ਦੱਖਣੀ ਅਫਰੀਕਾ ਨਾਲ ਮੈਚ ਦੌਰਾਨ ਦਿਖਿਆ ਧੋਨੀ ਨੇ ਅਨੋਖਾ ਅੰਦਾਜ਼, ਜੋ ਛਾਇਆ ਚਰਚਾ 'ਚ

ਦੱਖਣੀ ਅਫਰੀਕਾ ਵਿਰੁੱਧ ਭਾਰਤ ਨੇ ਵਰਲਡ ਕੱਪ 'ਚ ਆਪਣਾ ਪਹਿਲਾ ਮੈਚ ਖੇਡਿਆ। ਇਸ ਮੈਚ 'ਚ ਭਾਰਤੀ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਅਨੋਖਾ ਅੰਦਾਜ਼ 'ਚ ਪੈਰਾ...

ਨਵੀਂ ਦਿੱਲੀ— ਦੱਖਣੀ ਅਫਰੀਕਾ ਵਿਰੁੱਧ ਭਾਰਤ ਨੇ ਵਰਲਡ ਕੱਪ 'ਚ ਆਪਣਾ ਪਹਿਲਾ ਮੈਚ ਖੇਡਿਆ। ਇਸ ਮੈਚ 'ਚ ਭਾਰਤੀ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਅਨੋਖਾ ਅੰਦਾਜ਼ 'ਚ ਪੈਰਾ ਸਪੈਸ਼ਲ ਫੋਰਸ ਨੂੰ ਸਨਮਾਨ ਦਿੱਤਾ। ਮੈਚ ਦੌਰਾਨ ਉਨ੍ਹਾਂ ਦੇ ਗਲਵਸ (ਦਸਤਾਨੇ) 'ਤੇ 'ਬਲੀਦਾਨ ਬੈਜ' ਦਾ ਚਿੰਨ੍ਹ ਦਿਖਿਆ। ਹਾਲਾਂਕਿ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਧੋਨੀ ਦੇ ਅਜਿਹੇ ਗਲਵਸ ਪਾਉਣ 'ਤੇ ਇਤਰਾਜ਼ ਜਤਾਈ ਹੈ। ਉਸ ਨੇ ਬੀ.ਸੀ.ਸੀ.ਆਈ ਤੋਂ ਧੋਨੀ ਦੇ ਵਿਕਟਕੀਪਿੰਗ ਗਲਵਸ ਤੋਂ 'ਬਲੀਦਾਨ ਬੈਜ' ਜਾਂ ਪੈਰਾ ਸਪੈਸ਼ਲ ਫੋਰਸ ਦੇ ਰੈਜ਼ੀਮੈਂਟਲ ਨਿਸ਼ਾਨ ਨੂੰ ਹਟਾਉਣ ਲਈ ਕਿਹਾ ਹੈ।

50 ਵਨ-ਡੇਅ ਜਿੱਤਣ ਵਾਲੇ ਵਿਰਾਟ ਕੋਹਲੀ ਬਣੇ ਚੌਥੇ ਭਾਰਤੀ ਕਪਤਾਨ

 

  • 'ਬਲੀਦਾਨ ਬੈਜ' ਦੇ ਚਿੰਨ੍ਹ ਦਾ ਇਸਤੇਮਾਲ ਹਰ ਕੋਈ ਨਹੀਂ ਕਰ ਸਕਦਾ। ਇਸ ਨੂੰ ਸਿਰਫ ਪੈਰਾ ਕਮਾਂਡੋ ਹੀ ਲਗਾਉਂਦੇ ਹਨ। ਪੈਰਾ ਸਪੈਸ਼ਲ ਫੋਰਸ ਨੂੰ ਆਮ ਤੌਰ 'ਤੇ ਪੈਰਾ ਐੱਸ.ਐੱਫ ਕਿਹਾ ਜਾਂਦਾ ਹੈ। ਇਹ ਭਾਰਤੀ ਸੈਨਾ ਦੀ ਸਪੈਸ਼ਲ ਆਪਰੇਸ਼ਨ ਯੂਨਿਟ ਹੁੰਦੀ ਹੈ। ਪੈਰਾ ਸਪੈਸ਼ਲ ਫੋਰਸ ਨੇ ਹੀ 2016 'ਚ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ) 'ਚ ਦਾਖਲ ਹੋ ਕੇ ਸਰਜੀਕਲ ਸਟਰਾਈਕ ਕੀਤੀ ਸੀ।

