ਕੋਰੋਨਾ ਮਰੀਜ਼ਾਂ ਨੂੰ ਹੋ ਰਹੀ ਇਕ ਹੋਰ ਜਾਨਲੇਵਾ ਬੀਮਾਰੀ, ਜਾਣੋ ਕੀ ਹਨ ਲੱਛਣ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚ ਇਕ ਹੋਰ ਚਿੰਤਾ ਵਧਾਉਣ ਵਾਲੀ ਗੱਲ ਸਾਹਮਣੇ ਆ ਰਹੀ ਹੈ। ਕੋਰੋਨਾ ਦੇ...

ਨਵੀਂ ਦਿੱਲੀ (ਇੰਟ.): ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚ ਇਕ ਹੋਰ ਚਿੰਤਾ ਵਧਾਉਣ ਵਾਲੀ ਗੱਲ ਸਾਹਮਣੇ ਆ ਰਹੀ ਹੈ। ਕੋਰੋਨਾ ਦੇ ਕਾਰਨ ਲੋਕ ਮਿਊਕੋਰਮਾਈਕੋਸਿਸ ਦੀ ਚਪੇਟ ਵਿਚ ਆ ਰਹੇ ਹਨ। ਗੁਜਰਾਤ ਤੇ ਦਿੱਲੀ ਵਿਚ ਕਈ ਮਾਮਲੇ ਸਾਹਮਣੇ ਆਏ ਹਨ, ਜਿਥੇ ਕੋਰੋਨਾ ਤੋਂ ਰਿਕਵਰੀ ਦੇ ਬਾਅਦ ਲੋਕ ਮਿਊਕੋਰਮਾਈਕੋਸਿਸ ਜਿਹੀ ਖਤਰਨਾਕ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ।


ਸਰ ਗੰਗਾਰਾਮ ਹਸਪਤਾਲ ਦੇ ਸੀਨੀਅਰ ਈ.ਐੱਨ.ਟੀ. ਸਰਜਨ ਡਾਕਟਰ ਮਨੀਸ਼ ਮੁੰਜਾਲ ਨੇ ਟਾਈਮਸ ਆਫ ਇੰਡੀਆ ਨੂੰ ਦੱਸਿਆ ਕਿ ਅਸੀਂ ਕੋਵਿਡ-19 ਦੇ ਕਾਰਨ ਹੋਣ ਵਾਲੇ ਖਤਰਨਾਕ ਫੰਗਲ ਇੰਫੈਕਸ਼ਨ ਦੇ ਕਈ ਮਾਮਲੇ ਦੇਖ ਰਹੇ ਹਾਂ। ਪਿਛਲੇ ਦੋ ਦਿਨਾਂ ਵਿਚ ਮਿਊਕੋਰਮਾਈਕੋਸਿਸ ਦੇ 6 ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਵੀ ਇਸ ਕਾਰਨ ਕਈ ਲੋਕਾਂ ਦੀ ਮੌਤ ਹੋਈ ਸੀ, ਕਈ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਤੇ ਕੁਝ ਲੋਕਾਂ ਦੇ ਨੱਕ ਤੇ ਜਬੜੇ ਦੀਆਂ ਹੱਡੀਆਂ ਕੱਢਣੀਆਂ ਪਈਆਂ ਸਨ।

ਮਿਊਕੋਰਮਾਈਕੋਸਿਸ ਦੀ ਬੀਮਾਰੀ ਇੰਨੀ ਗੰਭੀਰ ਹੈ ਕਿ ਇਸ ਵਿਚ ਵਿਅਕਤੀ ਨੂੰ ਸਿੱਧੇ ICU ਦੀ ਲੋੜ ਪੈ ਸਕਦੀ ਹੈ। ਕੋਰੋਨਾ ਤੋਂ ਠੀਕ ਹੋਇਆ ਵਿਅਕਤੀ ਜੇਕਰ ਇਸ ਬੀਮਾਰੀ ਦੀ ਚਪੇਟ ਵਿਚ ਆਉਂਦਾ ਹੈ ਤਾਂ ਸਮੇਂ ਉੱਤੇ ਇਲਾਜ ਨਾ ਹੋਣ ਨਾਲ ਉਸ ਦੀ ਜਾਨ ਵੀ ਜਾ ਸਕਦੀ ਹੈ। ਪਿਛਲੇ ਸਾਲ ਕੋਰੋਨਾ ਦੀ ਪਹਿਲੀ ਲਹਿਰ ਵਿਚ ਵੀ ਕਈ ਲੋਕ ਇਸ ਬੀਮਾਰੀ ਨਾਲ ਇਨਫੈਕਸ਼ਨ ਹੋਏ ਸਨ। ਇਸ ਨਾਲ ਕੁਝ ਲੋਕਾਂ ਦੀ ਜਾਨ ਚਲੀ ਗਈ ਤਾਂ ਉਥੇ ਹੀ ਕੁਝ ਲੋਕਾਂ ਨੂੰ ਇਸ ਨਾਲ ਅੱਖਾਂ ਦੀ ਰੌਸ਼ਨੀ ਗੁਆਉਣੀ ਪਈ। ਆਓ ਜਾਣਦੇ ਹਾਂ ਕਿ ਮਿਊਕੋਰਮਾਈਕੋਸਿਸ ਕੀ ਹੈ ਤੇ ਕਿਹੜੇ ਲੋਕਾਂ ਨੂੰ ਇਸ ਤੋਂ ਵਧੇਰੇ ਖਤਰਾ ਹੈ।


