ਐੱਮਐੱਸ ਧੋਨੀ ਨੂੰ BCCI ਨੇ ਕੰਟਰੈਕਟ ਲਿਸਟ 'ਚੋਂ ਕੀਤਾ ਬਾਹਰ, ਜਾਣੋ ਕਿਉਂ

ਬੀਸੀਸੀਆਈ ਦੀ ਕੰਟਰੈਕਟ ਲਿਸਟ ਤੋਂ ਮਹਿੰਦਰ ਸਿੰਘ ਧੋਨੀ ਨੂੰ ਬਾਹਰ ...

ਨਵੀਂ ਦਿੱਲੀ — ਬੀਸੀਸੀਆਈ ਦੀ ਕੰਟਰੈਕਟ ਲਿਸਟ ਤੋਂ ਮਹਿੰਦਰ ਸਿੰਘ ਧੋਨੀ ਨੂੰ ਬਾਹਰ ਕਰ ਦਿੱਤਾ ਗਿਆ ਹੈ। ਇਸ 'ਚ 27 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੂੰ ਵੀ ਟਾਪ ਗ੍ਰੇਡ 'ਏ ਪਲੱਸ' ਦਿੱਤੀ ਗਈ ਹੈ, ਪਿਛਲੇ ਸਾਲ ਵੀ ਇਹ ਤਿੰਨੇ ਖਿਡਾਰੀ ਇਸ ਗ੍ਰੇਡ 'ਚ ਸਨ। ਧੋਨੀ ਤੋਂ ਇਲਾਵਾ ਦਿਨੇਸ਼ ਕਾਰਤਿਕ, ਅੰਬਾਤੀ ਰਾਇਡੂ ਅਤੇ ਖਲੀਲ ਅਹਿਮਦ ਵੀ ਕੰਟਰੈਸਟ ਲਿਸਟ ਤੋਂ ਬਾਹਰ ਹੋ ਗਏ ਹਨ।

ਧੋਨੀ ਨੂੰ ਬੋਰਡ ਨੇ ਕੰਟਰੈਸਟ ਲਿਸਟ ਤੋਂ ਬਾਹਰ ਰੱਖਣ ਦੀ ਜਾਣਕਾਰੀ ਦਿੱਤੀ —
ਬੀਸੀਸੀਆਈ ਸੂਤਰਾਂ ਅਨੁਸਾਰ ਧੋਨੀ ਨੂੰ ਪਹਿਲਾਂ ਹੀ ਕੰਟਰੈਸਟ ਲਿਸਟ ਤੋਂ ਬਾਹਰ ਰੱਖੇ ਜਾਣ ਦੀ ਜਾਣਕਾਰੀ ਬੋਰਡ ਨੇ ਦੇ ਦਿੱਤੀ ਸੀ। ਉਨ੍ਹਾਂ ਨੂੰ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਉਹ ਸਤੰਬਰ 2019 ਤੋਂ ਹੁਣ ਤੱਕ ਕੋਈ ਵੀ ਮੈਚ ਨਹੀਂ ਖੇਡੇ ਹਨ। ਅਜਿਹੇ 'ਚ ਫਿਲਹਾਲ ਉਨ੍ਹਾਂ ਨੂੰ ਕੰਟਰੈਸਟ ਲਿਸਟ 'ਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਬੋਰਡ ਦੇ ਸੈਂਟਰਲ ਕੰਟਰੈਸਟ 'ਚ ਸ਼ਾਮਲ ਹੋਣ ਲਈ ਕਿਸੇ ਖਿਡਾਰੀ ਨੂੰ ਤਹਿਸ਼ੁੱਦਾ ਸੀਜ਼ਨ 'ਚ ਘੱਟ ਤੋਂ ਘੱਟ 3 ਟੀ-20 ਮੈਚ ਖੇਡਣੇ ਹੁੰਦੇ ਹਨ, ਜਦਕਿ ਧੋਨੀ 9 ਜੁਲਾਈ ਨੂੰ ਵਰਲਡਕੱਪ 'ਚ ਖੇਡੇ ਗਏ ਸੈਮੀਫਾਈਨਲ ਤੋਂ ਬਾਅਦ ਕਿਸੇ ਵੀ ਅੰਤਰਰਾਸ਼ਟਰੀ ਮੈਚ 'ਚ ਨਹੀਂ ਉੱਤਰੇ ਹਨ।

ਵਿਰਾਟ ਕੋਹਲੀ ਨੂੰ ਗੇਂਦ ਦੀ ਥਾਂ ਯਾਦ ਆਏ 'ਛੋਲੇ ਭਟੂਰੇ' ...

