ਲਾਪਰਵਾਹੀ ਤੋਂ ਬੇਸ਼ਰਮੀ ਵੱਲ ਵਧਿਆ ਇਹ ਸਰਕਾਰੀ ਹਸਪਤਾਲ

ਦੇਸ਼ ਦੇ ਸਿਵਲ ਹਸਪਤਾਲ ਵੈਸੇ ਹੀ ਆਪਣੇ ਕੰਮ ਹਰਕਤਾਂ ਕਰਕੇ ਸੁਰਖੀਆਂ...

ਸ਼ਿਵਪੁਰੀ:- ਦੇਸ਼ ਦੇ ਸਿਵਲ ਹਸਪਤਾਲ ਵੈਸੇ ਹੀ ਆਪਣੇ ਕੰਮ ਹਰਕਤਾਂ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਇਸ 'ਚ ਇਕ ਹੋਰ ਮਾਮਲਾ ਵੀ ਜੁੜ ਗਿਆ ਹੈ, ਜਿਸ 'ਚ ਸਿਵਲ ਹਸਪਤਾਲ ਪ੍ਰਸਾਸ਼ਨ ਵਲੋਂ ਲਾਪਰਵਾਹੀ ਦੀਆਂ ਸਭ ਹੱਦਾਂ ਪਾਰ ਹੋ ਗਈਆਂ ਹਨ ਤੇ ਜਿਸ ਨੇ ਇਕ ਵਾਰ ਫੇਰ ਸਿਵਲ ਹਸਪਤਾਲਾਂ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮੰਜ਼ਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੇ ਜ਼ਿਲ੍ਹਾ ਹਸਪਤਾਲ 'ਚ ਵੇਖਣ ਨੂੰ ਮਿਲਿਆ। ਜਿਥੇ ਇਕ ਮਰੀਜ਼ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਉਸ ਦੀ ਲਾਸ਼ 5 ਘੰਟੇ ਤਕ ਬੈਡ 'ਤੇ ਪਈ ਰਹੀ। ਇੰਨਾ ਹੀ ਨਹੀਂ, ਹੱਦ ਤਾਂ ਉਦੋਂ ਹੋ ਗਈ, ਜਦੋਂ ਬੈਡ 'ਤੇ ਪਈ ਲਾਸ਼ ਦੀਆਂ ਅੱਖਾਂ ਨੂੰ ਕੀੜੀਆਂ ਖਾ ਗਈਆਂ। ਅਜਿਹੀ ਹਾਲਤ ਵੇਖ ਕੇ ਉਥੇ ਮੌਜੂਦ ਲੋਕਾਂ ਦੇ ਰੌਂਗਟੇ ਖੜੇ ਹੋ ਗਏ।

Global Hunger Index : ਸੀਰੀਅਸ ਹੰਗਰ ਕੈਟਾਗਿਰੀ 'ਚ ਆਇਆ ਭਾਰਤ 

ਦਰਅਸਲ ਟੀ.ਬੀ. ਦੇ ਮਰੀਜ਼ ਬਾਲਚੰਦ ਲੋਧੀ (50) ਦਾ ਸ਼ਿਵਪੁਰੀ ਦੇ ਜ਼ਿਲ੍ਹਾ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਉਸ ਨੂੰ ਹਸਪਤਾਲ ਦੇ ਮੈਡੀਕਲ ਵਾਰਡ 'ਚ ਰੱਖਿਆ ਗਿਆ ਸੀ। ਬੀਤੇ ਦਿਨ ਮੰਗਲਵਾਰ ਨੂੰ ਬਾਲਚੰਦ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਡਾਕਟਰਾਂ ਨੇ ਲਾਸ਼ ਨੂੰ ਵਾਰਡ ਦੇ ਬੈਡ ਤੋਂ ਨਹੀਂ ਹਟਾਇਆ, ਜਿਸ ਕਾਰਨ ਉਸ ਦੇ ਸਰੀਰ 'ਤੇ ਕੀੜੀਆਂ ਚੜ੍ਹ ਗਈਆਂ। ਬਾਲਚੰਦ ਦੀ ਪਤਨੀ ਮੁਤਾਬਕ ਉਹ ਸੋਮਵਾਰ ਸ਼ਾਮ 7 ਵਜੇ ਘਰ ਚਲੀ ਗਈ ਸੀ। ਮੰਗਲਵਾਰ ਸਵੇਰੇ 10 ਵਜੇ ਕਿਸੇ ਨੇ ਫ਼ੋਨ ਕਰ ਕੇ ਉਸ ਨੂੰ ਦਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਹੈ। ਜਦੋਂ ਉਹ ਹਸਪਤਾਲ ਪੁੱਜੀ ਤਾਂ ਬੈਡ 'ਤੇ ਉਸ ਦੇ ਪਤੀ ਦੀ ਲਾਸ਼ ਪਈ ਸੀ। ਲਾਸ਼ ਦੀ ਹਾਲਤ ਵੇਖ ਉਹ ਫੁੱਟ-ਫੁੱਟ ਕੇ ਰੌਣ ਲੱਗ ਪਈ ਅਤੇ ਲਾਸ਼ ਉੱਪਰੋਂ ਕੀੜੀਆਂ ਨੂੰ ਹਟਾਇਆ।

Get the latest update about Online Punjabi News, check out more about Shivpuri Civil Hospital MP, MP Shivpuri Hospital, MP News & Kamal Nath

Like us on Facebook or follow us on Twitter for more updates.