ਕੀ ਹੈ ਮਿਊਕੋਰਮਾਈਕੋਸਿਸ
ਮਿਊਕੋਰਮਾਈਕੋਸਿਸ ਇਕ ਤਰ੍ਹਾਂ ਦਾ ਫੰਗਲ ਇੰਫੈਕਸ਼ਨ ਹੈ ਜੋ ਸਰੀਰ ਵਿਚ ਬਹੁਤ ਤੇਜ਼ੀ ਨਾਲ ਫੈਲਦਾ ਹੈ। ਇਸ ਨੂੰ ਬਲੈਕ ਫੰਗਲ ਵੀ ਕਿਹਾ ਜਾਂਦਾ ਹੈ। ਮਿਊਕੋਰਮਾਈਕੋਸਿਸ ਇੰਫੈਕਸ਼ਨ ਦਿਮਾਗ, ਫੇਫੜੇ ਜਾਂ ਫਿਰ ਸਕਿਨ ਉੱਤੇ ਵੀ ਹੋ ਸਕਦਾ ਹੈ। ਇਸ ਬੀਮਾਰੀ ਵਿਚ ਕਈਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਜਾਂਦੀ ਹੈ ਉਥੇ ਹੀ ਕੁਝ ਮਰੀਜ਼ਾਂ ਦੇ ਜਬੜੇ ਤੇ ਨੱਕ ਦੀ ਹੱਡੀ ਗਲ੍ਹ ਜਾਂਦੀ ਹੈ। ਜੇਕਰ ਸਮਾਂ ਰਹਿੰਦੇ ਇਸ ਨੂੰ ਕੰਟਰੋਲ ਨਾਲ ਕੀਤਾ ਗਿਆ ਤਾਂ ਇਸ ਨਾਲ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।


ਮਿਊਕੋਰਮਾਈਕੋਸਿਸ ਦੇ ਲੱਛਣ
ਬ੍ਰੇਨ ਮਿਊਕੋਰਮਾਈਕੋਸਿਸ ਵਿਚ ਚਿਹਰੇ ਉੱਤੇ ਇਕ ਪਾਸੇ ਸੋਜ, ਸਿਰ ਦਰਦ, ਸਾਈਨਸ ਦੀ ਦਿੱਕਤ, ਨੱਕ ਦੇ ਉੱਪਰੀ ਹਿੱਸੇ ਉੱਤੇ ਕਾਲੇ ਜ਼ਖਮ, ਜੋ ਜਲਦੀ ਗੰਭੀਰ ਹੋ ਜਾਂਦੇ ਹਨ ਤੇ ਤੇਜ਼ ਬੁਖਾਰ ਹੁੰਦਾ ਹੈ। ਫੇਫੜਿਆਂ ਵਿਚ ਮਿਊਕੋਰਮਾਈਕੋਸਿਸ ਹੋਣ ਉੱਤੇ ਖੰਘ, ਛਾਤੀ ਵਿਚ ਦਰਦ ਤੇ ਸਾਹ ਲੈਣ ਵਿਚ ਦਿੱਕਤ ਹੁੰਦੀ ਹੈ। ਉਥੇ ਹੀ ਸਕਿਨ ਉੱਤੇ ਇਹ ਇੰਫੈਕਸ਼ਨ ਹੋਣ ਨਾਲ ਫੁੰਸੀ ਜਾਂ ਛਾਲੇ ਪੈ ਸਕਦੇ ਹਨ ਤੇ ਇੰਫੈਕਸ਼ਨ ਵਾਲੀ ਥਾਂ ਕਾਲੀ ਪੈ ਸਕਦੀ ਹੈ। ਕੁਝ ਮਰੀਜ਼ਾਂ ਨੂੰ ਅੱਖਾਂ ਵਿਚ ਦਰਦ, ਧੁੰਦਲਾ ਦਿਖਾਈ ਦੇਣਾ, ਪੇਟ ਦਰਦ, ਉਲਟੀ ਜਾਂ ਘਬਰਾਹਟ ਵੀ ਮਹਿਸੂਸ ਹੁੰਦੀ ਹੈ।

