ਜਲੰਧਰ 'ਚੋ ਹਰਿਆਲੀ ਹੋਈ ਗਾਇਬ, ਜੰਮੂ-ਕੱਟੜਾ ਹਾਈਵੇ ਬਣਾਉਣ ਲਈ ਕੱਟੇ ਜਾ ਰਹੇ 6200 ਤੋਂ ਵੱਧ ਦਰੱਖਤ, ਪੜ੍ਹੋ ਖਾਸ ਰਿਪੋਰਟ

ਪਿੱਛਲੇ ਕੁਝ ਦਿਨਾਂ 'ਚ ਪਾਰਾ 50 ਡਿਗਰੀ ਤੱਕ ਵੀ ਹੋ ਚੁੱਕਿਆ ਹੈ। ਇਨਸਾਨ ਆਪਣੀ ਸੁੱਖ ਸੁਵਿਧਾਵਾਂ ਲਈ ਹਰ ਦਿਨ ਦਰਖਤ ਕੱਟ ਰਿਹਾ ਹੈ। ਆਉਣ ਵਾਲੇ ਸਮੇਂ 'ਚ ਨਵੀਂ ਪੀੜ੍ਹੀ ਨੂੰ ਇਸ ਦਾ ਸੁੱਖ ਮਿਲ ਸਕੇ ਇਸ ਲਈ ਵੀ ਯਤਨ ਨਹੀਂ ਕਰ ਰਿਹਾ ਹੈ। ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਇਥੇ ਸੜਕਾਂ, ਹਾਈਵੇ ਦੇ ਨਿਰਮਾਣ ਦੇ ਲਿਯੁ ਲਗਾਤਾਰ ਹਜ਼ਾਰਾਂ ਦੀ ਗਿਣਤੀ 'ਚ ਦਰੱਖਤ ਕੱਟੇ ਜਾ ਰਹੇ ਹਨ...

ਪੰਜਾਬ ਜੋ ਕੇ ਆਪਣੇ ਅਮੀਰ ਸੱਭਿਆਚਾਰ, ਹਰਿਆਲੀ, ਕੁਦਰਤੀ ਖੂਬਸੂਰਤੀ ਕਰਕੇ ਜਾਣਿਆ ਜਾਂਦਾ ਸੀ ਅੱਜ ਹਰ ਦਿਨ ਆਪਣੀ ਇਹ ਖੂਬਸੂਰਤੀ ਨੂੰ ਗਵਾ ਰਿਹਾ ਹੈ।  ਪੰਜਾਬ ਜਿਥੇ ਪਹਿਲਾ ਹਰ ਘਰ ਹਰ ਗਲੀ ਮੁਹੱਲੇ 'ਚ ਦਰਖਤ ਦੇਖਣ ਨੂੰ ਮਿਲਦੇ ਸਨ ਅੱਜ ਕੋਈ ਟਾਵਾਂ ਟਾਂਵਾਂ ਹੀ ਘਰ ਲੱਭਦਾ ਹੈ ਜਿਥੇ ਇਹ ਦਰਖਤ ਲਗੇ ਹੋਣ। ਇਸ ਦਾ ਮੁੱਖ ਕਾਰਨ ਇਨਸਾਨ ਦਾ ਆਪਣੇ ਵਜੂਦ ਨੂੰ ਹੋਰ ਮਜਬੂਤ ਕਰਨਾ ਹੈ ਤੇ ਆਪਣੀ ਸੁਖ ਸਹੂਲਤਾਂ 'ਚ ਵਾਧਾ ਕਰਨਾ ਹੈ। ਅੱਜ ਪੰਜਾਬ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਅੱਤ ਦੀ ਗਰਮੀ ਨੇ ਹਰ ਇਕ ਦਾ ਜੀਣਾ ਬਹਾਲ ਕੀਤਾ ਹੋਇਆ ਹੈ ਪਿੱਛਲੇ ਕੁਝ ਦਿਨਾਂ 'ਚ ਪਾਰਾ 50 ਡਿਗਰੀ ਤੱਕ ਵੀ ਹੋ ਚੁੱਕਿਆ ਹੈ। ਇਨਸਾਨ ਆਪਣੀ ਸੁੱਖ ਸੁਵਿਧਾਵਾਂ ਲਈ ਹਰ ਦਿਨ ਦਰਖਤ ਕੱਟ ਰਿਹਾ ਹੈ। ਆਉਣ ਵਾਲੇ ਸਮੇਂ 'ਚ ਨਵੀਂ ਪੀੜ੍ਹੀ ਨੂੰ ਇਸ ਦਾ ਸੁੱਖ ਮਿਲ ਸਕੇ ਇਸ ਲਈ ਵੀ ਯਤਨ ਨਹੀਂ ਕਰ ਰਿਹਾ ਹੈ। ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਇਥੇ ਸੜਕਾਂ, ਹਾਈਵੇ ਦੇ ਨਿਰਮਾਣ ਦੇ ਲਿਯੁ ਲਗਾਤਾਰ ਹਜ਼ਾਰਾਂ ਦੀ ਗਿਣਤੀ 'ਚ ਦਰੱਖਤ ਕੱਟੇ ਜਾ ਰਹੇ ਹਨ।