  • 'ਬਲੀਦਾਨ ਬੈਜ' ਪੈਰਾਸ਼ੂਟ ਰੈਜ਼ੀਮੈਂਟਲ ਦੇ ਵਿਸ਼ੇਸ਼ ਫੋਰਸ ਕੋਲ੍ਹ ਹੁੰਦਾ ਹੈ। ਇਸ ਬੈਜ 'ਤੇ 'ਬਲੀਦਾਨ' ਲਿਖਿਆ ਹੁੰਦਾ ਹੈ। ਧੋਨੀ ਨੂੰ 2011 'ਚ ਸੈਨਾ 'ਚ ਮਾਣਯੋਗ ਲੈਫਟੀਨੈਂਟ ਕਰਨਲ ਦੀ ਰੈਂਕ ਦਿੱਤੀ ਗਈ ਸੀ। ਉਹ ਇਹ ਸਨਮਾਨ ਪਾਉਣ ਵਾਲੇ ਦੂਜੇ ਕ੍ਰਿਕਟਰ ਹਨ। ਉਨ੍ਹਾਂ ਤੋਂ ਪਹਿਲਾਂ ਕਪਿਲ ਦੇਵ ਨੂੰ ਇਹ ਸਨਮਾਨ ਦਿੱਤਾ ਗਿਆ ਸੀ।
  • ਟਵਿਟਰ 'ਤੇ ਯੂਜ਼ਰਸ ਨੇ ਧੋਨੀ ਦੀ ਤਾਰੀਫ ਕੀਤੀ। ਇਕ ਯੂਜ਼ਰ ਨੇ ਲਿਖਿਆ, ''ਉਨ੍ਹਾਂ ਨੇ ਦੇਸ਼ ਅਤੇ ਸੈਨਾ ਲਈ ਆਪਣੇ ਪਿਆਰ ਨੂੰ ਦਿਖਾਇਆ।'' ਦੂਜੇ ਯੂਜ਼ਰ ਨੇ ਲਿਖਿਆ, ''ਇਹੀ ਕਾਰਨ ਹੈ ਕਿ ਅਸੀਂ ਧੋਨੀ ਨੂੰ ਪਿਆਰ ਕਰਦੇ ਹਾਂ। 
  •  ਧੋਨੀ ਨੇ ਪੈਰਾਟਰੂਪਿੰਗ ਦੀ ਟ੍ਰੇਨਿੰਗ ਲਈ ਹੈ। ਉਨ੍ਹਾਂ ਨੇ ਪੈਰਾ ਬੇਸਿਕ ਕੋਰਸ ਕੀਤਾ ਹੈ। ਧੋਨੀ ਨੇ ਪੈਰਾਟਰੂਪਰਸ ਟ੍ਰੇਨਿੰਗ ਸਕੂਲ, ਆਗਰਾ 'ਚ ਭਾਰਤੀ ਹਵਾਈ ਸੈਨਾ ਦੇ ਜਹਾਜ਼ ਏ. ਐੱਨ-32 ਤੋਂ ਪੰਜਵੀ ਛਾਲ ਲਗਾ ਕੇ ਪੈਰਾ ਵਿੰਗਸ ਪ੍ਰਤੀਕ ਚਿੰਨ੍ਹ ਲਗਾਉਣ ਦੀ ਯੋਗਤਾ ਪ੍ਰਾਪਸ ਕੀਤੀ ਸੀ।

Get the latest update about Balidaan Badge, check out more about MS Dhoni, Mahendra Singh Dhoni, ICC Cricket World Cup 2019 & True Scoop News

Like us on Facebook or follow us on Twitter for more updates.