ਪੰਜਾਬ 'ਚ ਮੋਟਰਸਾਈਕਲ ਜੁਗਾੜੀ ਰੇਹੜੀਆਂ ਹੋਣਗੀਆਂ ਬੈਨ, ਏਡੀਜੀਪੀ ਟ੍ਰੈਫਿਕ ਨੇ ਹੁਕਮ ਕੀਤੇ ਜਾਰੀ

ਪੰਜਾਬ ਪੁਲਿਸ ਵਲੋਂ ਪੰਜਾਬ 'ਚ ਇਸ ਸਮੇ 'ਚ ਚਲ ਰਹੇ ਜੁਗਾੜੀ ਵਹੀਕਲਾਂ ਤੇ ਸਖਤੀ ਦਿਖਾਈ ਗਈ ਹੈ। ਪੰਜਾਬ ਪੁਲਿਸ ਨੇ ਮੋਟਰਸਾਈਕਲ ਤੋਂ ਬਣਾਈਆਂ ਗਈਆਂ ਜੁਗਾੜੀ ਰੇਹੜੀਆਂ ਨੂੰ ਬੰਦ ਕਰਨ ਦੇ ਹੁਕਮ ਦਿਤੇ ਹਨ...

ਚੰਡੀਗੜ੍ਹ :- ਪੰਜਾਬ ਪੁਲਿਸ ਵਲੋਂ ਪੰਜਾਬ 'ਚ ਇਸ ਸਮੇ 'ਚ ਚਲ ਰਹੇ ਜੁਗਾੜੀ ਵਹੀਕਲਾਂ ਤੇ ਸਖਤੀ ਦਿਖਾਈ ਗਈ ਹੈ। ਪੰਜਾਬ ਪੁਲਿਸ ਨੇ ਮੋਟਰਸਾਈਕਲ ਤੋਂ ਬਣਾਈਆਂ ਗਈਆਂ ਜੁਗਾੜੀ ਰੇਹੜੀਆਂ ਨੂੰ ਬੰਦ ਕਰਨ ਦੇ ਹੁਕਮ ਦਿਤੇ ਹਨ।  ਏਡੀਜੀਪੀ ਟ੍ਰੈਫਿਕ ਵਲੋਂ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਜਿਲ੍ਹਾ ਪੁਲਿਸ ਮੁਖੀਆਂ ਨੂੰ ਇਸ ਬਾਰੇ ਹੁਕਮ ਜਾਰੀ ਕਰ ਦਿੱਤੇ ਗਏ ਹਨ।  

ਇਸ ਤੇ ਬੋਲਿਆ ਡੀਜੀਪੀ ਟ੍ਰੈਫਿਕ ਨੇ ਕਿਹਾ ਕਿ ਇਨ੍ਹਾਂ ਜੁਗਾੜੀ ਰੇਹੜੀਆਂ ਰਾਹੀਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਸਵਾਰੀਆਂ ਨੂੰ ਲਿਜਾਇਆ ਜਾ ਰਿਹਾ ਹੈ। ਇਹ ਰੇਹੜੀਆਂ ਨੈਸ਼ਨਲ ਹਾਈਵੇਜ਼ ਤੇ ਕਈ ਵਾਰ ਜਾਨ ਨੂੰ ਖਤਰਾ ਤੱਕ ਪਾ ਦੇਂਦੀਆਂ ਹਨ। ਸੜਕਾਂ ਤੇ ਇਹਨਾਂ ਜੁਗਾੜੀ ਰੇਹੜੀਆਂ ਨਾਲ 10-10 ਲੋਕਾਂ ਨੂੰ ਢੋਇਆ ਜਾਂਦਾ ਹੈ।  

 
ਜਾਰੀ ਹੁਕਮਾਂ ਮੁਤਾਬਿਕ ਇਹਨਾਂ ਜੁਗਾੜੀ ਰੇਹੜੀਆਂ ਦੀ ਵਰਤੋਂ ਕੇਵਲ ਸੀਮੇਂਟ, ਬਜਰ੍ਹੀ, ਰੇਤਾ ਆਦਿ ਸਮਾਂ ਨੂੰ ਢੋਹਨ ਕੀਤੀ ਜਾਂਦੀ ਹੈ। ਪਰ ਇਹਨਾਂ ਰੇਹੜੀਆਂ ਦੀ ਦੁਰਵਰਤੋਂ ਕਰਕੇ ਹਾਦਸਿਆਂ ਨੂੰ ਸਦਾ ਦਿੱਤੋ ਜਾਂਦਾ ਹੈ। ਵਧੀਕ ਡੀਜੀਪੀ ਟ੍ਰੈਫਿਕ ਵਲੋਂ ਇਹਨਾਂ ਰੇਹੜੀਆਂ ਨੂੰ ਬੰਦ ਕਰਨ ਲਈ ਖਾਸ ਮੁਹਿੰਮ ਵੀ ਚਲਾਈ ਗਈ ਹੈ।  

ਜਿਕਰਯੋਗ ਹੈ ਕਿ ਪੁਲਿਸ ਦੁਆਰਾ ਕੀਤੀ ਜਾ ਰਹੀ ਇਸ ਕਾਰਵਾਈ ਦੇ ਕਾਰਨ ਗਰੀਬ ਨੂੰ ਇਸ ਦੀ ਮਾਰ ਝੇਲਣੀ ਪੈ ਸਕਦੀ ਹੈ। ਕਿਉਂਕਿ ਇਸ ਸਮੇ ਇਹ ਰੇਹੜੀਆਂ ਰੋਜ਼ਗਾਰ ਦਾ ਸਾਧਨ ਬਣੀ ਹੋਇਆ ਹਨ। ਪਿੰਡਾਂ 'ਚ ਇਨ੍ਹਾਂ ਦੀ ਮਦਦ ਨਾਲ ਸਬਜ਼ੀ ਅਤੇ ਹੋਰ ਸਮਾਨ ਵੇਚਿਆ ਜਾਂਦਾ ਹੈ। 

ਪੁਲਿਸ ਦਾ ਕਹਿਣਾ ਹੈ ਕਿ ਇਹ ਜੁਗਾੜ ਹਾਦਸਿਆਂ ਦਾ ਕਾਰਨ ਬਣਨ ਰਿਹਾ ਹੈ। ਟ੍ਰਾੰਸਪੋਰਟ ਐਕਟ ਦੇ ਮੁਤਾਬਿਕ ਕਿਸੇ ਵੀ ਵਾਹਨ ਦੇ ਅਸਲ ਸਥਿਤੀ ਨੂੰ ਵਿਗੜ ਕੇ ਉਸ ਦੀ ਵਰਤੋਂ ਕਰਨਾ ਗੈਰ ਕਨੂੰਨੀ ਹੈ ਤੇ ਜਾਨਲੇਵਾ ਵੀ ਇਸ ਲਈ ਇਹਨਾਂ ਵਾਹਨਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਕਾਰਵਾਈ ਕੀਤੀ ਜਾਵੇਗੀ।

Get the latest update about PUNJAB NEWS, check out more about MOTORCYCLE REHRHI WILL BAN IN PUNJAB, ADGP TRAFFIC PUNJAB, TRAFFIC POLICE PUNJAB & TRUE SCOOP PUNJAB

Like us on Facebook or follow us on Twitter for more updates.