ਮੌਸਮ ਵਿਭਾਗ ਦੇ ਮੁਤਾਬਿਕ ਪਿੱਛਲੇ ਕੁਝ ਦਿਨਾਂ 'ਚ ਇਸ ਅੱਤ ਦੀ ਗਰਮੀ ਦਾ ਮੁੱਖ ਕਾਰਨ ਮੀਂਹ ਦੀ ਘਾਟ ਹੈ। ਪਿੱਛਲੇ ਕੁਝ ਸਾਲਾਂ ਦੇ ਗ੍ਰਾਫ ਤੇ ਨਜ਼ਰ ਮਾਰੀਏ ਤਾਂ ਬਾਰਿਸ਼ ਦੀ ਮਾਤਰਾ ਅੱਧੀ ਰਹਿ ਗਈ ਹੈ। ਬਦਲ ਹੁੰਦੇ ਤਾਂ ਹਨ ਪਰ ਬਾਰਿਸ਼ ਨਹੀਂ ਪੈਂਦੀ। ਇਹੀ ਕਾਰਨ ਹੈ ਕਿ ਸਾਲ 2011 'ਚ 12 ਮਹੀਨਿਆਂ 'ਚ 864.7 ਮਿਲੀਮੀਟਰ ਬਾਰਿਸ਼ ਹੋਈ ਸੀ, ਜੋ 2021 'ਚ ਘੱਟ ਕੇ ਸਿਰਫ 490.5 ਰਹਿ ਗਈ ਹੈ। ਅਸੀਂ ਹਰ ਦਿਨ ਵਾਤਾਵਰਨ ਦਾ ਇਨ੍ਹਾਂ ਨੁਕਸਾਨ ਕਰ ਰਹੇ ਹਾਂ ਕਿ ਸਾਨੂੰ ਆਪ ਇਸ ਦਾ ਅੰਦਾਜ਼ਾ ਵੀ ਨਹੀਂ ਹੈ। ਇਸ ਕਰਕੇ ਜਲੰਧਰ ਚ ਹਰਿਆਲੀ ਲਗਾਤਾਰ ਘਟ ਰਹੀ ਹੈ। ਇਨ੍ਹਾਂ ਬਾਰਸ਼ਾਂ ਵਿੱਚ ਕਮੀ ਦਾ ਕਾਰਨ ਅਸੀਂ ਹਰਿਆਲੀ ਗਵਾ ਰਹੇ ਹਾਂ । ਜਲੰਧਰ ਵਿੱਚ ਸਿਰਫ਼ 5600 ਹੈਕਟੇਅਰ ਜੰਗਲਾਤ ਜ਼ਮੀਨ ਬਚੀ ਹੈ। ਉੱਪਰੋਂ ਪਿੱਛਲੇ ਕੁਝ ਸਾਲਾਂ ਤੋਂ ਸੜਕਾਂ ਨੂੰ ਚੌੜਾ ਕਰਨ ਲਈ ਕਿਨਾਰਿਆਂ ਤੇ ਲਗਾਏ ਗਏ 67,600 ਦੇ ਕਰੀਬ ਦਰਖਤ ਕੱਟੇ ਗਏ ਹਨ।