ਕੀ ਧੋਨੀ ਇਸ ਸਾਲ ਕੰਟਰੈਕਟ ਲਿਸਟ 'ਚ ਵਾਪਸ ਆ ਸਕਦੇ ਹਨ? —
ਜੇਕਰ ਧੋਨੀ ਇਸ ਸਾਲ ਕਿਸੇ ਵੀ ਸਮੇਂ ਟੀ-20 ਟੀਮ 'ਚ ਸ਼ਾਮਲ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਵਾਪਸ ਕੰਟਰੈਕਟ ਲਿਸਟ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਫਿਲਹਾਲ ਕੰਟਰੈਕਟ ਲਿਸਟ 'ਚ ਨਹੀਂ ਰੱਖਿਆ ਗਿਆ ਹੈ, ਅਜਿਹਾ ਨਹੀਂ ਹੈ ਕਿ ਉਨ੍ਹਾਂ ਨੂੰ ਕੰਟਰੈਕਟ ਲਿਸਟ ਤੋਂ ਬਾਹਰ ਹੀ ਕਰ ਦਿੱਤਾ ਗਿਆ ਹੈ। ਇਹ ਸਿਰਫ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਮੈਚ ਨਹੀਂ ਖੇਡੇ ਹਨ।

2020 ਕੰਟਰੈਕਟ ਲਿਸਟ 'ਚ ਕਿਨ੍ਹਾਂ ਨਵੇਂ ਚਿਹਰਿਆਂ ਨੂੰ ਮਿਲੀ ਜਗ੍ਹਾਂ —
ਬੀਸੀਸੀਆਈ ਦੀ ਕੰਟਰੈਕਟ ਲਿਸਟ 'ਚ ਪਹਿਲੀ ਵਾਰ ਮੰਯਕ ਅਗਰਵਾਲ, ਸ਼੍ਰੇਯਸ ਅੱਈਅਰ, ਨਵਦੀਪ ਸੈਣੀ, ਦੀਪਕ ਚਾਹਰ, ਸ਼ਾਰਦੁੱਲ ਠਾਕੁਰ ਅਤੇ ਵਾਸ਼ਿੰਗਟਨ ਸੁੰਦਰ ਨੂੰ ਸ਼ਾਮਲ ਕੀਤਾ ਗਿਆ ਹੈ। ਮੰਯਕ ਨੂੰ ਗ੍ਰੇਡ ਬੀ 'ਚ ਜਗ੍ਹਾ ਮਿਲੀ ਹੈ। ਬਾਕੀ ਖਿਡਾਰੀਆਂ ਨੂੰ ਗ੍ਰੇਡ ਸੀ 'ਚ ਸ਼ਾਮਲ ਕੀਤਾ ਗਿਆ ਹੈ।

ਬਾਕੀਆਂ ਅੱਗੇ ਸ਼ੇਰ, ਆਸਟ੍ਰੇਲੀਆ ਅੱਗੇ ਢੇਰ ਭਾਰਤੀ ਟੀਮ

ਕਿੰਨੇ ਖਿਡਾਰੀ ਪ੍ਰਮੋਟ ਹੋਏ? —
ਰਿਧੀਮਾਨ ਸਾਹਾ ਅਤੇ ਕੇਐੱਲ ਰਾਹੁਲ ਨੂੰ ਬੋਰਡ ਨੇ ਪ੍ਰਮੋਟ ਕੀਤਾ ਹੈ। ਰਾਹੁਲ ਪਿਛਲੇ ਸਾਲ ਗ੍ਰੇਡ ਬੀ 'ਚ ਸਨ, ਇਸ ਵਾਰ ਉਨ੍ਹਾਂ ਨੂੰ ਏ ਗ੍ਰੇਡ 'ਚ ਸ਼ਾਮਲ ਕੀਤਾ ਗਿਆ। ਸਾਹਾ ਗ੍ਰੇਡ ਸੀ 'ਚ ਸ਼ਾਮਲ ਸਨ, ਉਨ੍ਹਾਂ ਨੂੰ ਇਸ ਵਾਰ ਗ੍ਰੇਡ ਬੀ 'ਚ ਜਗ੍ਹਾ ਮਿਲੀ ਹੈ।

Get the latest update about Out, check out more about MS Dhoni, Punjabi News, True Scoop News & Sports News

Like us on Facebook or follow us on Twitter for more updates.