ਐੈੱਮ.ਪੀ.ਸੀ. ਦੀ ਅੱਜ ਬੈਠਕ 'ਚ ਰਿਜ਼ਰਵ ਬੈਂਕ ਦੀ ਨੀਤੀਆਂ 'ਚ ਦਿਸੇਗਾ ਮਹਿੰਗੇ ਕਰੂਡ ਦਾ ਅਸਰ, ਦੋ ਮਹੀਨਿਆਂ 'ਚ ਹੋਇਆਂ 24 ਫੀਸਦੀ ਮਹਿੇਗਾ

ਰਿਜ਼ਰਵ ਬੈਂਕ ਦੇ ਗਵਰਨਰ ਡਾ. ਸ਼ਕਤੀਕਾਂਤ ਦਾਸ ਦੀ ਅਗਵਾਈ ’ਚ ਕਰੰਸੀ ਨੀਤੀ ਕਮੇਟੀ (ਐੱਮ.ਪੀ.ਸੀ.) ਦੀ ਬੈਠਕ ਮੰਗਲਵਾਰ ਅੱਜ ਤੋਂ ਸ਼ੁਰੂ ਹੋਵੇਗੀ ਤੇ ਆਮ ਬਜਟ 2022-23 ਤੋਂ ਬਾਅਦ ਪਹਿਲੀ ਵਾਰ ਕਰੰਸੀ ਨੀਤੀ ਸਮੀਖਿਆ ’ਚ ਲਏ ਗਏ

ਨਵੀਂ ਦਿੱਲੀ— ਰਿਜ਼ਰਵ ਬੈਂਕ ਦੇ ਗਵਰਨਰ ਡਾ. ਸ਼ਕਤੀਕਾਂਤ ਦਾਸ ਦੀ ਅਗਵਾਈ ’ਚ ਕਰੰਸੀ ਨੀਤੀ ਕਮੇਟੀ (ਐੱਮ.ਪੀ.ਸੀ.) ਦੀ ਬੈਠਕ ਮੰਗਲਵਾਰ ਅੱਜ ਤੋਂ ਸ਼ੁਰੂ ਹੋਵੇਗੀ ਤੇ ਆਮ ਬਜਟ 2022-23 ਤੋਂ ਬਾਅਦ ਪਹਿਲੀ ਵਾਰ ਕਰੰਸੀ ਨੀਤੀ ਸਮੀਖਿਆ ’ਚ ਲਏ ਗਏ ਫ਼ੈਸਲਿਆਂ ਦਾ ਐਲਾਨ ਵੀਰਵਾਰ ਨੂੰ ਕੀਤਾ ਜਾਵੇਗਾ। ਦੱਸ ਦੇਈਏ ਕਿ ਸੋਮਵਾਰ ਨੂੰ ਕਈ ਬੈਂਕਾਂ ਵੱਲੋਂ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਢਾਈ ਸਾਲ ਦੇ ਵਕਫ਼ੇ ਤੋਂ ਬਾਅਦ ਕੇਂਦਰੀ ਬੈਂਕ ਸਸਤੇ ਕਰਜ਼ ਦੀਆਂ ਦਰਾਂ ’ਤੇ ਪਰਦਾ ਡੇਗਣ ਦਾ ਸਿਲਸਿਲਾ ਸ਼ੁਰੂ ਕਰ ਦੇਵੇਗਾ। ਹਾਲਾਂਕਿ ਜਿਸ ਤਰ੍ਹਾਂ ਨਾਲ ਹਾਲ ਦੇ ਦਿਨਾਂ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧਾ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ ਇਹ ਵੀ ਸੰਕੇਤ ਹੈ ਕਿ ਕੇਂਦਰੀ ਬੈਂਕ ਜੋ ਵੀ ਫ਼ੈਸਲਾ ਕਰੇਗਾ, ਉਸ ’ਤੇ ਕਰੂਡ ਦੀਆਂ ਕੀਮਤਾਂ ਦਾ ਵੱਡਾ ਅਸਰ ਹੋਵੇਗਾ। ਦਸੰਬਰ, 2021 ਤੋਂ ਜਨਵਰੀ, 2022 ਦੌਰਾਨ ਕਰੂਡ 24 ਫ਼ੀਸਦੀ ਤਕ ਮਹਿੰਗਾ ਹੋਇਆ ਹੈ।

ਕਰੂਡ ਦੀਆਂ ਵਧਦੀਆਂ ਕੀਮਤਾਂ ਬਾਰੇ ਕੇਂਦਰ ਸਰਕਾਰ ਦੀ ਚਿੰਤਾ ਵੀ ਸਾਹਮਣੇ ਆ ਰਹੀ ਹੈ। ਸੋਮਵਾਰ ਨੂੰ ਰਾਜ ਸਭਾ ’ਚ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਕ ਲਿਖਤੀ ਸਵਾਰ ਦੇ ਜਵਾਬ ’ਚ ਦੱਸਿਆ ਕਿ ਭਾਰਤ ਜਿਨ੍ਹਾਂ ਬਾਜ਼ਾਰਾਂ ਤੋਂ ਕਰੂਡ ਖ਼ਰੀਦਦਾ ਹੈ, ਉੱਥੇ ਕਰੂਡ ਇਕ ਦਸੰਬਰ, 2021 ਨੂੰ 71.23 ਡਾਲਰ ਪ੍ਰਤੀ ਬੈਰਲ ਸੀ ਜੋ 31 ਦਸੰਬਰ, 2022 ਨੂੰ ਵੱਧ ਕੇ 89.41 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ। ਦੱਸਣਯੋਗ ਹੈ ਕਿ ਜਿਸ ਹਿਸਾਬ ਨਾਲ ਕੌਮਾਂਤਰੀ ਬਾਜ਼ਾਰ ’ਚ ਕਰੂਡ ਮਹਿੰਗਾ ਹੁੰਦਾ ਹੈ, ਉਸੇ ਹਿਸਾਬ ਨਾਲ ਪੈਟਰੋਲ ਤੇ ਡੀਜ਼ਲ ਵੀ ਮਹਿੰਗੇ ਹੁੰਦੇ ਹਨ। ਸਰਕਾਰ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਕਰੂਡ ਦੀ ਮਹਿੰਗਾਈ ਸਬੰਧੀ ਉਹ ਤੇਲ ਉਤਪਾਦਕ ਦੇਸ਼ਾਂ ਦੇ ਸੰਪਰਕ ’ਚ ਹੈ ਤੇ ਉਨ੍ਹਾਂ ਨੂੰ ਮਹਿੰਗੇ ਕਰੂਡ ਤੋਂ ਹੋਣ ਵਾਲੀਆਂ ਪਰੇਸ਼ਾਨੀਆਂ ਬਾਰੇ ’ਚ ਦੱਸਿਆ ਗਿਆ ਹੈ।

Get the latest update about Governor of the Reserve Bank of India, check out more about Dr Shaktikanta Das, Truescoopnews & Truescoop

Like us on Facebook or follow us on Twitter for more updates.