ਮਸਤੀ-ਮਸਤੀ 'ਚ ਧੋਨੀ ਨੇ ਕਹੀ ਇਹ ਦਿਲਚਸਪ ਗੱਲ

ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਕ੍ਰਿਕੇਟ ਫੀਲਡ 'ਚ ਜਿੰਨੇ ਗੰਭੀਰ ਨਜ਼ਰ ਆਉਂਦੇ ਹਨ। ਅਸਲ ਜ਼ਿੰਦਗੀ ...

ਨਵੀਂ ਦਿੱਲੀ — ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਕ੍ਰਿਕੇਟ ਫੀਲਡ 'ਚ ਜਿੰਨੇ ਗੰਭੀਰ ਨਜ਼ਰ ਆਉਂਦੇ ਹਨ। ਅਸਲ ਜ਼ਿੰਦਗੀ 'ਚ ਉਂਨੀ ਹੀ ਮਸਤੀ ਕਰਦੇ ਹਨ। ਉਹ ਫੀਲਡ ਦੇ ਬਾਹਰ ਮਸਤੀ ਕਰਨ ਦਾ ਕੋਈ ਵੀ ਮੌਕਾ ਜਾਣ ਨਹੀਂ ਦਿੰਦੇ। ਧੋਨੀ ਪਿਛਲੇ ਦਿਨੀਂ ਇਕ ਨਿੱਜੀ ਪ੍ਰਗੋਰਾਮ ਦੇ ਸਿਲਸਿਲੇ 'ਚ ਮੁੰਬਈ 'ਚ ਸਨ ਪਰ ਇੱਥੇ ਉਨ੍ਹਾਂ ਨੇ ਆਪਣੀ ਵਿਆਹੁਤਾ ਜ਼ਿੰਦਗੀ 'ਚ ਕਈ ਰਾਜ ਖੋਲ੍ਹੇ। ਉਨ੍ਹਾਂ ਨੇ ਸਾਕਸ਼ੀ ਨੂੰ ਲੈ ਕੇ ਵੀ ਕਈ ਦਿਲਚਸਪ ਗੱਲਾਂ ਕੀਤੀਆਂ। ਧੋਨੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹਰ ਵਿਅਕਤੀ ਉਦੋਂ ਤੱਕ ਹੀ ਸ਼ੇਰ ਹੁੰਦਾ ਹੈ, ਜਦੋਂ ਤੱਕ ਕਿ ਉਸ ਦਾ ਵਿਆਹ ਨਹੀਂ ਹੋ ਜਾਂਦਾ। ਧੋਨੀ ਮੁੰਬਈ 'ਚ ਪਿਛਲੇ ਦਿਨੀਂ ਫੈਂਸ ਕਲੱਬ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਜਮ ਕੇ ਮਸਤੀ ਕੀਤੀ। ਬੇਹੱਦ ਬਿੰਦਾਸ ਅੰਦਾਜ਼ 'ਚ ਨਜ਼ਰ ਆਏ ਧੋਨੀ ਨੇ ਨਿੱਜ਼ੀ ਜ਼ਿੰਦਗੀ ਨੂੰ ਲੈ ਕੇ ਆਪਣਾ ਵਿਚਾਰ ਵੀ ਸਾਂਝਾ ਕੀਤਾ। ਧੋਨੀ ਨੇ ਇਸ ਦੌਰਾਨ ਦੱਸਿਆ ਕਿ ਕਿਸ ਤਰ੍ਹਾਂ ਉਹ ਆਪਣੀ ਪਤਨੀ ਸਾਕਸ਼ੀ ਨੂੰ ਖੁਸ਼ ਰੱਖਦੇ ਹਨ। ਧੋਨੀ ਇਹ ਕਹਿਣ 'ਤੇ ਵੀ ਨਹੀਂ ਝੁਕੇ ਕਿ ਉਹ ਸਾਕਸ਼ੀ ਦੀ ਹਰ ਗੱਲ ਖੁਸ਼ੀ-ਖੁਸ਼ੀ ਮੰਨ ਲੈਂਦੇ ਹਨ।
 

ਰਿਸ਼ਭ ਤੇ ਸ਼ੁਭਮਨ ਟੀਮ ਇੰਡੀਆ 'ਚੋਂ ਹੋਏ ਬਾਹਰ, ਆਂਧਰਾ ਪ੍ਰਦੇਸ਼ ਦਾ ਇਹ ਖਿਡਾਰੀ ਹੋਇਆ ਸ਼ਾਮਲ

ਜਾਣਕਾਰੀ ਅਨੁਸਾਰ ਧੋਨੀ ਦੇ ਫੈਂਸ ਕਲੱਬ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ 'ਚ ਉਹ ਮੁੰਬਈ 'ਚ ਫੈਂਸ ਨਾਲ ਗੱਲਬਾਤ ਕਰ ਰਹੇ ਹਨ। ਇਸ 'ਚ ਧੋਨੀ ਵਿਆਹੁਤਾ ਜ਼ਿੰਦਗੀ ਦੀਆਂ ਕੁਝ ਮਜ਼ੇਦਾਰ ਗੱਲਾਂ ਕਰਦੇ ਸੁਣਾਈ ਦੇ ਰਹੇ ਹਨ। ਧੋਨੀ ਨੇ ਕਿਹਾ ਕਿ ਮੈਂ ਪਤਨੀ ਨੂੰ ਸਾਰੇ ਕੰਮ ਕਰਨ ਦਿੰਦਾ ਹਾਂ, ਕਿਉਂਕਿ ਮੈਨੂੰ ਪਤਾ ਹੈ ਕਿ ਜੇਕਰ ਮੇਰੀ ਪਤਨੀ ਖੁਸ਼ ਰਹੇਗੀ ਤਾਂ ਮੈ ਖੁਸ਼ ਰਹਾਂਗਾ। ਮੇਰੀ ਪਤਨੀ ਉਦੋਂ ਖੁਸ਼ ਰਹਿੰਦੀ ਹੈ, ਜਦੋਂ ਮੈਂ ਉਨ੍ਹਾਂ ਦੀ ਹਾਂ 'ਚ ਹਾਂ ਮਿਲਾਉਂਦਾ ਹਾਂ। ਇਹ ਬਹੁਤ ਹੀ ਪੁਰਾਣੀ ਗੱਲ ਹੈ ਕਿ ਸਾਰੇ ਵਿਅਕਤੀ ਸ਼ੇਰ ਹੁੰਦੇ ਹਨ ਪਰ ਇਹ ਉਦੋਂ ਤੱਕ ਹੀ ਹੁੰਦਾ ਹੈ, ਜਦੋਂ ਤੱਕ ਕਿ ਉਨ੍ਹਾਂ ਦਾ ਵਿਆਹ ਨਹੀਂ ਹੋ ਜਾਂਦਾ। ਅਸਲੀ ਪਿਆਰ 50 ਸਾਲ ਤੋਂ ਬਾਅਦ ਸ਼ੁਰੂ ਹੁੰਦਾ ਹੈ। ਧੋਨੀ ਦੇ ਫੈਂਸ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।

Get the latest update about MS Dhoni Wife Sakshi Dhoni Talks Fun About Personal Life, check out more about Sports News, News In Punjabi, Punjab News & True Scoop News

Like us on Facebook or follow us on Twitter for more updates.