ਟ੍ਰੈਫਿਕ ਨਿਯਮਾਂ 'ਚ ਆਏ ਬਦਲਾਅ ਕਾਰਨ ਸੁਧਰੇ ਲੋਕ, ਦੇਸ਼ਭਰ 'ਚ ਅਫੜਾ-ਤਫੜੀ ਦਾ ਮਾਹੌਲ 

ਮੋਟਰ ਵਹੀਕਲ ਸੋਧ ਐਕਟ ਲਾਗੂ ਹੋਣ ਤੋਂ ਬਾਅਦ ਦੇਸ਼ਭਰ 'ਚ ਅਫੜਾ-ਤਫੜੀ ਦਾ ਮਾਹੌਲ ਹੈ। ਨਵੇਂ ਨਿਯਮ ਅਤੇ ਉਨ੍ਹਾਂ ਨਿਯਮਾਂ ਦੀ ਸਖ਼ਤੀ ਕਰਕੇ ਵਾਹਨ ਚਾਲਕ ਡਰੇ ਹੋਏ ਹਨ। ਹੁਣ ਕੋਈ ਵੀ ਚਾਲਕ ਭਾਰੀ ਜ਼ੁਰਮਾਨਾ ਭਰਨਾ...

ਨਵੀਂ ਦਿੱਲੀ— ਮੋਟਰ ਵਹੀਕਲ ਸੋਧ ਐਕਟ ਲਾਗੂ ਹੋਣ ਤੋਂ ਬਾਅਦ ਦੇਸ਼ਭਰ 'ਚ ਅਫੜਾ-ਤਫੜੀ ਦਾ ਮਾਹੌਲ ਹੈ। ਨਵੇਂ ਨਿਯਮ ਅਤੇ ਉਨ੍ਹਾਂ ਨਿਯਮਾਂ ਦੀ ਸਖ਼ਤੀ ਕਰਕੇ ਵਾਹਨ ਚਾਲਕ ਡਰੇ ਹੋਏ ਹਨ। ਹੁਣ ਕੋਈ ਵੀ ਚਾਲਕ ਭਾਰੀ ਜ਼ੁਰਮਾਨਾ ਭਰਨਾ ਨਹੀ ਚਾਹੁੰਦਾ ਅਤੇ ਸੜਕ ਨਿਯਮਾਂ ਦੇ ਪਾਲਨ ਲਈ ਮਜ਼ਬੂਰ ਹੈ। ਇਸ ਦੇ ਮੱਦੇਨਜ਼ਰ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਸਰਟੀਫਿਕੇਟ ਬਣਵਾਉਣ ਦੀ ਹੋੜ ਮੱਚ ਗਈ ਹੈ। ਨਵੇਂ ਨਿਯਮ 'ਚ ਵਾਹਨ ਦਾ ਪ੍ਰਦੂਸ਼ਨ ਸਰਟੀਫਿਕੇਟ ਨਾ ਹੋਣ 'ਤੇ ਭਾਰੀ ਜ਼ੁਰਮਾਨੇ ਦਾ ਪ੍ਰਾਵਧਾਨ ਹੈ। ਅਜਿਹੇ 'ਚ ਦਿੱਲੀ 'ਚ ਕਈ ਪੈਟਰੋਲ ਪੰਪਾਂ 'ਤੇ ਬਣੇ ਪ੍ਰਦੂਸ਼ਣ ਜਾਂਚ ਕੇਂਦਰਾਂ 'ਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਦਿੱਲੀ 'ਚ ਪੈਟਰੋਲ ਪੰਪਾਂ ਅਤੇ ਵਰਕਸ਼ਾਪ 'ਤੇ ਬਣੇ ਪੀ. ਯੂ. ਸੀ ਸੈਂਟਰਾਂ 'ਤੇ ਭਾਰੀ ਭੀੜ ਦੇਖਣ ਨੂੰ ਮਿਲੀ।

ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਦੇ ਵਿਕਾਸ ਲਈ ਮੋਦੀ ਸਰਕਾਰ ਨੇ ਚੁੱਕਿਆ ਵੱਡਾ ਕਦਮ

ਪਿਛਲੇ ਚਾਰ ਦਿਨਾਂ 'ਚ ਹੀ 1.28 ਲੱਖ ਗੱਡੀਆਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ। ਇਸ ਕਰਕੇ ਸੈਂਟਰਾਂ 'ਤੇ ਸਰਵਰ ਵੀ ਡਾਊਨ ਹੋ ਗਏ। ਜ਼ਿਆਦਾ ਭੀੜ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ, ਜਿੱਥੇ ਪਹਿਲਾਂ 3-4 ਮਿੰਟ 'ਚ ਸਰਟੀਫਿਕੇਟ ਬਣ ਜਾਂਦਾ ਸੀ ਹੁਣ ਸਰਵਰ ਡਾਊਨ ਹੋਣ ਕਰਕੇ 15-30 ਮਿੰਟ ਲੱਗ ਰਹੇ ਹਨ। ਇਸ ਦੇ ਨਾਲ ਹੀ ਜਿੱਥੇ ਦਿਨ 'ਚ ਪਹਿਲਾਂ 12 ਤੋਂ 15 ਹਜ਼ਾਰ ਗੱਡੀਆਂ ਦੀ ਚੈਕਿੰਗ ਹੁੰਦੀ ਸੀ ਹੁਣ ਦਿੱਲੀ ਪੀ. ਯੂ.  ਸੀ ਸੈਂਟਰਾਂ 'ਤੇ ਇਹ ਗਿਣਤੀ 38000 ਤੱਕ ਹੋ ਗਈ ਹੈ। ਦਿੱਲੀ 'ਚ ਨਵਾਂ ਬਿੱਲ ਲਾਗੂ ਹੋਣ ਦੇ ਨਾਲ ਪਹਿਲੇ ਹੀ ਦਿਨ ਨਿਯਮ ਦਾ ਉਲੰਘਣ ਕਰਨ ਵਾਲਿਆਂ ਦੇ 3900 ਚਲਾਨ ਜਾਰੀ ਕੀਤੇ।

Get the latest update about News In Punjabi, check out more about Pollution Certificate, Delhi News, Motor Vehicle Act & True Scoop

Like us on Facebook or follow us on Twitter for more updates.