 ਮਾਹਿਰਾਂ ਦਾ ਕਹਿਣਾ ਹੈ ਕਿ ਰੁੱਖਾਂ ਦੇ ਪੱਤੇ ਦਿਨ ਭਰ ਨਮੀ ਨੂੰ ਸੋਖ ਲੈਂਦੇ ਹਨ, ਫਿਰ ਇਸ ਨੂੰ ਛੱਡ ਦਿੰਦੇ ਹਨ, ਜਿਸ ਕਾਰਨ ਮੀਂਹ ਪੈਂਦਾ ਹੈ, ਤਾਪਮਾਨ ਵਿਚ ਵੀ ਗਿਰਾਵਟ ਆਉਂਦੀ ਹੈ। ਅਕਸਰ ਦੇਖਿਆ ਗਿਆ ਹੈ ਕਿ ਸੰਘਣੇ ਰੁੱਖਾਂ ਵਾਲੇ ਇਲਾਕੇ ਸ਼ਹਿਰ ਦੇ ਬਾਕੀ ਹਿੱਸਿਆਂ ਨਾਲੋਂ ਠੰਢੇ ਹੁੰਦੇ ਹਨ, ਜੇਕਰ ਇਸ ਪ੍ਰਕਿਰਿਆ ਨੂੰ ਵਧਾਉਣਾ ਹੈ ਤਾਂ ਵੱਧ ਤੋਂ ਵੱਧ ਬੂਟੇ ਲਗਾਉਣੇ ਪੈਣਗੇ ਤੇ ਇਹਨਾਂ ਬੂਟਿਆਂ ਦੀ ਦੇਖਭਾਲ ਵੀ ਕਰਨੀ ਹੋਵੇਗੀ।  

ਇਹ ਵੀ ਪੜ੍ਹੋ:- ਇਨ੍ਹਾਂ ਔਰਤਾਂ ਨੂੰ ਹੁੰਦੈ ਹਾਰਟ ਫੇਲ ਦਾ ਵਧੇਰੇ ਖਤਰਾ! ਇਸ ਤਰ੍ਹਾਂ ਘਟਾ ਸਕਦੇ ਹੋ ਜੋਖਮ

ਦਸ ਦਈਏ ਕਿ ਨੈਸ਼ਨਲ ਹਾਈਵੇਅ ਅਥਾਰਟੀ ਦੀ ਤਰਫ਼ੋਂ ਜਲੰਧਰ ਵਿੱਚ ਜੰਮੂ-ਕਟੜਾ ਐਕਸਪ੍ਰੈਸ ਵੇਅ ਅਤੇ ਰਿੰਗ ਰੋਡ ਦਾ 70 ਕਿਲੋਮੀਟਰ ਦਾ ਰੂਟ ਤਿਆਰ ਕਰਨ ਲਈ ਇਸ ਜ਼ਮੀਨ ਦੇ ਅੰਦਰ ਆਉਂਦੇ 6288 ਦਰੱਖਤ ਕੱਟੇ ਜਾਣਗੇ। ਐਕਸਪ੍ਰੈਸ ਜ਼ਮੀਨ 'ਚ ਆਉਂਦੇ 2282 ਦੇ ਕਰੀਬ ਦਰੱਖਤ ਕੱਟੇ ਜਾਣਗੇ ਤੇ ਨਾਲ ਹੀ ਰਿੰਗ ਰੋਡ ਪ੍ਰਾਜੈਕਟ ਲਈ 1388 ਦਰਖਤ ਕੱਟੇ ਜਾਣਗੇ। ਇਸ ਦੇ ਨਾਲ ਹੀ ਜਲੰਧਰ ਕਪੂਰਥਲਾ ਹਾਈਵੇ ਲਈ 1335 ਦਰੱਖਤ ਕਟੇ ਜਾਣੇ ਹਨ। ਜਲੰਧਰ ਨਕੋਦਰ ਹਾਈਵੇ ਬਣਾਉਣ ਲਈ 2037 ਦਰੱਖਤਾਂ ਨੂੰ ਕਟਿਆ ਜਾਣਾ ਹੈ। ਜਲੰਧਰ ਸ਼ਹਿਰ ਦੇ ਲੰਮਾ ਪਿੰਡ ਚੌਕ ਤੋਂ ਜੰਡੂ ਸਿੰਘਾ ਤੱਕ 7 ਕਿਲੋਮੀਟਰ ਚਾਰ ਮਾਰਗੀ ਸੜਕ ਬਣਾਈ ਜਾ ਰਹੀ ਹੈ, ਜਿਸ ਵਿੱਚ 300 ਦਰੱਖਤ ਕੱਟੇ ਜਾਣਗੇ। ਹੁਣ ਤੱਕ ਦੇ ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ 3288 ਦੇ ਨੇੜੇ ਦਰੱਖਤ ਕੱਟੇ ਜਾ ਚੁੱਕੇ ਹਨ।

