2 ਮਹੀਨੇ ਦੇ ਮਾਸੂਮ ਦੀ ਲਾਸ਼ ਨਾਲ ਥਾਣੇ ਪਹੁੰਚੀ ਮਾਂ, ਰੋ-ਰੋ ਦੱਸੀ ਨਸ਼ੇੜੀ ਪਤੀ ਵੱਲੋਂ ਕੀਤੇ ਤਸ਼ੱਦਦ ਦੀ ਕਹਾਣੀ

ਲੁਧਿਆਣਾ ਵਿਚ ਇਕ ਦਿਲ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਥਾਣਾ ਦੁਗਰੀ ਫੇਸ ਵੰਨ ਇਲਾਕੇ ਵਿਚ ਇਕ ਮਹਿਲਾ ਆ...

ਲੁਧਿਆਣਾ- ਲੁਧਿਆਣਾ ਵਿਚ ਇਕ ਦਿਲ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਥਾਣਾ ਦੁਗਰੀ ਫੇਸ ਵੰਨ ਇਲਾਕੇ ਵਿਚ ਇਕ ਮਹਿਲਾ ਆਪਣੇ ਦੋ ਮਹੀਨੇ ਦੇ ਮਾਸੂਮ ਦੀ ਲਾਸ਼ ਨਾਲ ਪੁੱਜੀ ਤੇ ਨਸ਼ੇੜੀ ਪਤੀ ਵੱਲੋਂ ਢਾਹੇ ਤਸ਼ੱਦਦ ਦੀ ਕਹਾਣੀ ਬਿਆਨ ਕੀਤੀ। 

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਨਸ਼ਾ ਕਰਦਾ ਹੈ ਅਤੇ ਘਰੇ ਮਾਰਕੁੱਟ ਕਰਦਾ ਹੈ, ਜਿਸ ਦੇ ਚੱਲਦਿਆਂ ਉਸ ਨੇ ਬੱਚੇ ਨੂੰ ਵੀ ਮਾਰਿਆ ਤੇ ਬੱਚੇ ਦੀ ਤਬੀਅਤ ਖ਼ਰਾਬ ਹੋ ਗਈ। ਤਬੀਅਤ ਖਰਾਬ ਹੋਣ ਤੋਂ ਕੁਝ ਹੀ ਦੇਰ ਬਾਅਦ ਬੱਚੇ ਦੀ ਮੌਤ ਹੋ ਗਈ। ਇਸ ਦੌਰਾਨ ਪੀੜਤ ਮਹਿਲਾ ਨੇ ਦੋਸ਼ ਲਗਾਉਂਦਿਆਂ ਪਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਹਿਲਾ ਦੇ ਦੱਸਣ ਮੁਤਾਬਿਕ ਉਸ ਦਾ ਪਤੀ ਨਸ਼ਾ ਕਰਦਾ ਹੈ ਅਤੇ ਪਤੀ ਵੱਲੋਂ ਬੱਚੇ ਨੂੰ ਮਾਰਿਆ ਗਿਆ। ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Get the latest update about Ludhiana, check out more about Punjab News, son, Truescoop News & Mother

Like us on Facebook or follow us on Twitter for more updates.