ਮੂਸੇਵਾਲਾ ਕਤਲ ਕੇਸ : ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ NIA ਨੇ ਕੀਤੀ ਪੁੱਛਗਿੱਛ, ਬਿਸ਼ਨੋਈ ਗੈਂਗ ਨਾਲ ਸਬੰਧ ਹੋਣ ਦਾ ਸ਼ੱਕ .....

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਤੋਂ ਬਾਅਦ ਇੱਕ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਕੜੀ 'ਚ ਵੀਰਵਾਰ ਨੂੰ NIA ਨੇ ਪੰਜਾਬ ਦੇ ਦੋ ਚੋਟੀ ਦੇ ਪੰਜਾਬੀ ਗਾਇਕਾਂ ਤੋਂ ਪੁੱਛਗਿੱਛ ਕੀਤੀ।


ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਤੋਂ ਬਾਅਦ ਇੱਕ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਕੜੀ 'ਚ ਵੀਰਵਾਰ ਨੂੰ NIA ਨੇ ਪੰਜਾਬ ਦੇ ਦੋ ਚੋਟੀ ਦੇ ਪੰਜਾਬੀ ਗਾਇਕਾਂ ਤੋਂ ਪੁੱਛਗਿੱਛ ਕੀਤੀ। ਗਾਇਕ ਦਲਪ੍ਰੀਤ ਢਿੱਲੋਂ ਅਤੇ ਮਨਕੀਰਤ ਔਲਖ ਤੋਂ NIA ਨੇ ਦਿੱਲੀ ਹੈੱਡਕੁਆਰਟਰ 'ਤੇ ਕਈ ਘੰਟੇ ਪੁੱਛਗਿੱਛ ਕੀਤੀ। ਦੱਸ ਦੇਈਏ ਕਿ ਮਨਕੀਰਤ ਅਤੇ ਢਿੱਲੋਂ ਦੇ ਗੈਂਗਸਟਰ ਲੌਰੇਸ਼ ਬਿਸ਼ਨੋਈ ਨਾਲ ਸਬੰਧ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਹਨ, ਜਿਸ ਤੋਂ ਬਾਅਦ ਬੰਬੀਹਾ ਗੈਂਗ ਮੂਸੇਵਾਲਾ ਕਾਂਡ ਤੋਂ ਬਾਅਦ ਗਾਇਕ 
ਮਨਕੀਰਤ ਔਲਕ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ।ਪੁੱਛਗਿੱਛ ਤੋਂ ਬਾਅਦ ਦੋਵੇਂ ਗਾਇਕਾਂ ਨੂੰ ਛੱਡ ਦਿੱਤਾ ਗਿਆ। ਹਾਲਾਂਕਿ ਲੋੜ ਪੈਣ 'ਤੇ ਦੋਵਾਂ ਪੰਜਾਬੀ ਗਾਇਕਾਂ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾ ਸਕਦਾ ਹੈ। ਪੁੱਛਗਿੱਛ ਦੌਰਾਨ ਦੋਵਾਂ ਗਾਇਕਾਂ ਦੀਆਂ ਐਲਬਮਾਂ ਅਤੇ ਹੋਰ ਕਈ ਜਾਣਕਾਰੀਆਂ ਵੀ ਮੰਗੀਆਂ ਗਈਆਂ। ਹਾਲ ਹੀ 'ਚ ਦੋ ਵੱਖ-ਵੱਖ ਦਿਨਾਂ 'ਤੇ NIA ਵੱਲੋਂ ਦੋਵਾਂ ਪੰਜਾਬੀ ਗਾਇਕਾਂ ਤੋਂ ਇਹ ਅਹਿਮ ਪੁੱਛਗਿੱਛ ਕੀਤੀ ਗਈ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ NIA ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।

Get the latest update about DilpreetDhillon, check out more about gangster Lawrence bishnoi, mankirt aulakh sidhu moosewala & sidhu moosewala

Like us on Facebook or follow us on Twitter for more updates.