ਵੱਡੀ ਖ਼ਬਰ: ਮੂਸੇਵਾਲਾ ਕਤਲ ਸਬੰਧੀ ਪੁਲਿਸ ਨੇ ਤਰਨਤਾਰਨ ਦੇ ਜਗਰੂਪ ਘਰ ਮਾਰਿਆ ਛਾਪਾ

ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਇਕ ਹੋਰ ਮੁਲਜ਼ਮ ਜਗਰੂਪ ਸਿੰਘ ਦੇ ਘਰ ਪੁਲਿਸ ਨੇ ਛਾਪਾ ਮਾਰਿਆ ਹੈ। ਪਤਾ ਲੱਗਾ ਹੈ ਕਿ ਤਰਨਤਾਰਨ ਦੇ ਪਿੰਡ ਜੌੜਾ ਵਿੱਚ ਜਗਰੂਪ ਦੇ ਘਰ ਪੁਲਿਸ ਨੇ ਛਾਪੇਮਾਰੀ ਕੀਤੀ ਹੈ। ਦੱਸ ਦੇਈ...

ਅੰਮ੍ਰਿਤਸਰ : ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਇਕ ਹੋਰ ਮੁਲਜ਼ਮ ਜਗਰੂਪ ਸਿੰਘ ਦੇ ਘਰ ਪੁਲਿਸ ਨੇ ਛਾਪਾ ਮਾਰਿਆ ਹੈ। ਪਤਾ ਲੱਗਾ ਹੈ ਕਿ ਤਰਨਤਾਰਨ ਦੇ ਪਿੰਡ ਜੌੜਾ ਵਿੱਚ ਜਗਰੂਪ ਦੇ ਘਰ ਪੁਲਿਸ ਨੇ ਛਾਪੇਮਾਰੀ ਕੀਤੀ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਸ਼ੂਟਰਾਂ 'ਚੋਂ ਇਕ ਨਾਂ ਜਗਰੂਪ ਸਿੰਘ ਦਾ ਵੀ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੁਲਿਸ ਲਗਾਤਾਰ ਉਸ ਦੇ ਘਰ ਛਾਪੇਮਾਰੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਕ ਵੀਡੀਓ 'ਚ ਜਗਰੂਪ ਹੋਰ ਨੌਜਵਾਨਾਂ ਨਾਲ ਢਾਬੇ 'ਤੇ ਬੈਠਾ ਨਜ਼ਰ ਆ ਰਿਹਾ ਹੈ, ਜਿਸ ਤੋਂ ਬਾਅਦ ਜਗਰੂਪ ਸਿੰਘ ਦੀ ਜਾਂਚ ਕੀਤੀ ਗਈ ਸੀ।

ਦੂਜੇ ਪਾਸੇ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਜਗਰੂਪ ਦਾ ਨਾਂ ਆਉਣ 'ਤੇ ਪਰਿਵਾਰ ਦਾ ਕਹਿਣਾ ਹੈ ਕਿ ਉਪਰੋਕਤ ਵੀਡੀਓ 'ਚ ਉਨ੍ਹਾਂ ਨੇ ਪਛਾਣ ਲਿਆ ਸੀ ਕਿ ਢਾਬੇ 'ਤੇ ਬੈਠਾ ਨੌਜਵਾਨ ਉਨ੍ਹਾਂ ਦਾ ਜਗਰੂਪ ਹੀ ਹੈ ਪਰ ਹੁਣ ਪਰਿਵਾਰ ਦਾ ਕਹਿਣਾ ਹੈ ਕਿ ਜਗਰੂਪ ਨਸ਼ੇ ਦਾ ਆਦੀ ਹੈ ਤੇ ਘਰ ਵਿੱਚ ਕੁੱਟਮਾਰ ਕਰਦਾ ਸੀ, ਜਿਸ ਤੋਂ ਬਾਅਦ ਉਸ ਨੂੰ ਘਰੋਂ ਬੇਦਖਲ ਕਰ ਦਿੱਤਾ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਉਸ ਨੂੰ ਜੋ ਚਾਹੇ ਸਜ਼ਾ ਦੇ ਸਕਦੀ ਹੈ, ਸਾਡਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਧਿਆਨਯੋਗ ਹੈ ਕਿ ਮੂਸੇਵਾਲਾ ਕਤਲ ਕਾਂਡ 'ਚ ਪੁਲਿਸ ਹੁਣ ਤੱਕ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਸ ਕਾਰਨ ਅੱਜ ਪੁਲਿਸ ਨੇ 'ਕੇਕੜਾ' ਨਾਂ ਦੇ ਇਕ ਹੋਰ ਨੌਜਵਾਨ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਜਗਰੂਪ ਸਿੰਘ ਨੂੰ ਲੈ ਕੇ ਤਰਨਤਾਰਨ ਉਸ ਦੇ ਪਿੰਡ ਜੌੜਾ 'ਚ ਛਾਪਾ ਮਾਰਿਆ।

Get the latest update about Punjab News, check out more about Truescoop News, Tarantaran, police raid & moosewala murder

Like us on Facebook or follow us on Twitter for more updates.