ਨੇ 120 ਜਵਾਨ ਬਚਾਵ ਕਾਰਜ 'ਚ ਲਗੇ ਹੋਏ ਹਨ। ਇਸ ਤੋਂ ਇਲਾਵਾ ਇਕ ਨਿੱਜੀ ਹਸਪਤਾਲ 'ਚ ਫਸੇ 50 ਮਰੀਜ਼ ਅਤੇ 120 ਕਰਚਾਰੀਆਂ ਨੂੰ ਵੀ ਰੇਸਕਿਓ ਕੀਤਾ ਗਿਆ ਹੈ।  

ਭਾਰੀ ਬਾਰਿਸ਼ ਦੀ ਚੇਤਾਵਨੀ ਕਾਰਨ ਅੱਜ ਤੋਂ ਮੁੰਬਈ, ਠਾਣੇ ਆਦਿ ਸਾਰੇ ਇਲਾਕਿਆਂ ਦੇ ਸਕੂਲਾਂ ਕਾਲਜਾਂ 'ਚ ਛੁੱਟੀ ਦੀ ਘੋਸ਼ਣਾ ਕਰ ਦਿਤੀ ਗਈ ਹੈ। ਮਛਵਾਰੀਆਂ ਨੂੰ ਸਮੁੰਦਰ 'ਚ ਨਾ ਜਾਨ ਲਈ ਸਚੇਤ ਕੀਤਾ ਗਿਆ ਹੈ।

Get the latest update about National News, check out more about Weather News, True Scoop News, Online Punjabi News & Mumbai News

Like us on Facebook or follow us on Twitter for more updates.