ਜਿਕਰਯੋਗ ਹੈ ਕਿ ਹੁਣ ਤੱਕ ਇਨ੍ਹਾਂ ਕੱਟੇ ਗਏ ਦਰਖਤਾਂ ਦੀ ਭਰਪਾਈ ਲਈ ਨਵੇਂ ਬੂਟੇ ਲਗਾਉਣ ਤੇ ਕੋਈ ਮਨਜੂਰੀ ਨਹੀਂ ਮਿਲੀ ਹੈ, ਤੇ ਨਾ ਹੀ ਲੋਕ ਜੋ ਆਪਣੀ ਸੁੱਖ ਸੁਵਿਧਾਵਾਂ ਲਈ ਇਸ ਕੁਦਰਤੀ ਹਰਿਆਲੀ ਨੂੰ ਨਸ਼ਟ ਕਰ ਰਹੇ ਉਨ੍ਹਾਂ ਵਲੋਂ ਇਸ ਹਰਿਆਲੀ ਨੂੰ ਬਰਕਰਾਰ ਰੱਖਣ ਲਈ ਕੋਈ ਯਤਨ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਸੜਕਾਂ ਨੂੰ ਛੋਰ੍ਹ ਕਰਨ ਦੇ ਚਕ੍ਰ ਚ ਇਨ੍ਹਾਂ ਦਰਖਤਾਂ ਨੂੰ ਕਟਿਆ ਗਿਆ ਹੈ ਤੇ  ਇਨ੍ਹਾਂ ਕਟੇ ਹੋਏ ਦਰਖਤਾਂ ਦੀ ਭਰਪਾਈ ਲਈ ਨਵੇਂ ਬੂਟੇ ਲਗਾਉਣ ਦੀ ਮਨਜ਼ੂਰੀ ਕੇਂਦਰ ਸਰਕਾਰ ਤੋਂ ਲੈਣੀ ਪੈਂਦੀ ਹੈ, ਜੰਗਲਾਤ ਵਿਭਾਗ ਦਾ ਕੰਮ ਸਿਰਫ਼ ਜਗ੍ਹਾ ਦੇਣਾ ਹੈ। ਹਾਲਾਂਕਿ ਇਸ ਪ੍ਰੋਜੈਕਟ ਵਿੱਚ ਬੂਟੇ ਲਗਾਉਣ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਪੌਦੇ ਮੌਨਸੂਨ ਵਿੱਚ ਹੀ ਲਗਾਉਣੇ ਪੈਂਦੇ ਹਨ। ਮਨਜ਼ੂਰੀ ਮਿਲਦੇ ਹੀ ਜੰਗਲਾਤ ਵਿਭਾਗ ਵੱਲੋਂ ਬੂਟੇ ਲਗਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ।

ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ FOREST ਡਿਪਾਰਟਮੈਂਟ ਦਾ ਕਹਿਣਾ ਹੈ ਕਿ ਹੁਣ ਤੱਕ ਜਿੰਨੇ ਦਰੱਖਤ ਕੱਟੇ ਗਏ ਹਨ ਉਨ੍ਹਾਂ ਦੀ ਭਰਪਾਈ ਦੇ ਲਈ 40,000 ਤੋਂ ਵੱਧ ਪੌਦੇ ਲਗਾਏ ਵੀ ਜਾ ਚਯੁਕੇ ਹਨ। ਜਲੰਧਰ ਦੇ BSF ਅਤੇ ਕੈਂਟ ਏਰੀਆ 'ਚ ਹਰਿਆਲੀ ਦਾ ਖਿਆਲ ਰੱਖਦਿਆਂ ਨਵੇਂ ਬੂਟੇ ਲਗਾਏ ਗਏ ਹਨ।

Get the latest update about PUNJAB POLLUTION, check out more about SPECIAL NEWS, PUNJAB NEWS, JALANDHAR NEWS & NATIONAL HIGHWAYS

Like us on Facebook or follow us on Twitter for more updates.