ਜਜ਼ਬੇ ਨੂੰ ਸਲਾਮ! ਲੋਕਾਂ ਦੀ ਮਦਦ ਲਈ ਪਤਨੀ ਦੇ ਗਹਿਣੇ ਵੇਚ ਕੇ ਆਟੋ ਨੂੰ ਬਣਾ ਦਿੱਤਾ ਐਂਬੂਲੈਂਸ

ਜਾਵੇਦ ਖਾਨ, ਪੇਸ਼ੇ ਤੋਂ ਆਟੋ ਡਰਾਈਵਰ ਹਨ। ਉਨ੍ਹਾਂ ਨੇ ਇਨਸਾਨੀਅਤ ਦੀ ਅਜਿਹੀ ਮਿਸਾਲ ਕਾ...

ਭੋਪਾਲ: ਜਾਵੇਦ ਖਾਨ, ਪੇਸ਼ੇ ਤੋਂ ਆਟੋ ਡਰਾਈਵਰ ਹਨ। ਉਨ੍ਹਾਂ ਨੇ ਇਨਸਾਨੀਅਤ ਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਲੋਕ ਉਨ੍ਹਾਂ ਨੂੰ ਸਲਿਊਟ ਕਰ ਰਹੇ ਹਨ। ਦਰਅਸਲ, ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਆਟੋ ਚਲਾਉਣ ਵਾਲੇ ਜਾਵੇਦ ਆਪਣੇ ਰਿਕਸ਼ਾ ਤੋਂ ਉਨ੍ਹਾਂ ਮਰੀਜ਼ਾਂ ਨੂੰ ਫਰੀ ਵਿਚ ਹਸਪਤਾਲ ਪਹੁੰਚਾ ਰਹੇ ਹਨ, ਜਿਨ੍ਹਾਂ ਨੂੰ ਐਂਬੂਲੈਂਸ ਨਹੀਂ ਮਿਲ ਪਾ ਰਹੀ। ਇਸ ਮੁਸ਼ਕਿਲ ਘੜੀ ਵਿਚ ਲੋਕਾਂ ਦੀ ਮਦਦ ਕਰ ਕੇ ਉਨ੍ਹਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਕੁਝ ਲੋਕ ਜੇਬ ਤੋਂ ਨਹੀਂ ਬਲਕਿ ਦਿਲ ਤੋਂ ਬਹੁਤ ਅਮੀਰ ਹੁੰਦੇ ਹਨ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਕੰਮ ਦੀ ਬਹੁਤ ਸ਼ਲਾਘਾ ਹੋ ਰਹੀ ਹੈ। ਬਹੁਤ ਸਾਰੇ ਲੋਕ ਜਾਵੇਦ ਨੂੰ ਫਰਿਸ਼ਤਾ ਕਹਿ ਰਹੇ ਹਨ।
ਉਨ੍ਹਾਂ ਨੇ ਨਿਊਜ਼ ਏਜੰਸੀ ਏ.ਐੱਨ.ਆਈ. ਨੂੰ ਦੱਸਿਆ ਕਿ ਮੈਂ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲ ਉੱਤੇ ਦੇਖਿਆ ਕਿ ਐਂਬੂਲੈਂਸ ਦੀ ਕਮੀ ਦੇ ਕਾਰਨ ਲੋਕ ਕਿਵੇਂ-ਕਿਵੇਂ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਪਹੁੰਚ ਰਹੇ ਹਨ। ਇਸੇ ਵਿਚਾਲੇ ਮੈਂ ਇਹ ਕੰਮ ਕਰਨ ਦਾ ਫੈਸਲਾ ਕੀਤਾ। ਇਸ ਦੇ ਲਈ ਮੈਂ ਆਪਣੀ ਪਤਨੀ ਦੇ ਗਹਿਣੇ ਵੇਚ ਦਿੱਤੇ। ਆਕਸੀਜਨ ਦੇ ਲਈ ਮੈਂ ਰੀਫਿਲ ਸੈਂਟਰ ਦੇ ਬਾਹਰ ਲਾਈਨ ਵਿਚ ਖੜ੍ਹਾ ਹੁੰਦਾ ਹਾਂ। ਮੈਨੂੰ ਇਹ ਕੰਮ ਕਰਦਿਆਂ 15 ਤੋਂ 20 ਦਿਨ ਹੋ ਗਏ ਹਨ। ਇਸ ਦੌਰਾਨ ਮੈਂ 9 ਸੀਰੀਅਸ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਇਆ ਹੈ।

ਤੁਸੀਂ ਤਸਵੀਰਾਂ ਵਿਚ ਦੇਖ ਸਕਦੇ ਹੋ ਕਿ ਜਾਵੇਦ ਦੇ 'ਆਟੋ ਐਂਬੂਲੈਂਸ' ਵਿਚ ਆਕਸੀਜਨ ਸਿਲੰਡਰ, ਆਕਸੀ ਮੀਟਰ ਤੋਂ ਲੈ ਕੇ ਪੀਪੀਈ ਕਿੱਟ ਤੱਕ ਦੀ ਵਿਵਸਥਾ ਹੈ। ਉਹ ਕਹਿੰਦੇ ਹਨ ਕਿ ਮੇਰਾ ਕਾਂਟੈਕਟ ਨੰਬਰ ਸੋਸ਼ਲ ਮੀਡੀਆ ਉੱਤੇ ਮੌਜੂਦ ਹੈ। ਜੇਕਰ ਕਿਸੇ ਨੂੰ ਐਂਬੂਲੈਂਸ ਨਹੀਂ ਮਿਲਦੀ ਤਾਂ ਉਹ ਮੈਨੂੰ ਫੋਨ ਕਰ ਸਕਦਾ ਹੈ।

Get the latest update about Truescoopnews, check out more about Patient, MP, Hospital & Ambulance

Like us on Facebook or follow us on Twitter for more updates.