ਕੋਰੋਨਾ ਦੇ ਮਰੀਜ਼ਾਂ ਨੂੰ ਵਧੇਰੇ ਖਤਰਾ
ਮਿਊਕੋਰਮਾਈਕੋਸਿਸ ਬੀਮਾਰੀ ਆਮ ਕਰ ਕੇ ਉਨ੍ਹਾਂ ਲੋਕਾਂ ਨੂੰ ਤੇਜ਼ੀ ਨਾਲ ਆਪਣਾ ਸ਼ਿਕਾਰ ਬਣਾਉਂਦੀ ਹੈ ਜਿਨ੍ਹਾਂ ਲੋਕਾਂ ਵਿਚ ਇਮੀਊਨਿਟੀ ਬਹੁਤ ਘੱਟ ਹੁੰਦੀ ਹੈ। ਕੋਰੋਨਾ ਦੌਰਾਨ ਜਾਂ ਫਿਰ ਠੀਕ ਹੋ ਚੁੱਕੇ ਮਰੀਜ਼ਾਂ ਦਾ ਇਮੀਊਨ ਸਿਸਟਮ ਬਹੁਤ ਕਮਜ਼ੋਰ ਹੁੰਦਾ ਹੈ ਇਸ ਲਈ ਉਹ ਆਸਾਨੀ ਨਾਲ ਇਸ ਦੀ ਚਪੇਟ ਵਿਚ ਆ ਰਹੇ ਹਨ। ਖਾਸ ਕਰ ਕੇ ਕੋਰੋਨਾ ਦੇ ਜਿਨ੍ਹਾਂ ਮਰੀਜ਼ਾਂ ਨੂੰ ਡਾਈਬਟੀਜ਼ ਹੈ, ਸ਼ੂਗਰ ਲੈਵਲ ਵਧ ਜਾਣ ਉੱਤੇ ਉਨ੍ਹਾਂ ਵਿਚ ਮਿਊਕੋਰਮਾਈਕੋਸਿਸ ਖਤਰਨਾਕ ਰੂਪ ਲੈ ਸਕਦਾ ਹੈ।


ਸਰ ਗੰਗਾਰਾਮ ਹਸਪਤਾਲ ਦੇ ਈ.ਐੱਨ.ਟੀ. ਵਿਭਾਗ ਦੇ ਚੇਅਰਮੈਨ ਡਾਕਟਰ ਅਜੇ ਸਵਰੂਪ ਦਾ ਕਹਿਣਾ ਹੈ ਕਿ ਕੋਵਿਡ-19 ਦੇ ਇਲਾਜ ਵਿਚ ਲੋੜ ਤੋਂ ਜ਼ਿਆਦਾ ਸਟੇਰਾਈਡ ਦਾ ਇਸਤੇਮਾਲ ਕਾਰਨ ਵੀ ਇਹ ਮਾਮਲੇ ਵਧ ਰਹੇ ਹਨ। ਉਥੇ ਹੀ ਕੋਰੋਨਾ ਦੇ ਜਿਨ੍ਹਾਂ ਮਰੀਜ਼ਾਂ ਨੂੰ ਡਾਈਬਟੀਜ਼ ਦੀ ਦਿੱਕਤ ਹੈ ਉਨ੍ਹਾਂ ਵਿਚ ਬਲੈਕ ਫੰਗਲ ਦੇ ਮਾਮਲੇ ਜ਼ਿਆਦਾ ਦੇਖੇ ਜਾ ਰਹੇ ਹਨ। ਡਾਕਟਰ ਸਵਰੂਪ ਦਾ ਕਹਿਣਾ ਹੈ ਕਿ ਮਿਊਕੋਰਮਾਈਕੋਸਿਸ ਇੰਫੈਕਸ਼ਨ ਦੇ ਜ਼ਿਆਦਾਤਰ ਮਾਮਲੇ ਉਨ੍ਹਾਂ ਮਰੀਜ਼ਾਂ ਵਿਚ ਦੇਖੇ ਜਾ ਰਹੇ ਹਨ ਜੋ ਕੋਵਿਡ-19 ਤੋਂ ਠੀਕ ਹੋ ਚੁੱਕੇ ਹਨ ਪਰ ਉਨ੍ਹਾਂ ਵਿਚ ਡਾਈਬਟੀਜ਼, ਕਿਡਨੀ, ਹਾਰਟ ਅਟੈਕ ਜਾਂ ਫਿਰ ਕੈਂਸਰ ਦੀ ਬੀਮਾਰੀ ਹੈ।

Get the latest update about Fungal Infection cases, check out more about Symptoms, Truescoopmews, Mucormycosis & Truescoop

Like us on Facebook or follow us on Twitter for more updates.